HOME *ਭੋਲਾ ਸਿੰਘ ਸੰਘੇੜਾ ਦੇ ਰਿਕਾਰਡ ਗੀਤ ਦਾ ਹੋਇਆ ਲੋਕ ਅਰਪਣ*

*ਭੋਲਾ ਸਿੰਘ ਸੰਘੇੜਾ ਦੇ ਰਿਕਾਰਡ ਗੀਤ ਦਾ ਹੋਇਆ ਲੋਕ ਅਰਪਣ*

ਬਰਨਾਲਾ  (ਸਮਾਜ ਵੀਕਲੀ)   ਲੋਕ ਰੰਗ ਸਾਹਿਤ ਸਭਾ ਬਰਨਾਲਾ ਵੱਲੋਂ ਅੱਜ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੇ ਹਾਲ ਵਿਚ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਵਿਚ ਭੋਲਾ ਸਿੰਘ ਸੰਘੇੜਾ ਦੇ ਲਿਖੇ ਅਤੇ ਪ੍ਰਸਿੱਧ ਗਾਇਕ ਸ਼ਿੰਗਾਰਾ ਸਿੰਘ ਚਹਿਲ ਦੀ ਦੇਖ ਰੇਖ ਹੇਠ ਕੰਮ ਕਰਦੀ ‘ਚਹਿਲ ਮਿਉਜ਼ਿਕ ਕੰਪਨੀ’ ਦੁਆਰਾ ਰਿਕਾਰਡ ਕੀਤੇ ਗੀਤ ‘ਕੂੜਾ ਹੀ ਰੁਜ਼ਗਾਰ’ ਦਾ ਪੋਸਟਰ ਲੋਕ ਅਰਪਣ ਕੀਤਾ ਗਿਆ। ਏਥੇ ਜਾਣਕਾਰੀ ਹਿਤ ਦੱਸਿਆ ਜਾਂਦਾ ਹੈ ਕਿ ਸੰਘੇੜਾ ਨੇ ਇਸ ਗੀਤ ਦੀ ਸਿਰਜਣਾ ਹਾਸ਼ੀਏ ਤੇ ਧੱਕੇ ਵਰਗ ਦੀ ਉਸ ਲੜਕੀ ਨੂੰ ਆਧਾਰ ਬਣਾਕੇ ਕੀਤੀ ਹੈ ਜਿਸ ਨੂੰ ਮਜਬੂਰੀ ਵੱਸ ਕੁੜਾ-ਕਰਕਟ ਹੀ ਆਪਣਾ ਰੁਜ਼ਗਾਰ ਬਣਾਉਣਾ ਪੈਂਦਾ ਹੈ। ਪੋਸਟਰ ਦੇ ਲੋਕ ਅਰਪਣ ਉਪਰੰਤ ਸਮਾਗਮ ਦੀ ਮੁੱਖ ਮਹਿਮਾਨ ਇਕਬਾਲ ਕੌਰ ਉਦਾਸੀ ਨੇ ਕਿਹਾ ਕਿ ਜੇ ਪੰਜਾਬੀ ਲੇਖਕ ਸੱਚ ਮੁੱਚ ਹੀ ਲੋਕਾਂ ਦਾ ਹਿਤੈਸ਼ੀ ਹੈ ਤਾਂ ਉਸਨੂੰ ਆਮ ਲੋਕਾਂ ਵਿਚ ਵਿਚਰਨਾ ਪਵੇਗਾ ਤੇ ਉਹਨਾਂ ਦੇ ਜੀਵਨ ਦੀਆਂ ਦੁਸ਼ਵਾਰੀਆਂ ਨੂੰ ਆਪਣੀਆਂ ਰਚਨਾਵਾਂ ਦਾ ਹਿੱਸਾ ਬਣਾਉਣਾ ਪਵੇਗਾ। ਯੂ-ਟਿਊਬ ਦੇ ਚਹਿਲ ਮਿਉਜ਼ਿਕ ਚੈਨਲ ‘ਤੇ ਪਾਏ ਇਸ ਗੀਤ ਨੂੰ ਜਿੱਥੇ  ਸਰਗੁਣ ਕੌਰ ਨੇ ਆਪਣੀ ਖ਼ੂਬਸੂਰਤ ਆਵਾਜ਼ ਵਿਚ ਗਾਇਆ ਹੈ ਉੱਥੇ ਹਸਨਵੀਰ ਚਹਿਲ ਨੇ ਸੁਰਬੱਧ ਕੀਤਾ ਹੈ। ਪੋਸਟਰ ਦੀ ਲੋਕ ਅਰਪਣ ਦੀ ਰਸਮ ਵਿਚ ਡਾ. ਹਰਿਭਗਵਾਨ, ਡਾ. ਰਾਮ ਪਾਲ ਸ਼ਾਹਪੁਰੀ, ਜਗਤਾਰ ਜਜ਼ੀਰਾ, ਰਾਮ ਸਰੂਪ ਸ਼ਰਮਾ, ਦਰਸ਼ਨ ਚੀਮਾ, ਗੁਰਪ੍ਰੀਤ ਕੌਰ ਸੈਣੀ, ਤੇਜਿੰਦਰ ਚੰਡਿਹੋਕ, ਸੁਦਰਸ਼ਨ ਗੁੱਡੂ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਮਾਲਵਿੰਦਰ ਸ਼ਾਇਰ, ਮੇਜਰ ਸਿੰਘ ਗਿੱਲ ਨੇ ਵੀ ਸ਼ਮੂਲੀਅਤ ਕੀਤੀ। ਸਮਾਗਮ ਵਿਚ ਗੀਤਕਾਰ ਹਾਕਮ ਰੂੜੇਕੇ, ਰਜਿੰਦਰ ਸ਼ੌਕੀ, ਡਾ. ਸੰਪੂਰਨ ਸਿੰਘ ਟੱਲੇਵਾਲੀਆ, ਰਾਮ ਸਿੰਘ ਬੀਹਲਾ, ਗੁਰਤੇਜ ਸਿੰਘ ਮੱਖਣ, ਰਘਵੀਰ ਸਿੰਘ ਗਿੱਲ, ਡਾ. ਉਜਾਗਰ ਸਿੰਘ ਮਾਨ, ਪਾਲ ਸਿੰਘ ਲਹਿਰੀ ਆਦਿ ਨੇ ਵੀ ਹਾਜ਼ਰੀ ਲਵਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭੀਸ਼ਮ ਸਾਹਨੀ ਦੀ ਆਤਮ ਕਥਾ *ਅੱਜ ਦੇ ਅਤੀਤ* (ਪੰਜਾਬੀ ਅਨੁਵਾਦ ਡਾ.ਜਸਵਿੰਦਰ ਕੌਰ ਵੀਨੂੰ) ਦਾ ਲੋਕ ਅਰਪਣ 
Next articleਸਫ਼ੇਦ ਦੁਪੱਟਾ