ਪਿਛਲੇ ਮਹੀਨੇ ਭਾਈਚਾਰੇ ਦੀ ਸੰਸਥਾ ਅਲਫ਼ਾਜ਼ ਪ੍ਰਕਾਸ਼ਨ ਵੱਲੋਂ ਚਾਰ ਪੁਸਤਕਾਂ ਪਹੁ ਫੁਟਾਲਾ (ਨਾਵਲ), ਹਵਾਲਾਤ (ਨਾਵਲ), ਚੌਵੀ ਖੂਹਾਂ ਤੇ (ਕਵਿਤਾ) ਅਤੇ ਨਾਨੀ ਦੀਆਂ ਬਾਤਾਂ (ਬਾਲ ਸਾਹਿਤ) ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।
ਅੱਜ ਨਿਰਮਲ ਸਿੰਘ ਢੁੱਡੀਕੇ ਦੇ ਕਾਵਿ-ਸੰਗ੍ਰਹਿ ‘ਚੌਵੀ ਖੂਹਾਂ ਤੇ’ ਦੀ ਜਾਣ ਪਹਿਚਾਣ।
(ਸਮਾਜ ਵੀਕਲੀ) ਪਿੱਛਲੀ ਅੱਧੀ ਸਦੀ ਤੋਂ ਕਨੇਡਾ ਵਿੱਚ ਵੱਸਦੇ ਨਿਰਮਲ ਸਿੰਘ ਪਿਛਲੇ ਚਾਰ ਦਹਾਕਿਆਂ ਤੋਂ ਕਵਿਤਾ ਦੀ ਸਿਰਜਣਾ ਕਰ ਰਹੇ ਹਨ। ਉਹਨ੍ਹਾਂ ਲਈ ਕਵਿਤਾ ਇੱਕ ਗਹਿਰ ਗੰਭੀਰ ਵਿਧੀ ਹੈ, ਜਿਹੜੀ ਸ਼ਾਇਰ ਕੋਲੋਂ ਇਕਾਗਰਤਾ, ਸੁਹਿਦਰਤਾ, ਡੂੰਘੀ ਸੋਚ ਅਤੇ ਜਜ਼ਬੇ ਦੀ ਸ਼ਿੱਦਤ ਮੰਗਦੀ ਹੈ। ਨਿਰਮਲ ਸਿੰਘ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਜਿਹੜੀ ਕਵਿਤਾ ਆਪਣੇ ਦਿਲ ਵਿੱਚ ਉੱਤਰ ਕੇ ਲਿਖੀ ਜਾਂਦੀ ਹੈ, ਓਹੀ ਕਵਿਤਾ ਪਾਠਕ ਜਾਂ ਸਰੋਤਿਆਂ ਦੇ ਦਿਲਾਂ ਵਿੱਚ ਉਤਰਦੀ ਹੈ। ਕਵੀ ਦਾ ਦਿਲ ਦੁਨੀਆਂ ਅਤੇ ਕੁਦਰਤ ਦੇ ਵਾਕਿਆ, ਵਿਵਹਾਰ ਅਤੇ ਯਾਦ ਨਾਲ ਭਰਿਆ ਹੁੰਦਾ ਹੈ। ਇਸ ਵਿੱਚ ਕਵੀ ਦਾ ਅਤੇ ਜ਼ਮਾਨੇ ਦਾ ਸਮਕਾਲ ਸ਼ਾਮਲ ਹੁੰਦਾ ਹੈ ਅਤੇ ਆਦਿ ਜੁਗਾਦੀ ਮਾਨਵੀ ਤਰੰਗਾਂ ਵੀ। ਅਤੇ ਇਸ ਸਭ ਕੁੱਝ ਨੂੰ ਸਮਝਣ ਦੀ ਫ਼ਲਸਫਾਨਾ ਤਲਾਸ਼ ਅਤੇ ਦੁਨੀਆਂ ਵਿੱਚ ਇਨਸਾਫ-ਭਰੇ ਨਿਜ਼ਾਮ ਦੀ ਪ੍ਰਬਲ ਚਾਹਤ ਵੀ। ਨਿਰਮਲ ਸਿੰਘ ਦੀਆਂ ਕਵਿਤਾਵਾਂ ਵਿਚ ਇਹ ਸੱਭ ਕੁੱਝ ਸ਼ਾਮਲ ਹੈ। ਇਹੋ ਗੁਣ ਨਿਰਮਲ ਸਿੰਘ ਦੀ ਕਵਿਤਾ ਨੂੰ ਉਤਮ ਸਾਹਿਤ ਸ਼੍ਰੇਣੀ ਵਿਚ ਗਿਣੇ ਜਾਣ ਲਈ ਸਹਾਈ ਹੁੰਦੇ ਹਨ। ਪੰਜਾਬੀ ਸਾਹਿਤ ਜਗਤ ਵਿੱਚ ਪ੍ਰਵੇਸ਼ ਕਰਨ ਦਾ ਨਿਰਮਲ ਸਿੰਘ ਦਾ ਇਹ ਪਹਿਲਾ ਯਤਨ ਹੈ। ਪਾਠਕਾਂ ਤੱਕ, 120 ਪੰਨਿਆਂ ਦੀ ਇਹ ਪੁਸਤਕ, ਕੇਵਲ 100 ਰੁਪਏ ਵਿੱਚ ਪੁੱਜਦੀ ਕੀਤੀ ਜਾ ਰਹੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



