HOME ਭਗਤ ਸਿੰਘ ਦੀ ਸੋਚ….

ਭਗਤ ਸਿੰਘ ਦੀ ਸੋਚ….

ਪਰਵੀਨ ਕੌਰ ਸਿੱਧੂ
(ਸਮਾਜ ਵੀਕਲੀ) 
ਕਲਮਾਂ ਵਾਲਿਓ ਕਲਮਾਂ ਦੀ ਲਾਜ ਰੱਖਿਉ,
ਹੱਕ ਸੱਚ ਲਈ ਲਿਖਣ ਦਾ ਮਨ ਚਾਉ ਰੱਖਿਉ।
ਕਾਪੀ, ਪੈਨ ਤੇ ਕਿਤਾਬ ਨੂੰ ਸਾਥੀ ਬਣਾ ਕੇ,
ਭਗਤ ਸਿੰਘ ਦੇ ਪਾਏ ਪੂਰਨੇ ਯਾਦ ਰੱਖਿਉ।
ਇਨਕਲਾਬ ਚੰਗੀ ਸੋਚ ਦਾ ਆਵੇਗਾ ਜ਼ਰੂਰ,
ਕੋਸ਼ਸ਼ ਮਿਹਨਤ ਲਗਾਤਾਰ ਜਾਰੀ ਰੱਖਿਉ।
ਕਰਕੇ ਦੋ ਦਿਨ ਯਾਦ ਭਗਤ ਸਿੰਘ ਨੂੰ ਬਸ,
ਇਥੋਂ ਤੱਕ ਹੀ ਸੀਮਤ ਨਾ ਖੁਦ ਨੂੰ ਰੱਖਿਓ।
ਭਗਤ ਸਿੰਘ ਦੀ ਸੋਚ ‘ਤੇ ਪਹਿਰਾ ਦੇਣ ਦੀ ਥਾਂ ‘ਤੇ,
ਉਸ ਦੇ ਵਿਚਾਰ.. ਜ਼ਿੰਦਗੀ ਦਾ ਹਿੱਸਾ ਰੱਖਿਓ।
ਬੰਨ ਕੇ ਪੱਗ ਕੇਸਰੀ ਏਨਾ ਨਹੀਂ ਫਰਜ਼ ਤੁਹਾਡਾ,
ਕੇਸਰੀ ਵਿਚਾਰਾਂ ਨੂੰ ਦਿਲਾਂ ‘ਚ ਸਾਂਭ ਰੱਖਿਓ।
ਭਗਤ ਸਿੰਘ ਨੂੰ ਸਿਰਫ਼ ਯਾਦ ਹੀ ਨਹੀਂ ਕਰਨਾ,
ਉਸ ਦੀ ਸੋਚ ਨੂੰ ਜਿੰਦਾ ਸਭ ਤਾਈਂ ਰੱਖਿਓ।
ਪਰਵੀਨ ਕੌਰ ਸਿੱਧੂ
Previous articleਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਆਯੋਜਿਤ
Next articleਪਿੰਡ ਦੇਨੋਵਾਲ ਕਲਾਂ ਵਿਖੇ ਛਿੰਝ ਮੇਲਾ ਤੇ ਕਬੱਡੀ ਮਹਾਂਕੁੰਭ 9 ਅਕਤੂਬਰ ਨੂੰ ।