HOME ਗੀਤ…

ਗੀਤ…

ਗਗਨਪ੍ਰੀਤ ਸੱਪਲ

(ਸਮਾਜ ਵੀਕਲੀ)

ਜਵਾਨੀ ਨੂੰ ਨਸ਼ੇ ਦੀ ਚੜ ਗਈ ਏ ਲੋਰ ਵੇ
ਕੱਲ ਗਿਰਿਆ ਸਾਂ ਤੇ ਅੱਜ ਕਿਤੇ ਹੋਰ ਵੇ
ਮਾਪੇ ਸਮਝਾਉਂਦੇ ਹੀ ਰਹਿ ਗਏ
ਬੰਦ ਅੰਕਲਾ ਦੇ ਬੂਹੇ ਡਹਿ ਗਏ
ਜਵਾਨੀ ਤੇ ਚੜਿਆ ਜ਼ਹਿਰ ਘੋਰ ਵੇ।
ਕੱਲ ਗਿਰਿਆ …….

ਟੀਕੇ ਚੁੱਕ ਹੁਣ ਖਾਲੀ ਥਾਵਾਂ ਉਤੇ ਬਹਿਨੇ ਆਂ
ਦਿਨ ਰਾਤ ਸੁਪਨੇ ਤੇਰੇ ਹੀ ਲਹਿਣੇ ਆ
ਤੈਨੂੰ ਲਾਕੇ ਸਾਡੀ ਬਿਗੜ ਗਈ ਤੋਰ ਵੇ
ਕੱਲ ਗਿਰਿਆ……

ਇੱਜ਼ਤ ਗੁਵਾਈ ਮਾਪਿਆਂ ਦੀ ਤੂੰ ਆਪੇ ਪੁੱਤਰਾ
ਜ਼ਿੰਦਗੀ ਛੱਡ ਮੌਤ ਗਲ ਪਾਈ ਤੂੰ ਆਪੇ ਪੁੱਤਰਾ
ਹਲਾਤਾਂ ਵੀ ਔਖੇ ਇੱਕ ਪੈ ਗਏ ਅਸੀਂ ਕਮਜ਼ੋਰ ਵੇ
ਕੱਲ ਗਿਰਿਆ……

ਜੜਾਂ ਵਿੱਚ ਬੈਠ ਗਿਆ ਬਣਾ ਕੇ ਘਰ ਏ
ਜਿਉਂਦੇ ਜੀਅ ਅਸਾਂ ਵੀ ਗਏ ਮਰ ਏ
ਗਗਨ ਸਮਝਾਏ ਬੱਚਿਆਂ ਦੀ ਰੱਖੋ ਗੌਰ ਵੇ
ਕੱਲ ਗਿਰਿਆ…..

ਗਗਨਪ੍ਰੀਤ ਸੱਪਲ ਸੰਗਰੂਰ ਪਿੰਡ ਘਾਬਦਾਂ
ਫੋਨ ਨੰਬਰ -6280157535

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਭ ਕਰੇ ਸੰਸਾਰ*******
Next articleਐਨਾਂ ਸੌਖਾ ਨੀ ,,