HOME ਔਰਤਾਂ ਅਤੇ ਬੱਚਿਆਂ ਲਈ ਲਗਾਇਆ ਗਿਆ ਜ਼ਿਲ੍ਹਾ ਪੱਧਰੀ ਸਿਹਤ ਸੁਰੱਖਿਆ ਅਤੇ ਰੋਜ਼ਗਾਰ...

ਔਰਤਾਂ ਅਤੇ ਬੱਚਿਆਂ ਲਈ ਲਗਾਇਆ ਗਿਆ ਜ਼ਿਲ੍ਹਾ ਪੱਧਰੀ ਸਿਹਤ ਸੁਰੱਖਿਆ ਅਤੇ ਰੋਜ਼ਗਾਰ ਕੈਂਪ

ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ: ਲਲਿਤ ਮੋਹਨ ਪਾਠਕ 

ਨਵਾਂਸ਼ਹਿਰ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਤੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੀ ਰਹਿਨੁਮਾਈ ਹੇਠ ਸਥਾਨਕ ਆਈ.ਟੀ.ਆਈ ਗਰਾਊਂਡ ਵਿਖੇ ਔਰਤਾਂ ਲਈ ਸਿਹਤ ਅਤੇ ਰੋਜ਼ਗਾਰ ਕੈਂਪ ਲਗਾਇਆ ਗਿਆ। ਜਿਸ ਵਿੱਚ ਵਾਈਸ ਚੇਅਰਮੈਨ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਤੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।ਵਾਈਸ ਚੇਅਰਮੈਨ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਲਲਿਤ ਮੋਹਨ ਪਾਠਕ ਨੇ ਕਿਹਾ ਕਿ ਇਸ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਵੱਖ-ਵੱਖ ਸਟਾਲ ਲਗਾਏ ਗਏ ਅਤੇ ਕੈਂਪ ਦੌਰਾਨ ਕੈਂਪ ਦੌਰਾਨ ਸਿਹਤ ਵਿਭਾਗ ਵਲੋਂ ਹਾਜਰ ਮਾਹਿਰ ਡਾਕਟਰਾਂ ਦੀ ਟੀਮ ਦੁਆਰਾ ਜਨਰਲ ਸਿਹਤ ਚੈੱਕ ਅੱਪ ਦੇ ਨਾਲ ਨਾਲ ਫ਼ਰੀ ਅੱਖਾਂ ਦੀ ਜਾਂਚ, ਲੈਬ ਟੈਸਟ ਅਤੇ ਫਰੀ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ।ਜ਼ਿਲ੍ਹਾ ਪੱਧਰੀ ਕੈਂਪ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਜਗਰੂਪ ਸਿੰਘ ਨੇ ਦੱਸਿਆ ਕਿ ਔਰਤਾਂ ਅਤੇ ਬੱਚਿਆਂ ਦੀ ਸਿਹਤ ਸੁਰੱਖਿਆ ਅਤੇ ਰੁਜ਼ਗਾਰ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਠੋਸ ਕਦਮ ਚੁੱਕੇ ਜਾ ਰਹੇ ਹਨ। ਇਸ ਦਿਸ਼ਾ ਵਿਚ ਸੂਬਾ ਪੱਧਰ ਤੇ ਚਲਾਈ ਜਾ ਰਹੀ ਸਕੀਮ ਤਹਿਤ ਲਗਾਤਾਰ ਦੂਸਰੇ ਸਾਲ ਵੀ ਸਮੂਹ ਜਿਲ੍ਹਿਆਂ ਵਿੱਚ ਇਹ ਕੈਂਪ ਲਗਾਏ ਜਾ ਰਹੇ ਹਨ। ਇਸ ਕੈਂਪ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਤਕਰੀਬਨ 25 ਵੱਖ ਵੱਖ ਵਿਭਾਗਾਂ ਵੱਲੋਂ (ਸਿਹਤ ਵਿਭਾਗ, ਰੋਜ਼ਗਾਰ ਦਫਤਰ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਦਫ਼ਤਰ, ਸੀ ਐਮ ਦੀ ਯੋਗਸ਼ਾਲਾ , ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਸਖੀ ਵਨ ਸਟਾਪ ਸੈਂਟਰ, ਆਈ.ਸੀ.ਡੀ.ਐਸ., ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ  ਸੇਵਾ ਕੇਂਦਰ, ਸੇਲਫ ਹੈਲਪ ਗਰੁੱਪ ਆਦਿ )ਵਲੋਂ ਸਟਾਲਾਂ ਲਗਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਜ਼ਿਲ੍ਹਾ ਰੁਜ਼ਗਾਰ ਦਫਤਰ ਵਲੋਂ ਔਰਤਾਂ ਅਤੇ ਬੱਚਿਆਂ ਨੂੰ ਰੋਜ਼ਗਾਰ ਦੇਣ ਲਈ ਕੈਂਪ ਦੌਰਾਨ 9  ਪੱਲੇਸਮੇਂਟ ਏਜੰਸੀਆਂ ਵਲੋਂ ਵਾਕ ਇੰਨ ਇੰਟਰਵਿਊ ਕਰਵਾਏ ਗਏ, ਜਿਸ ਵਿੱਚ 71 ਪ੍ਰਾਰਥੀਆਂ ਵਲੋਂ ਭਾਗ ਲਿਆ ਗਿਆ ਜਿਨ੍ਹਾਂ ਵਿੱਚੋ 45 ਉਮੀਦਵਾਰਾਂ ਨੂੰ ਸ਼ੋਰਟ ਲਿਸਟ ਕੀਤਾ ਗਿਆ ਅਤੇ ਮੌਕੇ ਤੇ ਹੀ 14 ਲੜਕੀਆਂ ਦੀ ਚੌਣ ਕਰਦੇ ਹੋਏ ਜੌਬ ਲੈਟਰ ਵੀ ਦਿੱਤੇ ਗਏ।  ਇਸ ਕੈਂਪ ਦੌਰਾਨ ਸਿਹਤ ਵਿਭਾਗ ਵਲੋਂ ਲਗਾਏ ਗਏ ਸਟਾਲ ਤੇ ਤਕਰੀਬਨ 250 ਸਹਿਭਗੀਆ ਵੱਲੋ ਵਿਜ਼ਿਟ ਕੀਤੀ ਗਈ ਅਤੇ 190 ਲੋਕਾਂ ਦਾ ਹਾਈਪਰ ਟੇਂਸ਼ਨ ਸਕਰੀਨਿੰਗ ਕਰਵਾਈ ਗਈ, 90 ਔਰਤਾਂ/ਲੜਕੀਆਂ ਵਲੋਂ ਡਾਇਬਿਟੀਜ ਚੈਕ ਕਰਵਾਈ ਗਈ , ਕੁੱਲ 69 ਔਰਤਾਂ/ਲੜਕੀਆਂ ਵਲੋਂ ਫਰੀ ਅੱਖਾਂ ਦਾ ਚੈੱਕ ਅਪ ਕਰਵਾਇਆ ਗਿਆ। ਕੈਂਪ ਵਿੱਚ 70 ਤੋਂ ਵੱਧ ਨਵਜੰਮੀ ਬੱਚਿਆਂ ਨੂੰ ਬੇਬੀ ਕੇਅਰ ਕਿੱਟਾਂ ਦੀ ਵੰਡ ਕੀਤੀ ਗਈ ਅਤੇ ਸਰਕਾਰ ਵਲੋਂ ਚਲਾਈ ਜਾ ਰਹੀ ਪੀ ਐਮ ਕੇਅਰ ਸਕੀਮ ਦੀ ਲਾਭਪਾਤਰੀ ਨੂੰ ਵੀ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਆਉਣ ਵਾਲੇ ਸਮੇਂ ਵਿਚ ਵੀ ਔਰਤਾਂ ਅਤੇ ਲੜਕੀਆਂ ਦੀ ਸੁਰੱਖਿਆ ਲਈ ਕੈਂਪ ਲਗਾਏ ਜਾਣਗੇ। ਕੈਂਪ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਜਗਰੂਪ ਸਿੰਘ  ਦੀ ਅਗਵਾਈ ਹੇਠ ਉਲੀਕੇ ਗਏ ਇਸ ਕੈਂਪ ਵਿੱਚ ਲੋੜ੍ਹਵੰਦ ਅਤੇ ਬੇਸਹਾਰਾ ਬੱਚਿਆਂ ਦੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਸਪਾਂਸਰਸ਼ਿਪ ਅਤੇ ਫੌਸਟਰ ਕੇਅਰ ਸਕੀਮ ਤਹਿਤ 21 ਲਾਭਪਾਤਰੀਆਂ ਨੂੰ ਆਫਰ ਲੈਟਰ ਵੰਡੇ ਗਏ ਇਸਦੇ ਨਾਲ ਹੀ ਸਿੱਖਿਆ ਵਿਭਾਗ ਅਧੀਨ ਮੈਰਿਟ ਵਿੱਚ ਆਇਆ 25 ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।  ਉਨ੍ਹਾਂ ਦੱਸਿਆ ਕਿ ਉਕਤ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਹਾਜ਼ਰ ਪੰਜਾਬ ਸਾਹਿਤਯ ਸਭਾ ਦੇ ਚੇਅਰਮੈਨ ਮਨਮੋਹਨ ਗੁਲਾਟੀ ਅਤੇ ਸਭਾ ਦੇ ਮੈਮਬਰ ਦਰਸ਼ਨ ਦਰਦੀ,  ਸਿੰਗਰ ਰਿਤੂ ਸਿੱਧੂ, ਸ਼ਮਾ, ਜਸਪ੍ਰੀਤ ਬਾਜਵਾ ਐਡਵੋਕੇਟ ਦੇ ਨਾਲ ਨਾਲ ਬਹਾਦੁਰ ਚੰਦ ਅਰੋੜਾ ਵਲੋਂ ਵੀ ਆਪਣੀਆਂ ਬੱਚੀਆਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਮਾਹੌਲ ਦੇਣ ਦੇ ਲਈ ਅਪੀਲ ਕੀਤੀ ਗਈ। ਉਪਰੋਕਤ ਪ੍ਰੋਗਰਾਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਸੋਨੀਆ ਅੰਗਰਿਸ ਚੇਅਰਪਰਸਨ ਬਾਲ ਭਲਾਈ ਕਮੇਟੀ ਵਲੋਂ ਨਿਭਾਈ ਗਈ। ਕੈਂਪ ਵਿੱਚ ਸੀ ਡੀ ਪੀ ਉ ਬਲਾਚੌਰ ਸ਼੍ਰੀਮਤੀ ਅਕਾਂਕਸ਼ਾ ਸੋਨੀ ਵਲੋਂ ਹਾਜ਼ਰ ਜਨਤਾ ਨੂੰ ਮਾਨਸਿਕ ਸਿਹਤ ਨੂੰ ਠੀਕ ਰੱਖਣ ਅਤੇ ਆਪਣੀ ਜਿੰਦਗੀ ਵਿਚ ਤਨਾਅ ਤੋਂ ਦੂਰ ਰਹਿਣ ਬਾਰੇ ਗੱਲ ਕੀਤੀ ਗਈ। ਲੀਡ ਬੈਂਕ ਮੈਨੇਜਰ ਵਲੋ ਬੈਂਕਾਂ ਵਿਚ ਖਾਸ ਤੌਰ ਤੇ ਔਰਤਾਂ ਅਤੇ ਲੜਕੀਆਂ ਲਈ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ ਗਈ।ਪੁਲਿਸ ਵਿਭਾਗ ਤੋਂ ਆਏ ਏ ਐਸ ਆਈ ਪਰਵੀਨ ਕੁਮਾਰ ਜੀ ਵਲੋਂ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣੂੰ ਕਰਵਾਇਆ ਗਿਆ। ਇਸ ਕੈਂਪ ਵਿਚ ਲਗਭਗ 1200 ਤੋਂ ਵੱਧ ਲੋਕਾਂ ਵਲੋਂ ਸਕੀਮਾਂ ਦਾ ਲਾਭ ਲਿਆ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleProtect Cuba to ensure success of ideals of Socialism, Social Justice, Dignity and Sovereignty of people
Next articleਭਾਜਪਾ ਆਗੂ ਅਤੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਪੰਡਿਤ ਸੁਭਾਸ਼ ਸ਼ਰਮਾ ਨੂੰ ਵੱਖ ਵੱਖ ਆਗੂਆਂ ਵਲੋਂ ਸਰਧਾਂਜਲੀਆਂ ਭੇੰਟ