ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਜ ਸਰਕਾਰੀ ਹਾਈ ਸਮਾਰਟ ਸਕੂਲ ਅਪਰਾ ਵਿਖੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਮੁਖੀ ਸ੍ਰੀ ਜਸਪਾਲ ਸੰਧੂ ਦੀ ਅਗਵਾਈ ਵਿੱਚ ਯੁੱਧ ਨਸ਼ਿਆਂ ਵਿਰੁੱਧ ਲੈਕਚਰ ਕਰਵਾਇਆ ਗਿਆ ਅੱਜ ਦੇ ਸਮਾਗਮ ਵਿੱਚ ਸਰਦਾਰ ਸੁਖਦੇਵ ਸਿੰਘ ਔਲਖ (ਐਸਆਈ) ਚੌਂਕੀ ਇੰਚਾਰਜ ਅਪਰਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ/ਮੁਖ ਮਹਿਮਾਨ ਨੇ ਬੱਚਿਆਂ ਨੂੰ ਸਰਕਾਰ ਵੱਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਅਤੇ ਇਸ ਦੇ ਮਾਰੂ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਅਤੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਵਿਰੁੱਧ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ/ਪੰਚਾਇਤ ਮੈਂਬਰ ਮੁਕੇਸ਼ ਦਾਦਰਾ ਅਤੇ ਪੁਲਿਸ ਮੁਲਾਜ਼ਮ ਮੈਡਮ ਲਵਪ੍ਰੀਤ ਕੌਰ ਨੇ ਵੀ ਬੱਚਿਆਂ ਨੂੰ ਸੰਬੋਧਨ ਕੀਤਾ! ਸਕੂਲ ਮੁਖੀ ਜਸਪਾਲ ਸੰਧੂ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ !ਅੱਜ ਦੇ ਸਮਾਗਮ ਵਿੱਚ ਚੇਅਰਮੈਨ ਕਮਲ ਕੁਮਾਰ, ਕੁਲਦੀਪ ਸਿੰਘ ਜੌਹਲ ਮੈਂਬਰ ਪੰਚਾਇਤ, ਮੁਕੇਸ਼ ਦਾਦਰਾ ਮੈਂਬਰ ਪੰਚਾਇਤ, ਮਾਨਸਾ ਰਾਮ ਮੈਂਬਰ ਪੰਚਾਇਤ, ਮੋਹਣ ਲਾਲ ਮੈਂਬਰ ਪੰਚਾਇਤ ,ਡਾਕਟਰ ਸੋਮਨਾਥ ਸਾਬਕਾ ਮੈਂਬਰ ਪੰਚਾਇਤ , ਨੈਬ ਸਿੰਘ (A.I), ਸ.ਸਰਨਜੀਤ ਸਿੰਘ, ਸ.ਹਰਜੀਤ ਸਿੰਘ, ਸ਼੍ਰੀਮਤੀ ਨੀਰੂ ਬਾਲਾ, ਨੈਨਸੀ ਰਾਣੀ ,ਅਰਵਿੰਦਰ ਸਿੰਘ , ਸ਼੍ਰੀਮਤੀ ਬਲਜੀਤ ਕੌਰ ਅਤੇ ਗੁਰਨਾਮ ਸਿੰਘ ਆਦਿ ਹਾਜ਼ਰ ਸਨ!
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


