HOME ਭਾਜਪਾ ਆਗੂ ਅਤੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਪੰਡਿਤ ਸੁਭਾਸ਼ ਸ਼ਰਮਾ ਨੂੰ...

ਭਾਜਪਾ ਆਗੂ ਅਤੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਪੰਡਿਤ ਸੁਭਾਸ਼ ਸ਼ਰਮਾ ਨੂੰ ਵੱਖ ਵੱਖ ਆਗੂਆਂ ਵਲੋਂ ਸਰਧਾਂਜਲੀਆਂ ਭੇੰਟ

3

ਪੰਡਿਤ ਜੀ ਦੇ ਵਿਛੋੜੇ ਨਾਲ ਇਲਾਕੇ ਨੂੰ ਕਦੇ ਨਾ ਪੂਰਿਆ ਜਾਣ ਵਾਲਾਂ ਘਾਟਾ ਪਿਆ:ਵਰਿੰਦਰ ਕੌਰ ਥਾਂਦੀ 

 ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)  ( ਜਤਿੰਦਰ ਪਾਲ ਸਿੰਘ ਕਲੇਰ ) ਸਨਾਤਨ ਸਭਾ ਕਾਠਗੜ੍ਹ ਦੇ ਪ੍ਰਧਾਨ ਅਤੇ ਵਿਦਵਾਨ ਪੰਡਿਤ ਅਤੇ ਇਲਾਕੇ ਦੀ ਨਾਮਵਰ ਸ਼ਖਸ਼ੀਅਤ ਪੰਡਿਤ ਸੁਭਾਸ਼ ਸ਼ਰਮਾ ਜਿਨ੍ਹਾਂ ਦਾ ਬੀਤੇ ਦਿਨੀ ਅਚਾਨਕ ਦੇਹਾਂਤ ਹੋ ਗਿਆ ਸੀ ਉਨ੍ਹਾਂ ਦੇ ਨਮਿਤ ਅੱਜ ਸ਼ੀਤਲਾ ਮਾਤਾ ਮੰਦਿਰ ਕਾਠਗੜ੍ਹ ਵਿਖ਼ੇ ਗਰੁੱੜ ਪ੍ਰਾਣ ਪਾਠ ਦੇ ਭੋਗ ਪਾਏ ਗਏ ਉਪਰੰਤ ਸ਼ਰਧਾਂਜਲੀ   ਸਮਾਗਮ ਕਰਾਇਆ ਗਿਆ ਜਿਸ ਵਿੱਚ  ਸੀਨੀਅਰ ਆਪ ਆਗੂ ਅਤੇ ਜਿਲ੍ਹਾਂ ਯੋਜਨਾ ਬੋਰਡ ਨਵਾਂਸ਼ਹਿਰ ਦੇ ਚੇਅਰਮੈਨ ਸਤਨਾਮ ਜਲਾਲਪੁਰ, ਸੀਨੀਅਰ ਭਾਜਪਾ ਆਗੂ ਅਸ਼ੋਕ ਬਾਂਠ,ਭਾਜਪਾ ਮਹਿਲਾ ਮੋਰਚਾ ਪੰਜਾਬ ਦੇ ਪ੍ਰਧਾਨ ਵਰਿੰਦਰ ਕੌਰ ਥਾਂਦੀ ਬਲਾਚੌਰ, ਮਾਸਟਰ ਚਮਨ ਲਾਲ, ਸੇਵਾਦਾਰ ਸਾਂਈ ਕਾਲੇਸ਼ਾਹ ਜੀ,ਸੁਭਾਸ਼ ਆਨੰਦ, ਕਾਮਰੇਡ ਅਵਤਾਰ ਸਿੰਘ ਤਾਰੀ, ਕਾਮਰੇਡ ਪਰਮਿੰਦਰ ਮੇਨਕਾ ਬਲਾਚੌਰ ,ਐਡਵੋਕੇਟ ਪੁਛਪ ਰਾਣਾ  ਬਲਾਚੌਰ, ਆਦਿ ਆਗੂਆਂ ਨੇ ਪੰਡਿਤ ਸੁਭਾਸ਼ ਸ਼ਰਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਪੰਡਿਤ ਜੀ ਦੇ ਸੰਸਾਰ ਵਿੱਚੋਂ ਤੁਰ ਜਾਣ ਕਾਰਨ ਕੇਵਲ ਇੱਕ ਪਰਿਵਾਰ ਜਾ ਪਿੰਡ ਨੂੰ ਹੀ ਨਹੀ ਬਲਕੇ ਸਮੁੱਚੇ ਇਲਾਕੇ ਨੂੰ ਕਦੀ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਉਹੋ ਦ੍ਰਿੜ ਇਰਾਦੇ ਵਾਲੇ ਪਾਰਟੀ ਅਤੇ ਧਰਮ ਵਿੱਚ ਪ੍ਰਪੱਕ ਵਿਆਕਤੀ ਸਨ ਜੋ ਹਰ ਸਮੇਂ ਗਰੀਬ ਲੋਕਾਂ ਦੀ ਮਦਦ ਲਈ ਤਿਆਰ ਰਹਿੰਦੇ ਸਨ ਅਤੇ ਉਹ ਜੋਤਿਸ਼ ਦੇ ਮਾਹਿਰ ਪੰਡਿਤ ਸਨ ਅਤੇ ਲੋਕ ਦੁਰ ਦੁਰਾਡੇ ਆ ਕੇ ਉਨ੍ਹਾਂ ਦੀਆਂ ਸੇਵਾਵਾਂ ਦਾ ਲਾਭ ਲੈਂਦੇ ਸਨ | ਇਸ ਸੀਨੀਅਰ ਕਾਂਗਰਸੀ ਆਗੂ ਅਤੇ ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ, ਸੁਰਿੰਦਰ ਸ਼ਿੰਦਾ ਪ੍ਰਧਾਨ ਰੈਲਮਾਜਰਾ, ਕਾਬਲ ਚੇਚੀ ਕਾਠਗੜ੍ਹ,ਸਤੀਸ਼ ਸ਼ਰਮਾ, ਸੋਰਵ ਸ਼ਰਮਾ, ਪ੍ਰਵੀਨ ਕੁਮਾਰ,  ਸੀਨੀਅਰ ਆਗੂ ਭਾਜਪਾ ਸ਼ੁਭਾਸ਼ ਬਾਂਠ,ਸੁਭਾਸ਼ ਆਨੰਦ ਪ੍ਰਿੰਸੀਪਲ ਪ੍ਰੇਮ ਪ੍ਰਕਾਸ਼ ਸ਼ਰਮਾ ਕਾਠਗੜ੍ਹ,ਵਿਜੇ ਕੁਮਾਰ ਸ਼ਰਮਾ ਰੋਪੜ੍ਹ, ਡਾਕਟਰ ਬਲਦੇਵ ਸਿੰਘ ਪਨੇਸਰ,  ਆਨੰਦ,ਪ੍ਰੋਫੈਸਰ ਨਰਿੰਦਰ ਭੂੰਬਲਾ, ਬਾਬਾ ਲਖਵਿੰਦਰ ਸਿੰਘ ਕਾਠਗੜ੍ਹ,ਡਾਕਟਰ ਜੋਗਿੰਦਰ ਪਾਲ ਦੱਤ ਸਾਬਕਾ ਸਰਪੰਚ ਕਾਠਗੜ੍ਹ, ਅਵਤਾਰ ਸਿੰਘ ਤਾਰੀ, ਨਿਰਮਲ ਸਿੰਘ ਜੰਡੀ,ਹਰਪਾਲ ਸਿੰਘ ਮੱਕੋਂਵਾਲ,ਮਿੰਟੂ ਆਨੰਦ, ਸੁਖਵਿੰਦਰ ਸਿੰਘ ਬਾਜਵਾ ਨੰਬਰਦਾਰ,ਮਾਸਟਰ ਸ਼ੇਰਜੰਗ ਬਹਾਦਰ, ਗੁਰਦਿਆਲ ਸਿੰਘ ਪੰਨੂੰ,ਨਰੇਸ਼ ਕੁਮਾਰ, ਹੈਪੀ ਰਾਣਾ,ਰਾਮ ਕੁਮਾਰ ਸ਼ਰਮਾ, ਡਾਕਟਰ ਰਕੇਸ਼ ਜੋਸ਼ੀ,ਰਾਜ ਕੁਮਾਰ ਆਨੰਦ, ਕਮਲਦੀਪ ਸ਼ਰਮਾ,ਵਰਿੰਦਰ ਕੌਰ ਥਾਂਦੀ, ਰਛਪਾਲ ਸਿੰਘ ਥਾਂਦੀ, ਪੰਕਜ ਕੁਮਾਰ ਜਿਲ੍ਹਾਂ ਪ੍ਰਧਾਨ ਯੂਵਾ ਮੋਰਚਾ, ਨੰਦ ਕਿਸ਼ੋਰ ਭਾਜਪਾ ਵਾਈਸ ਪ੍ਰਧਾਨ ਜਿਲ੍ਹਾਂ, ਰਾਜਿਵ ਆਨੰਦ, ਰਵਿੰਦਰ ਸੂਰਾਪੁਰੀ, ਵਿਜੇ ਭਾਰਦਵਾਜ, ਹੋਰ ਸੈਂਕੜੇ ਮਿੱਤਰ, ਦੋਸਤ , ਸਾਕ ਸਬੰਧੀ ਅਤੇ ਰਿਸਤੇਦਾਰ ਅਤਿੰਮ ਅਰਦਾਸ ਸ਼ਾਮਿਲ ਹੋਏ|
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਔਰਤਾਂ ਅਤੇ ਬੱਚਿਆਂ ਲਈ ਲਗਾਇਆ ਗਿਆ ਜ਼ਿਲ੍ਹਾ ਪੱਧਰੀ ਸਿਹਤ ਸੁਰੱਖਿਆ ਅਤੇ ਰੋਜ਼ਗਾਰ ਕੈਂਪ
Next articleਸਦਭਾਵਨਾ ਗਰੁੱਪ ਆਫ ਕਾਲਜਿਜ਼ ਵਿਖੇ ਦੋ ਰੋਜ਼ਾ ਸਾਲਾਨਾ ਖੇਡ ਮੁਕਾਬਲਿਆਂ ਦਾ ਅਯੋਜਨ ਕੀਤਾ ਗਿਆ