HOME ਮਿਉਂਸਪਲ ਕਾਮਿਆਂ ਅਤੇ ਸਰਕਾਰ ਵਿੱਚ ਸਹਿਮਤੀ ਹੋਣ ਤੇ ਹੜਤਾਲ ਮੁਅਤਲ

ਮਿਉਂਸਪਲ ਕਾਮਿਆਂ ਅਤੇ ਸਰਕਾਰ ਵਿੱਚ ਸਹਿਮਤੀ ਹੋਣ ਤੇ ਹੜਤਾਲ ਮੁਅਤਲ

5
ਕੈਪਸਨ: ਸੰਘਰਸ਼ ਦੀ ਹੋਈ ਜਿੱਤ ਦੀ ਖੁਸ਼ੀ ਚ ਨਾਅਰੇਬਾਜ਼ੀ ਕਰਦੇ ਹੋਏ ਮਜ਼ਦੂਰ

ਆਊਟਸੋਰਸਿੰਗ ਕਾਮਿਆ ਨੂੰ ਇਨਸੋਰਸ , ਕੰਟਰੈਕਟ ਕਰਮਚਾਰੀਆਂ ਨੂੰ ਰੈਗੂਲਰ ਕਰਨਾ ਤੇ ਸਹਿਮਤੀ ਸੰਘਰਸ਼ ਦੀ ਸਿਧਾਂਤਕ ਜਿੱਤ

ਮਹਿਤਪੁਰ  (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਅਤੇ ਮਿਉਂਸਪਲ ਮੁਲਾਜ਼ਮਾਂ 15 ਦਿਨਾਂ ਤੋਂ ਚੱਲੀ ਆ ਰਹੀ ਹੜਤਾਲ ਸਰਕਾਰ ਅਤੇ ਸਫਾਈ ਸੇਵਕਾਂ ਦਰਮਿਆਨ ਮੰਗਾਂ ਤੇ ਸਹਿਮਤੀ ਹੋਣ ਤੇ ਐਕਸ਼ਨ ਕਮੇਟੀ ਨੇ ਹੜਤਾਲ ਮੁਲਤਵੀ  ਕਰਨ ਦਾ ਫੈਸਲਾ ਲਿਆ ਅਤੇ ਮੰਨੀਆਂ ਗਈਆਂ ਮੰਗਾਂ ਲਾਗੂ ਕਰਵਾਉਣ, ਰਹਿੰਦੀਆਂ ਮੰਗਾਂ ਨੂੰ ਮਨਵਾਉਣ ਲਈ ਸੰਘਰਸ਼ ਜਾਰੀ ਰਹੇਗਾ। ਸਫਾਈ ਮਜ਼ਦੂਰਾਂ ਦੇ ਆਗੂ ਸੁਭਾਸ਼ ਮਹਿਤਪੁਰੀ,ਪੱਪੂ ਪ੍ਰਧਾਨ, ਓਮ ਪ੍ਰਕਾਸ਼, ਵਿਨੋਦ ਕੁਮਾਰ, ਵਿੱਕੀ, ਚਰਨਜੀਤ, ਕੁਲਵਿੰਦਰ ਭਰਾਤਰੀ ਜਥੇਬੰਦੀ ਵੱਲੋਂ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਪੇਂਡੂ ਸਫਾਈ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਪ੍ਰੇਮ ਸਾਰਸਰ ਸਰਸਾਰ ਨੇ ਕਿਹਾ ਕਿ ਮਿਉਂਸੀਪਲ ਕਾਮਿਆਂ   ਦੀ ਆਊਟਸੋਰਸਿੰਗ ਨੂੰ ਇਨ ਸੋਰਸ ਦੀ ਸਰਕਾਰ ਨਾਲ ਬਣੀ ਸਹਿਮਤੀ ਇਸ ਸੰਘਰਸ਼ ਦੀ ਸਿਧਾਂਤਕ ਜਿੱਤ ਹੈ। ਕੰਟਰੈਕਟ ਕਾਮਿਆਂ ਨੂੰ ਰੈਗੂਲਰ ਕਰਨਾ , ਕੱਚੇ ਕਰਮਚਾਰੀਆਂ ਦੀ ਤਨਖਾਹ ਵਿੱਚ ਵਾਧਾ ਕਰਨ ਅਤੇ ਹੜਤਾਲ ਦੌਰਾਨ ਕਿਸੇ ਕਾਮੇ ਦੀ ਤਨਖਾਹ ਵਿੱਚ ਕੋਈ ਕਟੌਤੀ ਨਾ ਕਰਨਾ ਤੇ ਸਹਿਮਤੀ  ਬਣਨ ਤੇ ਪਿਛਲੇ 15 ਦਿਨਾਂ ਤੋਂ ਸਫਾਈ ਸੇਵਕਾਂ ਅਤੇ ਮਿਊਂਸੀਪਲ ਕਾਮਿਆਂ ਦੀ ਚਲੀ ਆ ਰਹੀ ਹੜਤਾਲ ਐਕਸ਼ਨ ਕਮੇਟੀ ਮੁਅਤਲ ਕਰ ਦਿੱਤੀ। ਆਗੂਆਂ ਨੇ ਨਗਰ ਪੰਚਾਇਤ ਮਹਿਤਪੁਰ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਸਫਾਈ ਮਜ਼ਦੂਰਾਂ ਦਾ ਪਿਛਲੇ ਸਾਲਾਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਦੱਬਿਆ ਲੱਖਾਂ ਰੁਪਿਆ ਪ੍ਰੋਵੀਡੈਂਟ ਫੰਡ ਦਾ ਠੇਕੇਦਾਰ ਤੋਂ ਵਾਪਸ ਦਵਾਇਆ ਜਾਵੇ। ਨਹੀਂ ਤਾਂ ਮਜਬੂਰੀ ਬਸ ਸਫਾਈ ਕਰਮਚਾਰੀ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਆਗੂਆਂ ਨੇ ਕਿਹਾ ਕਿ ਇਸ  ਸੰਘਰਸ਼ ਵਿੱਚ ਸਾਥ ਦੇਣ ਵਾਲੇ ਅਤੇ ਸ਼ਹਿਰ ਵਾਸੀਆਂ ਦਾ ਅਸੀਂ ਧੰਨਵਾਦ ਕਰਦੇ ਹਾਂ।
Previous articleਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਈ ਮਹੀਨੇ ਦੀ ਮੀਟਿੰਗ ਮਾਂ ਦਿਵਸ ਅਤੇ ਮਜ਼ਦੂਰ ਦਿਵਸ ਨੂੰ ਸਮਰਪਿਤ ਰਹੀ ।
Next articleਭਾਜਪਾ ਦੇ ਟਕਸਾਲੀ ਆਗੂ ਸਵ: ਰਾਜੇਸ਼ ਕੁਮਾਰ ਰਿਸ਼ੀ ਨੂੰ ਭੇਂਟ ਕੀਤੀ ਰਾਜਨੀਤਿਕ, ਸਮਾਜਿਕ, ਵਪਾਰਿਕ ਅਤੇ ਧਾਰਮਿਕ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਸ਼ਰਧਾਂਜਲੀ