ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਨੇ  ਕੀਤਾ ਵੱਖ-ਵੱਖ ਪਿੰਡਾਂ ਦੌਰਾਨ,ਵਰਕਰਾਂ ਨਾਲ ਕੀਤੀਆਂ ਮੀਟਿੰਗਾਂ 

ਪੰਜਾਬ ਚ ਦਿਨ-ਪ੍ਰਤੀ-ਦਿਨ ਅੱਗੇ ਵੱਧ ਰਹੀ ਭਾਜਪਾ-ਖੋਜੇਵਾਲ 
ਕਪੂਰਥਲਾ,  ( ਕੌੜਾ )– ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਜਪਾ ਉਮੀਦਵਾਰ ਤੇ ਸਾਬਕਾ ਵਿਧਾਇਕ  ਮਨਜੀਤ ਸਿੰਘ ਮੰਨਾ ਨੇ ਆਪਣੀ ਚੋਣ ਮੁਹਿੰਮ ਦਾ ਆਗਾਜ ਕਰਦਿਆਂ ਵਿਧਾਨ ਸਭਾ ਹਲਕਾ ਕਪੂਰਥਲਾ ਦੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣ ਦੇ ਬਾਅਦ ਵੱਖ- ਵੱਖ ਮੰਡਲਾ ਦੇ ਭਾਜਪਾ ਆਗੂਆਂ ਨਾਲ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ।ਇਸ ਮੌਕੇ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵੀ ਉਨ੍ਹਾਂਦੇ ਨਾਲ ਮਜੂਦ ਸਨ।ਇਸ ਦੌਰਾਨ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਨੇ ਪਿੰਡ ਬੂਟਾਂ ਵਿਖੇ ਊੜਾ ਸਿੰਘ ਦੇ ਘਰ ਵਰਕਰਾਂ ਨਾਲ ਮੀਟਿੰਗ ਕੀਤੀ।ਇਸਦੇ ਬਾਅਦ ਭਾਜਪਾ ਦੇ ਸੀਨੀਅਰ ਆਗੂ ਪਵਨ ਧੀਰ ਦੇ ਘਰ ਵਰਕਰਾਂ ਨਾਲ ਮੀਟਿੰਗ ਕੀਤੀ ਗਈ।ਇਸਦੇ ਬਾਅਦ ਪ੍ਰਾਚੀਨ ਸ਼ਿਵ ਮੰਦਿਰ ਕਚਿਹਰੀ ਚੋਂਕ ਵਿਖੇ ਨਤਮਸਤਕ ਹੋਕੇ ਲੋਕਾਂ ਦੇ ਭਲੇ ਲਈ ਕੰਮ ਕਰਨ ਦੀ ਸ਼ਕਤੀ ਮਿਲੇ ਇਸਦੇ ਲਈ ਪ੍ਰਾਥਨਾ ਕੀਤੀ ਗਈ।ਇਸਦੇ ਬਾਅਦ ਸਿੱਧਵਾਂ  ਦੌਨਾ ਵਿਖੇ ਭਾਜਪਾ ਆਗੂ ਪ੍ਰਦੀਪ ਸੂਦ ਦੇ ਘਰ ਵਰਕਰਾਂ ਨਾਲ ਮੀਟਿੰਗ ਕੀਤੀ ਗਈ।ਇਸਦੇ ਬਾਅਦਅਹਿਮਦਪੁਰ ਵਿਖੇ ਜਗਜੀਤ ਸਿੰਘ ਜੱਗੀ  ਦੇ ਘਰ ਵਰਕਰਾਂ ਨਾਲ ਮੀਟਿੰਗ ਕੀਤੀ ਗਈ।ਇਸ ਦੇ ਗੁਰਦੁਅਆਰਾ ਟਾਹਲੀ ਸਾਹਿਬ ਬਲੇਰ ਖਾਨਪੁਰ ਵਿਖੇ ਨਤਮਸਤਕ ਹੋਏ।ਇਸਦੇ ਬਾਅਦ ਕਾਲਾ ਸੰਘਿਆਂ ਵਿਖੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ।ਇਸ ਮੌਕੇ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਪੰਜਾਬ ਚ ਭਾਜਪਾ ਦਿਨ-ਪ੍ਰਤੀ-ਦਿਨ ਅੱਗੇ ਵੱਧ ਰਹੀ ਹੈ। ਕਪੂਰਥਲਾ ਭਾਜਪਾ ਸੰਗਠਨ ਵੀ ਸਖ਼ਤ ਮਿਹਨਤ ਕਰ ਰਿਹਾ ਹੈ,ਅਤੇ ਦਿਨ-ਰਾਤ ਚੋਣ ਪ੍ਰਚਾਰ ਸਰਗਰਮੀਆਂ ਚ ਲੱਗਿਆ ਹੋਇਆ ਹੈ।ਅੱਜ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਵਲੋਂ ਚੋਣ ਪ੍ਰਚਾਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਅਤੇ ਆਉਣ ਵਾਲੀਆਂ ਚੋਣਾਂ ਵਿਚ ਸੰਗਠਨ ਅਤੇ ਚੋਣ ਪ੍ਰਚਾਰ ਦੀ ਰਣਨੀਤੀ ਬਾਰੇ ਵਿਸ਼ੇ ਅਨੁਸਾਰ ਅਹੁਦੇਦਾਰਾਂ ਤੇ ਵਰਕਰਾਂ ਨਾਲ ਵਿਸਥਾਰ ਨਾਲ ਚਰਚਾ ਕੀਤੀ ਗਈ।ਖੋਜੇਵਾਲ ਨੇ ਕਿਹਾ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਭਾਜਪਾ ਵਰਕਰਾਂ ਦੀ ਲਗਨ ਅਤੇ ਸਖ਼ਤ ਮਿਹਨਤ ਨਾਲ ਅਸੀਂ ਲੋਕ ਸਭਾ ਚੋਣਾਂ ਜ਼ਰੂਰ ਵੱਡੇ ਫਰਕ ਨਾਲ ਜਿੱਤਾਂਗੇ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਵਿਕਸਤ ਭਾਰਤ ਦੇ ਮਿਸ਼ਨ ਨੂੰ ਸਾਕਾਰ ਕਰਾਂਗੇ।ਇਸ ਮੌਕੇ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੂਥ ਸਬੰਧੀ ਨਿੱਜੀ ਦਿਲਚਸਪੀ ਅਤੇ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਨੌਜਵਾਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਬਣਨ ਵਾਲੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਵੱਡੀ  ਗਿਣਤੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਖਡੂਰ ਸਾਹਿਬ ਚ ਵੱਡੇ ਉਦਯੋਗ ਲਾਵੇਗੀ।ਭਾਜਪਾ ਉਮੀਦਵਾਰ ਮੰਨਾ ਨੇ  ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤੇ ਚੋਣ ਮੈਨੀਫੈਸਟੋ ਤੇ ਸਵਾਲ ਖੜ੍ਹੇ ਕਰਦਿਆਂ ਇਸ ਨੂੰ ਵੰਡੀਆਂ ਪਾਉਣ ਵਾਲਾ ਕਰਾਰ ਦਿੱਤਾ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਵੰਡ ਦੀ ਰਾਜਨੀਤੀ ਕਰਦੀ ਆਈ ਹੈ ਜਿਸ ਵਿੱਚ ਉਹ ਸਫਲ ਨਹੀਂ ਹੋ ਸਕਦੀ।ਉਨ੍ਹਾਂ ਦਾਅਵਾ ਕੀਤਾ ਹੈ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੇਗੀ।ਉਨ੍ਹਾਂ ਨੇ ਇੱਕ ਵੱਖਰੇ ਬਿਆਨ ਵਿੱਚ ਕਿਹਾ ਕਿ ਭਾਜਪਾ ਉਮੀਦਵਾਰਾਂ ਦਾ ਕਿਸਾਨ ਵਿਰੋਧ ਨਹੀਂ ਕਰ ਰਹੇ ਸਗੋਂ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦਾ ਵਿਰੋਧ ਕਰਵਾ ਰਿਹਾ ਹੈ।ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਰਾਜੇਸ਼ ਪਾਸੀ,ਮਹਿਲਾ ਮੋਰਚਾ ਦੀ ਸੂਬਾ ਕਾਰਜਕਾਰਣੀ ਮੈਂਬਰ ਰਿੰਪੀ ਸ਼ਰਮਾ,ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ,ਐੱਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ,ਜ਼ਿਲ੍ਹਾ ਉਪ ਪ੍ਰਧਾਨ ਅਸ਼ੋਕ ਮਾਹਲਾ, ਸੀਨੀਅਰ ਆਗੂ ਜਗਦੀਸ਼ ਸ਼ਰਮਾ,ਮੰਡਲ ਦੋ ਦੇ ਪ੍ਰਧਾਨ ਰਾਕੇਸ਼ ਗੁਪਤਾ,ਮਧੂ ਸੂਦ,ਪ੍ਰਾਚੀਨ ਪੰਚਮੁਖੀ ਸ਼ਿਵ ਮੰਦਿਰ ਕਹਿਚਰੀ ਚੌਕ ਦੇ ਪ੍ਰਧਾਨ ਜਗਜੀਤ ਚੋਪੜਾ,ਮੀਤ ਪ੍ਰਧਾਨ ਵਿਕਾਸ ਗੁਪਤਾ, ਜਰਨਲ ਸਕੱਤਰ ਅਸ਼ੋਕ ਪੂਰੀ,ਮੈਂਬਰ,ਕੁਲਦੀਪ ਜੋਸ਼ੀ,ਰਾਜੇਸ਼ ਮਲਹੋਤਰਾ, ਕਿਸ਼ਨ ਲਾਲ,ਸ਼ਾਮ ਪਾਲ, ਸ਼ਿਵ ਕੁਮਾਰ ਵਰਮਾ, ਰਮਨ ਪੂਰੀ,ਮਾਧਵ ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUS to work with allies to supply Ukraine with additional Patriot missiles
Next articleGaza death toll rises to 34,356 amid Israel’s Rafah operation concerns