HOME ਸਦਭਾਵਨਾ ਗਰੁੱਪ ਆਫ ਕਾਲਜਿਜ਼ ਵਿਖੇ ਦੋ ਰੋਜ਼ਾ ਸਾਲਾਨਾ ਖੇਡ ਮੁਕਾਬਲਿਆਂ ਦਾ ਅਯੋਜਨ...

ਸਦਭਾਵਨਾ ਗਰੁੱਪ ਆਫ ਕਾਲਜਿਜ਼ ਵਿਖੇ ਦੋ ਰੋਜ਼ਾ ਸਾਲਾਨਾ ਖੇਡ ਮੁਕਾਬਲਿਆਂ ਦਾ ਅਯੋਜਨ ਕੀਤਾ ਗਿਆ

4
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਸਦਭਾਵਨਾ ਗਰੁੱਪ ਆਫ ਕਾਲਜਿਜ਼ ਰਾਏਕੋਟ ਵਿਖੇ 25 ਅਤੇ 26 ਫਰਵਰੀ, 2026 ਨੂੰ ਸਾਲਾਨਾ ਖੇਡ ਮੁਕਾਬਲੇ ਕਰਵਾਏ ਗਏ। ਜਿਸ ਦੀ ਸ਼ੁਰੂਆਤ ਪ੍ਰਿੰਸੀਪਲ ਮਿਸਿਜ਼ ਪਰਮਜੀਤ ਕੌਰ ਗਰੇਵਾਲ (ਨਰਸਿੰਗ ਵਿਭਾਗ) ਅਤੇ ਪ੍ਰਿੰਸੀਪਲ ਮਿਸ ਬਲਜੀਤ ਕੌਰ (ਐਜੂਕੇਸ਼ਨ ਵਿਭਾਗ) ਦੁਆਰਾ ਸ਼ਮਾ ਜਗਾ ਕੇ ਕੀਤਾ ਗਿਆ। ਇਸ ਪ੍ਰਤੀਯੋਗਤਾ ਵਿੱਚ ਸਦਭਾਵਨਾ ਕਾਲਜ ਦੇ ਵਿਦਿਆਰਥੀਆਂ ਦੁਆਰਾ ਵਧ ਚੜ੍ਹ ਕੇ ਭਾਗ ਲਿਆ ਗਿਆ। ਇਸ ਸਾਲਾਨਾ ਖੇਡ ਮੁਕਾਬਲੇ ਦੇ ਪਹਿਲੇ ਦਿਨ ਦੌੜਾਂ ਕਰਵਾਈਆਂ ਗਈਆਂ ਅਤੇ ਦੂਸਰੇ ਦਿਨ ਜੈਵਲਿਨ ਥ੍ਰੋ, ਗੋਲਾ ਸੁੱਟਣਾ, ਹਾਈ ਅਤੇ ਲੋਂਗ ਜੰਪ ਆਦਿ ਖੇਡ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੁਆਰਾ ਭਾਗ ਲਿਆ ਗਿਆ । ਸਾਰੇ ਹੀ ਵਿਦਿਆਰਥੀਆਂ ਦਾ ਬਹੁਤ ਵਧੀਆਂ ਪ੍ਰਦਰਸ਼ਨ ਰਿਹਾ। ਜਿਨ੍ਹਾਂ ਵਿੱਚੋਂ ਬੈਸਟ ਅਥਲੀਟ ਲੜਕਿਆਂ ਵਿੱਚ ਮਨਪ੍ਰੀਤ ਸਿੰਘ ਅਤੇ ਲੜਕੀਆਂ ਵਿੱਚ ਤਰਨਜੋਤ ਕੌਰ ਨੇ ਸਨਮਾਨ ਪ੍ਰਾਪਤ ਕੀਤਾ। ਸਦਭਾਵਨਾ ਕਾਲਜ ਦੇ ਪ੍ਰੈਜੀਡੈਂਟ ਡਾ: ਮਧੂਮੀਤਾ ਬੈਨਰਜੀ ਅਤੇ ਜਨਰਲ ਸੈਕਟਰੀ ਨੀਰਜਾ ਕੁਠਿਆਲਾ ਵੱਲੋਂ ਸਾਰੇ ਹੀ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਭਵਿੱਖ ਵਿੱਚ ਅਜਿਹੇ ਮੁਕਾਬਲਿਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੋਤਸਾਹਿਤ ਕੀਤਾ। ਇਸ ਸਾਲਾਨਾ ਖੇਡ ਮੁਕਾਬਲੇ ਵਿੱਚ ਸਦਭਾਵਨਾ ਗਰੁੱਪ ਆਫ ਕਾਲਜਿਜ਼ ਦਾ ਸਾਰਾ ਸਟਾਫ ਮੌਜੂਦ ਰਿਹਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਭਾਜਪਾ ਆਗੂ ਅਤੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਪੰਡਿਤ ਸੁਭਾਸ਼ ਸ਼ਰਮਾ ਨੂੰ ਵੱਖ ਵੱਖ ਆਗੂਆਂ ਵਲੋਂ ਸਰਧਾਂਜਲੀਆਂ ਭੇੰਟ
Next articleਡੀ.ਐਸ.ਪੀ. ਹਿੰਮਤ ਮਲਹੋਤਰਾ ਦਾ ਵੱਡਾ ਐਲਾਨ: “ਲੋਕਾਂ ਦੇ ਸਹਿਯੋਗ ਨਾਲ ਹੋਵੇਗਾ ਗੈਂਗਸਟਰਾਂ ਅਤੇ ਨਸ਼ਿਆਂ ਦਾ ਮੁਕੰਮਲ ਸਫ਼ਾਇਆ”