HOME ਭਾਜਪਾ ਦੇ ਓਬੀਸੀ ਮੋਰਚਾ ਪੰਜਾਬ ਦੇ ਸਾਬਕਾ ਸੂਬਾ ਸਕੱਤਰ ਸੁਖਜੀਤ ਸਿੰਘ ਸੁੱਖਾ...

ਭਾਜਪਾ ਦੇ ਓਬੀਸੀ ਮੋਰਚਾ ਪੰਜਾਬ ਦੇ ਸਾਬਕਾ ਸੂਬਾ ਸਕੱਤਰ ਸੁਖਜੀਤ ਸਿੰਘ ਸੁੱਖਾ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਰੋਪਾ ਪਾ ਕੇ ਕੀਤਾ ਆਪਣੀ ਪਾਰਟੀ ਵਿੱਚ ਸ਼ਾਮਲ

 ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.)  ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਪਾਇਲ ਦੇ ਇੰਚਾਰਜ ਤਜਿੰਦਰ ਸਿੰਘ ਮਦਨੀਪੁਰ ਅਤੇ ਸੀਨੀਅਰ ਤੇ ਮਿਹਨਤੀ ਆਗੂ ਨੀਤੂ ਸਿੰਘ ਦੀ ਅਗਵਾਈ ਹੇਠ ਭਾਜਪਾ ਦੇ ਓਬੀਸੀ ਮੋਰਚਾ ਪੰਜਾਬ ਦੇ ਸਾਬਕਾ ਸੂਬਾ ਸਕੱਤਰ ਸੁਖਜੀਤ ਸਿੰਘ ਸੁੱਖਾ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਰੋਪਾ ਪਾ ਕੇ ਕੀਤਾ ਆਪਣੀ ਪਾਰਟੀ ਵਿੱਚ ਸ਼ਾਮਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮਿਹਨਤੀ ਵਰਕਰਾਂ ਦੀ ਕਦਰ ਕਰਦਾ ਹੈ, ਜਲਦ ਹੀ ਸੁਖਜੀਤ ਸਿੰਘ ਸੁੱਖਾ ਨੂੰ ਪਾਰਟੀ ਵੱਲੋਂ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਨੀਤੂ ਸਿੰਘ ਅਤੇ ਹਲਕਾ ਇੰਚਾਰਜ ਤਜਿੰਦਰ ਸਿੰਘ ਮਦਨੀਪੁਰ ਨੇ ਸੁਖਜੀਤ ਸਿੰਘ ਸੁੱਖਾ ਅਤੇ ਸਾਥੀਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਹਲਕਾ ਪਾਇਲ ਅੰਦਰ ਸ਼੍ਰੋਮਣੀ ਅਕਾਲੀ ਦਲ ਦਿਨੋਂ-ਦਿਨ ਮਜ਼ਬੂਤ ਹੋ ਰਿਹਾ ਹੈ। ਸੁਖਜੀਤ ਸਿੰਘ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਦੋਰਾਹਾ ਸ਼ਹਿਰ ਅੰਦਰ ਪਾਰਟੀ ਨੂੰ ਹੋਰ ਬਲ ਮਿਲੇਗਾ, ਪਾਰਟੀ ਦੇ ਆਗੂ ਅਤੇ ਵਰਕਰ ਇਕਜੁੱਟ ਹੋ ਕੇ ਪੂਰੀ ਮਿਹਨਤ ਨਾਲ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਆਪਣੇ ਉਮੀਦਵਾਰਾਂ ਨੂੰ ਜਿਤਾਉਣਗੇ ਇਸ ਮੌਕੇ ਉਹਨਾਂ ਨਾਲ ਸਰਕਲ ਪ੍ਰਧਾਨ ਵਿਪਨ ਸੇਠੀ, ਅਵਤਾਰ ਸਿੰਘ ਮਿੰਟੂ, ਗੁਰਜੀਤ ਸਿੰਘ ਪੰਧੇਰ ਖੇੜੀ, ਕੁੰਵਰਪਾਲ ਸਿੰਘ ਜੱਗੀ,  ਸੁਰਜੀਤ ਸਿੰਘ,  ਨਗਿੰਦਰ ਸਿੰਘ ਬਿੱਲੂ, ਗੁਰਦੀਪ ਸਿੰਘ ਬਾਵਾ, ਜੀਵਨ ਰਾਜਗੜ੍ਹ, ਐਡਵੋਕੇਟ ਮਨਦੀਪ ਸਿੰਘ,  ਜਗਦੇਵ ਸਿੰਘ ਜੱਗਾ, ਮਨੋਜ ਕੁਮਾਰ, ਰਕੇਸ਼ ਅਨੰਦ ਆਦਿ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਂਗਣਵਾੜੀ ਵਰਕਰਾਂ ਲਈ “ਪੋਸ਼ਣ ਵੀ ਪੜ੍ਹਾਈ ਵੀ” ਵਿਸ਼ੇ ਤੇ ਸਰਕਲ ਮੀਟਿੰਗ ਸਫਲਤਾ ਪੂਰਵਕ ਸੰਪੰਨ।
Next articleਐਕਿਊਪੰਕਚਰ ਅਤੇ ਹੋਮਿਓਪੈਥੀ ਕੈਂਪ ਵਿੱਚ 80 ਮਰੀਜ਼ਾਂ ਦਾ ਕੀਤਾ ਗਿਆ ਇਲਾਜ