ਭੂਆ ਨੂੰ ਸ਼ਰਮ ਨਹੀਂ ਆਉਂਦੀ

 ਗਗਨਪ੍ਰੀਤ ਸੱਪਲ

(ਸਮਾਜ ਵੀਕਲੀ)-ਗੁਰਪ੍ਰੀਤ ਆਪਣੇ ਪੇਕੇ ਪਰਿਵਾਰ ‘ਚ ਕੁਝ ਦਿਨ ਰਹਿਣ ਲਈ ਜਾਂਦੀ ਹੈ ‌। ਉਹ ਆਪਣੇ ਭਤੀਜੇ ਨੂਰ ਨੂੰ ਬਹੁਤ ਹੀ ਪਿਆਰ ਕਰਦੀ ਹੈ । ਉਸਦਾ ਭਤੀਜਾ ਵੀ ਭੂਆ ਭੂਆ ਕਰਦਾਂ ਉਸਦੇ ਮਗਰ ਭੱਜਦਾ ਖੇਡਦਾ ਹੈ। ਉਹ ਖੂਬ ਮਸਤੀ ਕਰਦੇ ਹਨ। ਗੁਰਪ੍ਰੀਤ ਕੌਰ ਨੂੰ ਆਇਆ ਹਫਤੇ ਤੋਂ ਵੀ ਜ਼ਿਆਦਾ ਦਿਨ ਹੋ ਗਏ ਸਨ । ਗੁਰਪ੍ਰੀਤ ਵਾਪਿਸ ਆਪਣੇ ਸੋਹਰੇ ਪਰਿਵਾਰ ਚ ਜਾਣ ਦੀ ਤਿਆਰੀ ਕਰਦੀ ਹੈ। ਜਾਣ ਤੋਂ ਪਹਿਲਾਂ ਗੁਰਪ੍ਰੀਤ ਭਤੀਜੇ ਨੂੰ 100 ਰੁਪਏ ਦਾ ਨੋਟ ਦੇ ਕੇ ਕਹਿੰਦੀ ਹੈ,”ਆਪਣੀ ਪਸੰਦ ਦੀ ਕੋਈ ਚੀਜ਼ ਲੈ ਕੇ ਖਾ ਲਵੀਂ।”

ਨੂਰ ਕਹਿੰਦਾ ਭੂਆ ਮੈਂ ਅੰਬ ਖਾਣੇ ਹਨ। ਗੁਰਪ੍ਰੀਤ ਕੌਰ ਨੂਰ ਦੀ ਉੱਗਣ ਫੜ ਕੇ ਕਹਿੰਦੀ ਹੈ ਚੱਲ ਮੇਰੇ ਨਾਲ ਤੇਨੂੰ ਬਾਹਰੋਂ ਰੇੜੀ ਤੋਂ ਅੰਬ ਲਿਆ ਕੇ ਦਿੰਦੀ ਹਾਂ। “ਨੂਰ ਕੁਝ ਬੋਲਦਾ ਹੈ। ਭਤੀਜੇ ਦੇ ਮੂੰਹੋਂ ਕੁਝ ਅਜੀਬ ਸ਼ਬਦ ਸੁਣ ਕੇ ਹੈਰਾਨ ਹੋ ਜਾਂਦੀ ਹੈ ,ਕਿ ਉਹ ਉਸਨੂੰ ਇਸ ਤਰ੍ਹਾਂ ਕਿਉਂ ਕਹਿ ਰਿਹਾ। ਭੂਆ ਨੂੰ ਸ਼ਰਮ ਨਹੀਂ ਆਉਂਦੀ …?  ਗੁਰਪ੍ਰੀਤ ਕੌਰ ਨੂੰ ਗੱਲ ਸਮਝ ਨਹੀਂ ਲੱਗਦੀ ਤਾਂ ਉਸਦੀ ਭਾਬੀ ਗੱਲ ਦੱਸਦੀ ਹੈ, ਕਿ ਨੂਰ ਇਹ ਕਹਿ ਰਿਹਾ ਕਿ ਭੂਆ ਨੂੰ ਸ਼ਰਮ ਨਹੀਂ ਆਉਂਦੀ ਅੰਬ ਲੈ ਕੇ ਦਿੰਦਿਆਂ ਤੇ ਮੰਮਾ ਤੁਹਾਨੂੰ ਰੇੜੀ ਤੋਂ ਸਮਾਨ ਲੈਂਦਿਆਂ ਸ਼ਰਮ ਆਉਂਦੀ ਹੈ ਇਹ ਸੁਣ ਕੇ ਦੋਵੇਂ ਉੱਚੀ ਉੱਚੀ ਹੱਸਣ ਲੱਗ ਪੈਂਦੀਆਂ ਹਨ।
 ਗਗਨਪ੍ਰੀਤ ਸੱਪਲ ਸੰਗਰੂਰ ਪਿੰਡ ਘਾਬਦਾਂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਦਰ ਕਿੱਲਾਂ….
Next article* ਰੱਬ ਤੇ ਕੁਦਰਤੀ ਆਫ਼ਤਾਂ *