HOME ਬਾਦਰ ਕਿੱਲਾਂ….

ਬਾਦਰ ਕਿੱਲਾਂ….

 ਗਗਨਪ੍ਰੀਤ ਸੱਪਲ

(ਸਮਾਜ ਵੀਕਲੀ)

ਆਓ ਬੱਚਿਆਂ ਰਲ ਕੇ ਸਾਰੇ ਆਓ ,
ਗੋਲ ਘੇਰਾ ਮੈਦਾਨ ਵਿੱਚ ਬਣਾਓ ‌।
ਗੱਡ ਕੇ ਕਿੱਲਾਂ ਪਾ ਰੱਸੀ ਵਿੱਚ ਖੜ ਜਾਉ,
ਰੱਖ ਦਿਉ ਲਾ ਕੇ ਸਭ ਜੁੱਤੀਆਂ ਪੈਰਾਂ ਚੋਂ ਜੋੜੇ ।
ਬਾਂਦਰ ਕਿੱਲਾਂ ਖੇਡ ਲੱਗਦੀ ਸਭ‌ ਨੂੰ ਪਿਆਰੀ ,
ਜੁੱਤੀ ਚੁੱਕ ਦੋੜੇ ਪਾਲੀ ,ਗੱਗੀ ਸਭ ਵਾਰੋ ਵਾਰੀ,
ਕਿੱਲਾ ਫੜ ਕੇ ਖੇਡ ਰਿਹਾ ਜੀ ਹਰਜੀਤਾ,
ਮਾਰ ਕੇ ਜੁੱਤੀਆਂ ਬੁਰਾ ਹਾਲ ਹੈ ਕੀਤਾ।
ਆਜੋ ਵੀ ਹੁਣ ਜਿਸਦੀ ਵੀ ਆਈ ਹੈ ਵਾਰੀ,
ਕਿੱਲਾ ਫੜ ਸਾਂਭ ਜੁੱਤੀਆਂ ਕਰੋ ਮੁਖਤਿਆਰੀ ।
ਗਗਨ ਕਹੇ ਖੇਡੀਏ ਸਭ ਰਲ ਕੇ ਖੇਡ ਨਿਆਰੀ,
ਮੁੜ ਸੁਰਜੀਤ ਕਰੀਏ ਵਿਸਰ ਚੁੱਕੀ ਇਹ ਖੇਡ ਪਿਆਰੀ ।
ਗਗਨਪ੍ਰੀਤ ਸੱਪਲ ਸੰਗਰੂਰ ਪਿੰਡ ਘਾਬਦਾਂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਭੂਆ ਨੂੰ ਸ਼ਰਮ ਨਹੀਂ ਆਉਂਦੀ