HOME ਐਕਿਊਪੰਕਚਰ ਅਤੇ ਹੋਮਿਓਪੈਥੀ ਕੈਂਪ ਵਿੱਚ 80 ਮਰੀਜ਼ਾਂ ਦਾ ਕੀਤਾ ਗਿਆ ਇਲਾਜ

ਐਕਿਊਪੰਕਚਰ ਅਤੇ ਹੋਮਿਓਪੈਥੀ ਕੈਂਪ ਵਿੱਚ 80 ਮਰੀਜ਼ਾਂ ਦਾ ਕੀਤਾ ਗਿਆ ਇਲਾਜ

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਡਾ: ਕੋਟਨਿਸ ਐਕਿਊਪੰਕਚਰ ਚੈਰੀਟੇਬਲ ਹਸਪਤਾਲ ਵੱਲੋਂ ਅੰਤਰਰਾਸ਼ਟਰੀ ਮਹਾਨ ਭਾਰਤੀ ਚਿਕਿਤਸਕ ਅਤੇ ਭਾਰਤ ਵਿੱਚ ਐਕਿਊਪੰਕਚਰ ਦੇ ਸੰਸਥਾਪਕ ਡਾ: ਵਿਜੈ ਕੁਮਾਰ ਬਾਸੂ ਨੂੰ ਸਮਰਪਿਤ ਤਿੰਨ ਰੋਜ਼ਾ ਮੁਫ਼ਤ ਐਕਿਊਪੰਕਚਰ ਅਤੇ ਹੋਮਿਓਪੈਥੀ ਕੈਂਪ ਦਾ ਆਯੋਜਨ 8, 9 ਅਤੇ 10 ਮਈ 2026 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤਾ ਗਿਆ। ਕੈਂਪ ਦਾ ਆਯੋਜਨ ਅਰੋੜਾ ਮਾਰਕੀਟਿੰਗ, ਨੇੜੇ ਬਿੱਟੂ ਨਰੇਂਦਰ ਕੌਂਸਲਰ ਆਫਿਸ, ਸਿਵਲ ਸਿਟੀ, ਮੇਨ ਰੋਡ, ਚੰਦਨ ਨਗਰ, ਲੁਧਿਆਣਾ ਵਿੱਚ ਕੀਤਾ ਗਿਆ। ਇਹ ਕੈਂਪ ਸ੍ਰੀ ਚੌਧਰੀ ਮਦਨ ਲਾਲ ਬੱਗਾ, ਐਮ.ਐਲ.ਏ. ਲੁਧਿਆਣਾ ਦੀ ਰਹਿਨੁਮਾਈ ਹੇਠ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸ਼੍ਰੀ ਨਰੇਂਦਰ ਭਾਰਦਵਾਜ ਜੀ, ਕੌਂਸਲਰ ਵਾਰਡ ਨੰਬਰ 92 ਵੱਲੋਂ ਕੀਤਾ ਗਿਆ। ਇਸ ਕੈਂਪ ਦੇ ਆਯੋਜਨ ਵਿੱਚ ਸ਼੍ਰੀ ਵਿਜੈ ਜੀਤ ਅਰੋੜਾ (ਅਰੋੜਾ ਮਾਰਕੀਟਿੰਗ) ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਡਾ: ਇੰਦਰਜੀਤ ਸਿੰਘ (ਡਾਇਰੈਕਟਰ, ਡਾ: ਕੋਟਨਿਸ ਹਸਪਤਾਲ), ਹੋਮਿਓਪੈਥਿਕ ਵਿਸ਼ੇਸ਼ਗਿਆ ਡਾ: ਅਜੈਪਾਲ ਸਿੰਘ ਠਿੰਡ ਅਤੇ ਸੀਨੀਅਰ ਚਿਕਿਤਸਕ ਡਾ: ਰਘੁਵੀਰ ਸਿੰਘ (ਐਕਿਊਪੰਕਚਰਿਸਟ) ਅਤੇ ਡਾ: ਬਲਜਿੰਦਰ ਸਿੰਘ ਨੇ ਆਪਣੀਆਂ ਵਿਸ਼ੇਸ਼ਗਿਆ ਸੇਵਾਵਾਂ ਪ੍ਰਦਾਨ ਕੀਤੀਆਂ। ਕੈਂਪ ਵਿੱਚ ਬਿਨਾਂ ਦਵਾਈ, ਬਿਨਾਂ ਸਰਜਰੀ ਅਤੇ ਬਿਨਾਂ ਦਰਦ ਵਾਲੀ ਐਕਿਊਪੰਕਚਰ ਇਲਾਜ ਪੱਧਤੀ ਰਾਹੀਂ ਡਾਇਬਟੀਜ਼ (ਸ਼ੂਗਰ) ਨਾਲ ਸੰਬੰਧਿਤ ਸਮੱਸਿਆਵਾਂ, ਨਸਾਂ ਵਿੱਚ ਖਿੱਚ, ਨਿਊਰੋਪੈਥੀ, ਅੱਖਾਂ ਦੀ ਕਮਜ਼ੋਰੀ, ਕਮਰ ਦਰਦ, ਸਰਵਾਈਕਲ, ਸਪੌਂਡਿਲਾਈਟਿਸ, ਡਿਸਕ ਪ੍ਰੋਲੈਪਸ, ਜੋੜਾਂ ਅਤੇ ਘੁੱਟਣਾਂ ਦਾ ਦਰਦ, ਮਾਈਗ੍ਰੇਨ, ਅਨੀਂਦਰਾ, ਮਾਨਸਿਕ ਤਣਾਅ, ਲੱਕਵਾ, ਅਧਰੰਗ, ਪੁਰਾਣਾ ਜ਼ੁਕਾਮ, ਸਪੋਰਟਸ ਇੰਜਰੀ ਅਤੇ ਨਸ਼ਾ ਮੁਕਤੀ ਵਰਗੀਆਂ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕੀਤਾ ਗਿਆ। ਇਸਦੇ ਨਾਲ ਹੀ ਹੋਮਿਓਪੈਥਿਕ ਚਿਕਿਤਸਾ ਪੱਧਤੀ ਅਧੀਨ ਐਲਰਜੀ, ਚਮੜੀ ਰੋਗ, ਬੱਚਿਆਂ ਦੀਆਂ ਆਮ ਬਿਮਾਰੀਆਂ, ਪਚਨ ਸੰਬੰਧੀ ਸਮੱਸਿਆਵਾਂ, ਅਸਥਮਾ, ਸਾਇਨਸ, ਥਾਇਰਾਇਡ, ਜੋੜਾਂ ਦਾ ਦਰਦ ਅਤੇ ਪੁਰਾਣੀਆਂ ਬਿਮਾਰੀਆਂ ਲਈ ਵਿਸ਼ੇਸ਼ ਸਲਾਹ ਅਤੇ ਮੁਫ਼ਤ ਜਾਂਚ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਗਈ। ਇਸ ਕੈਂਪ ਵਿੱਚ 80 ਮਰੀਜ਼ਾਂ ਨੇ ਇਲਾਜ ਕਰਵਾਇਆ। ਹਸਪਤਾਲ ਪ੍ਰਬੰਧਕਾਂ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਅਜਿਹੇ ਮੁਫ਼ਤ ਮੈਡੀਕਲ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ। ਕੈਂਪ ਵਿੱਚ ਗਗਨ ਭਾਟੀਆ, ਮਨੀਸ਼ਾ, ਮੀਨੂ, ਮਹੇਸ਼, ਰਿਤੂ, ਰਾਜਨ, ਰਵਨੀਤ ਕੌਰ ਅਤੇ ਸੁਰਜੀਤ ਕੌਰ ਆਦਿ ਨੇ ਵਿਸ਼ੇਸ਼ ਤੌਰ ‘ਤੇ ਆਪਣਾ ਯੋਗਦਾਨ ਦਿੱਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਦੇ ਓਬੀਸੀ ਮੋਰਚਾ ਪੰਜਾਬ ਦੇ ਸਾਬਕਾ ਸੂਬਾ ਸਕੱਤਰ ਸੁਖਜੀਤ ਸਿੰਘ ਸੁੱਖਾ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਰੋਪਾ ਪਾ ਕੇ ਕੀਤਾ ਆਪਣੀ ਪਾਰਟੀ ਵਿੱਚ ਸ਼ਾਮਲ
Next articleਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੋਧੀ ਕਾਨੂੰਨ ਅਤੇ ਭਗਵੰਤ ਮਾਨ ਸਰਕਾਰ: ਇੱਕ ਆਲੋਚਨਾਤਮਕ ਵਿਸ਼ਲੇਸ਼ਣ