ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ) – ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀ.ਆਰ ਗਵਈ ‘ਤੇ ਰਾਕੇਸ਼ ਕਿਸ਼ੋਰ ਨਾਂ ਦੇ ਵਕੀਲ ਵੱਲੋਂ ਜੁੱਤੀ ਸੁੱਟਣ ਦੀ ਕੋਸ਼ਿਸ਼ ਨੇ ਪੂਰੇ ਭਾਰਤ ਦੇ ਕਾਨੂੰਨ ਪਸੰਦ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਬਰਿੰਦਰ ਸਿੰਘ ਪਰਮਾਰ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਸਾਂਝੇ ਕੀਤੇ । ਉਹਨਾ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀ ਸ਼ਹਿ ਤੇ ਅਜਿਹੀਆਂ ਕੋਝੀਆਂ ਹਰਕਤਾਂ ਦੇਸ਼ ਭਰ ਵਿੱਚ ਐਸਸੀ ਸਮਾਜ ਨਾਲ ਹੋ ਰਹੀਆਂ ਹਨ। ਕਿਉਂਕਿ ਭਾਜਪਾ ਤੇ ਆਰ.ਐਸ.ਐਸ. ਐਸਸੀ ਵਿਰੋਧੀ ਮਨੁਵਾਦੀ ਸੋਚ ਤੋਂ ਪ੍ਰੇਰਿਤ ਹਨ। ਉਹਨਾ ਕਿਹਾ ਕਿ ਰਾਕੇਸ਼ ਕਿਸ਼ੋਰ ਵੱਲੋਂ ਇਹ ਸਭ ਕੁਝ ਕਰਨ ਦੇ ਬਾਵਜੂਦ ਭਾਜਪਾ ਸਰਕਾਰ ਨੇ ਉਸ ਨੂੰ ਬਾ-ਇੱਜਤ ਰਿਹਾ ਕਰ ਦਿੱਤਾ ਪਰ ਜੇਕਰ ਜਸਟਿਸ ਬੀ.ਆਰ ਗਵਈ ਦੀ ਜਗ੍ਹਾ ਕੋਈ ਜਨਰਲ ਸਮਾਜ ਨਾਲ ਸਬੰਧਤ ਜੱਜ ਹੁੰਦਾ ਅਤੇ ਹਮਲਾ ਕਰਨ ਵਾਲਾ ਐਸਸੀ ਸਮਾਜ ਜਾਂ ਕਿਸੇ ਹੋਰ ਸਮਾਜ ਨਾਲ ਸਬੰਧਤ ਹੁੰਦਾ ਤਾਂ ਆਰ ਐਸ ਐਸ ਦੇ ਇਸ਼ਾਰੇ ਤੇ ਮੋਦੀ ਸਰਕਾਰ ਨੇ ਉਸ ਵਿਅਕਤੀ ਤੇ ਐਨ.ਐਸ.ਏ. ਲਗਾ ਕੇ ਉਸ ਨੂੰ ਜੇਲ ਵਿੱਚ ਸੁੱਟ ਦੇਣਾ ਸੀ ਅਤੇ ਕਈ ਸਾਲ ਜਮਾਨਤ ਵੀ ਨਹੀਂ ਹੋਣ ਦੇਣੀ ਸੀ। ਉਹਨਾਂ ਕਿਹਾ ਕਿ ਜੇਕਰ ਮੋਦੀ ਰਾਜ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਦਲਿਤ ਹੋਣ ਦੇ ਕਾਰਨ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਤਾਂ ਦੇਸ਼ ਵਿੱਚ ਆਮ ਐਸਸੀ ਸਮਾਜ ਕਿਸ ਹਾਲਤ ਵਿੱਚ ਜੀਉਣ ਲਈ ਮਜਬੂਰ ਹੋਣਗੇ, ਉਕਤ ਮੰਦਭਾਗੀ ਘਟਨਾ ਤੋਂ ਬਾਅਦ ਇਸ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਭਾਜਪਾ ਸਰਕਾਰ ਦੀ ਸ਼ਹਿ ਤੇ ਅਜਿਹੀਆਂ ਕੋਝੀਆਂ ਹਰਕਤਾਂ ਦੇਸ਼ ਭਰ ਵਿੱਚ ਐਸਸੀ ਸਮਾਜ ਨਾਲ ਹੋ ਰਹੀਆਂ ਹਨ : ਬਰਿੰਦਰ ਸਿੰਘ ਪ੍ਰਮਾਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



