(ਸਮਾਜ ਵੀਕਲੀ)

ਨਿੱਕਾ ਪੰਛੀ ਭਾਵੇਂ ਬਿਜੜਾ ਯਾਰ,
ਕਿੰਨਾ ਵਧੀਆ ਇਹ ਕਲਾਕਾਰ।
ਘਾਹ ਫੂਸ ਚੱਕ ਕੇ ਲਿਆਉਂਦਾ,
ਫੇਰ ਸੁੰਦਰ ਆਲ੍ਹਣਾ ਬਣਾਉਂਦਾ।
ਕੋਈ ਲੰਮਾਂ ਕੋਈ ਗੋਲ ਬਣਾਵੇ,
ਹੌਲੀ ਹੌਲੀ ਖੂਬ ਸਜਾਵੇ।
ਬਈਆ ਇਸ ਦਾ ਦੂਜਾ ਨਾਂਅ,
ਆਲ੍ਹਣਾ ਪਾਵੇ ਸਰੁੱਖਿਅਤ ਥਾਂ।
ਨਿੱਕੀ ਪੂਛ ਰਹੇ ਫੜਕਾਉਂਦਾ,
ਇਸ ਦਾ ਹੁਨਰ ਸੋਚੀਂ ਪਾਉਂਦਾ।
ਮੀਂਹ ਹਨ੍ਹੇਰੀ ਦਾ ਕੋਈ ਨੀ ਡਰ,
ਨਾ ਡਿੱਗੇ ਨਾ ਇਸਦਾ ਚੋਵੇ ਘਰ।
ਸਵੈਟਰ ਵਾਂਗ ਆਲ੍ਹਣਾ ਬਣਾਉਂਦਾ,
ਇਹ ਨਾ ਕਿਸੇ ਨਾਲ ਵੈਰ ਕਮਾਉਂਦਾ।
ਹਿੰਮਤ ਹੌਂਸਲੇ ਦਾ ਸਬਕ ਸਿਖਾਵੇ,
ਮਿਹਨਤ ਕਦੇ ਬੇਅਰਥੀ ਨਾ ਜਾਵੇ।
ਖੇੜੀ ਗੀਤ ਖੁਸ਼ੀ ਦੇ,ਗਾਵੇ ਬਿਜੜਾ,
ਸਭ ਦੀ ਖੈਰ ਮਨਾਵੇ ਬਿਜੜਾ।
——-0——-
ਸੁਰਿੰਦਰ ਚਹਿਲ ਖੇੜੀ
ਪਿੰਡ -ਖੇੜੀ ਚਹਿਲਾਂ ਜ਼ਿਲ੍ਹਾ ਸੰਗਰੂਰ
ਮੋ – 9876372921