ਭਾਨਾ ਭਗੌੜਾ ਅਤੇ ਜਸਪ੍ਰੀਤ ਭੂਟੋ ਕੈਨੇਡਾ ਪੁੱਜੇ

ਭਾਨਾ ਭਗੌੜਾ ਅਤੇ ਜਸਪ੍ਰੀਤ ਭੂਟੌ

ਸਰੀ,ਕੈਲੀਗਿਰੀ ਅਤੇ ਹੋਰਨਾਂ ਪ੍ਰਮੁੱਖ ਸ਼ਹਿਰਾਂ ‘ਚ ਪੰਜਾਬੀਆਂ ਨੂੰ ਵੰਡਣਗੇ ‘ਹਾਸਿਆਂ ਦੀਆਂ ਖੁਰਾਕਾਂ’

ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ)- ਉੱਘੇ ਹਾਸਰਾਸ ਕਲਾਕਾਰ ਅਤੇ ਪੰਜਾਬੀ ਫਿਲਮ ਜਗਤ ‘ਚ ਕਮੇਡੀਅਨ ਕਲਾਕਾਰ ਵੱਜੋਂ ਆਪਣੀ ਨਿਵੇਕਲੀ ਪਛਾਣ ਸਥਾਪਿਤ ਕਰ ਚੁੱਕੇ ਭਾਨਾ ਭਗੌੜਾ ਆਪਣੀ ਜੀਵਨ ਸਾਥਣ ਕਲਾਕਾਰ ਜਸਪ੍ਰੀਤ ਭੁਟੋ ਨਾਲ ਕੈਨੇਡਾ ਦੌਰੇ ਦੌਰਾਨ ਟੋਰਾਂਟੋ ਪਹੁੰਚ ਚੁੱਕੇ ਹਨ।ਇਸ ਪੱਤਰਕਾਰ ਨਾਲ ਫੋਨ ‘ਤੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਭਾਨਾ ਭਗੌੜਾ ਨੇ ਦੱਸਿਆ ਉਹ ਅਤੇ ਉਨ੍ਹਾਂ ਦੀ ਪਤਨੀ ਕਲਾਕਾਰ ਜਸਪ੍ਰੀਤ ਭੂਟੋ ਕੈਨੇਡਾ ‘ਚ ਵੱਸਦੇ ਪੰਜਾਬੀ ਭਾਈਚਾਰੇ ਦੇ ਮੋਹ ਭਿੱਜੇ ਸੱਦੇ ‘ਤੇ ਇਥੇ ਪੁੱਜੇ ਹਨ ਅਤੇ ਆਪਣੇ ਇਸ ਡੇਢ ਮਹੀਨੇ ਦੇ ਕੈਨੇਡਾ ਦੌਰੇ ਦੌਰਾਨ ਉਹ ਕੈਲਗਰੀ,ਸਰੀ ਸਮੇਤ ਹੋਰਨਾਂ ਸ਼ਹਿਰਾਂ ‘ਚ ਆਪਣੇ ਕਾਮੇਡੀਅਨ ਪ੍ਰੋਗਰਾਮ ਪੇਸ਼ ਕਰਕੇ ਪੰਜਾਬੀਆਂ ਨੂੰ ‘ਹਾਸਿਆਂ ਦੀਆਂ ਖੁਰਾਕਾਂ’ ਵੰਡਣਗੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੀਡੀਆ ਅਦਾਰੇ ‘ਰੇਡੀਓ ਸਪਾਈਸ’ ਉਤੇ ਕਹਾਣੀ ਸੰਗ੍ਰਹਿ ਦਾ ਪੋਸਟਰ ਜਾਰੀ
Next articleਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਕਨੇਡਾ ਨੇ ਬੱਲਾਂ ਵਾਲੇ ਮਹਾਂਪੁਰਸ਼ਾਂ ਦਾ ਮਨਾਇਆ ਬਰਸੀ ਸਮਾਗਮ