ਗੀਤ

ਨਰਿੰਦਰ ਲੜੋਈ ਵਾਲਾ

(ਸਮਾਜ ਵੀਕਲੀ)

ਜ਼ਿੰਦਗੀ ਲੰਬੀ ਨਹੀਂ ਹੁੰਦੀ, ਮਿਲ਼ੇ ਸਾਹਾਂ ਤੇ ਹੁੰਦੀ ਆ।
ਜਿਨ ਮੰਜ਼ਿਲ ਵੱਲ ਜਾਣਾ, ਅੱਖ ਰਾਹਾਂ ਤੇ ਹੁੰਦੀ ਆ।
ਜ਼ਿੰਦਗੀ ਲੰਬੀ ਨਹੀਂ……..
1
ਸੋਚਾਂ ਸੋਚ ਸੋਚ ਐਵੇਂ ਵਕਤ ਗੁਜ਼ਾਰੀ ਜਾਨਾਂ ਐ।
ਗੁੰਝਲ਼ਦਾਰ ਸਵਾਲਾਂ ਨਾਲ਼ ਮੱਥਾ ਮਾਰੀ ਜਾਨਾਂ ਐ।
ਜਾਨ ਤਾਂ ਸੁਖਾਲੀ ਸਿਰ ਤੋਂ, ਪੰਡ ਲਾਹਾ ਤੇ ਹੁੰਦੀ ਆ।
ਜ਼ਿੰਦਗੀ ਲੰਬੀ ਨਹੀਂ……..
2
ਕੁਲਾਵੇ ਕਿਉਂ ਭਰਦਾ ਤੂੰ ਸਭ ਰਹਿ ਜਾਣੇ ਇਥੇ।
ਚੁੱਕ ਲਓ ਚੁੱਕ ਲਓ ਹੋ ਜਾਣੀ ਬੋਲ ਕਹਿ ਜਾਣੇ ਇਥੇ।
ਰੁੱਖ ਮਨੁੱਖ ਦੀ ਵੰਡਣੀ, ਗੱਲ ਛਾਵਾਂ ਤੇ ਹੁੰਦੀ ਆ।
ਜ਼ਿੰਦਗੀ ਲੰਬੀ ਨਹੀਂ……..
3
ਰਾਜੇ ਮਹਾਰਾਜੇ ਵੀ ਖਾਲੀ ਹੱਥ ਤੁਰ ਗਏ ਨੇ।
ਜਿਨਾਂ ਕੱਚਿਆਂ ਸੰਗ ਲਾਈਆਂ ਅਧ ਵਿਚ ਖੁਰ ਗਏ ਨੇ।
ਭੇਤੀ ਗ਼ੈਰ ਨਹੀਂ ਹੁੰਦੇ, ਸ਼ੱਕ ਬਾਹਾਂ ਤੇ ਹੁੰਦੀ ਆ।
ਜ਼ਿੰਦਗੀ ਲੰਬੀ ਨਹੀਂ……..
4
ਮਾਪੇ ਭੈਣ ਭਰਾ ਰਿਸ਼ਤੇ ਸਭ ਚਲਦਿਆਂ ਦੇ ਏਥੇ।
ਏਥੇ ਪਲ਼ ਦਾ ਪਤਾ ਨਹੀਂ ਫ਼ਿਕਰ ਕੱਲ ਦਿਆ ਦੇ ਏਥੇ।
ਚਾਹ ਕੇ ਕੁਝ ਨਹੀਂ ਹੋਣਾ, ਜੇ ਗੱਲ ਚਾਹਾਂ ਤੇ ਹੁੰਦੀ ਆ।
ਜ਼ਿੰਦਗੀ ਲੰਬੀ ਨਹੀਂ……..
5
ਨਰਿੰਦਰ ਮੇਲਾ ਦੁਨੀਆਂ ਦਾ ਸਭ ਰੰਗ ਤਮਾਸ਼ਾ ਨੇ।
ਕਈ ਰੋਂਦੇ ਵਿੱਚ ਲੜੋਈ ਕਈਆਂ ਲਈ ਹਾਸੇ ਨੇ।
ਕਈ ਗੁੰਮ ਨਾਮ ਫਿਰਦੇ, ਪਛਾਣ ਨਾਵਾਂ ਤੇ ਹੁੰਦੀ ਆ।
ਜ਼ਿੰਦਗੀ ਲੰਬੀ ਨਹੀਂ……..

✍️ ਨਰਿੰਦਰ ਲੜੋਈ ਵਾਲਾ
☎️ 8968788181

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਲਤ ਨਹੀਂ ਹਾਂ
Next articleਸੋਭ ਕਰੇ ਸੰਸਾਰ*******