ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਬਾਬਾ ਰੁਲਦਾ ਸਿੰਘ ਸਾਇਆਂ ਕਲਾਂ ਸਾਡੇ ਇਲਾਕੇ ਦੀ ਹਰਮਨ ਪਿਆਰੀ ਸਖਸ਼ੀਅਤ ਹਨ। ਉਹਨਾਂ ਦੀ ਮਾਨਸਿਕਤਾ ਹਮੇਸ਼ਾ ਹੀ ਉਸਾਰੂ ਸੋਚ ਅਤੇ ਸੇਧ ਦੇਣ ਵਾਲੀ ਹੈ। ਉਹ ਇਕ ਦਹਾਕੇ ਤੋਂ ਵੱਧ ਸਮਾਂ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਨਾਲ ਵੀ ਜੁੜੇ ਰਹੇ ਹਨ। ਅਕੈਡਮੀ ਦੇ ਬੱਚਿਆਂ ਲਈ ਉਨ੍ਹਾਂ ਦੀ ਭੂਮਿਕਾ ਹਮੇਸ਼ਾ ਹੀ ਪ੍ਰੇਰਨਾ ਸਰੋਤ ਰਹੀ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਹੁਣ ਆਪਣੇ ਬੁਢਾਪੇ ਦੀ ਅਵਸਥਾ ਵਿੱਚ ” ਚੜ੍ਹਦੇ ਸੂਰਜ ਦੀਆਂ ਸਤਰੰਗੀ ਕਿਰਨਾਂ”_ ਕਿਤਾਬ ਲਿਖ ਰਹੇ ਹਨ। ਇਹ ਕਿਤਾਬ ਏਹ ਸਿੱਧ ਕਰ ਰਹੀ ਹੈ ਕਿ ਬੁਢਾਪਾ ਸਿਰਫ ਮੰਨਣ ਵਾਲਿਆਂ ਕੋਲ ਆਉਂਦਾ ਹੈ ਸੰਘਰਸ਼ੀ ਜਿੰਦਗੀ ਜਿਉਣ ਵਾਲੇ ਤਾਂ ਹਮੇਸ਼ਾ ਜਵਾਨ ਹੀ ਰਹਿੰਦੇ ਹਨ। ਬਾਬਾ ਰੁਲਦਾ ਸਿੰਘ ਹੋਰਾਂ ਨੇ ਜ਼ਿੰਦਗੀ ਦੀ ਇੱਕ ਵੱਡੀ ਘਾਲਣਾ ਘਾਲੀ ਹੈ ਉਹਨਾਂ ਨੇ ਜਿੰਦਗੀ ਦੇ ਹਰ ਦੁੱਖ ਸੁੱਖ ਦਾ ਸਾਹਮਣਾ ਵੀ ਕੀਤਾ, ਗਰੀਬੀ ਅਤੇ ਅਮੀਰੀ ਵੀ ਦੇਖੀ, ਜਿੰਦਗੀ ਦੇ ਵਾਧੇ ਅਤੇ ਘਾਟੇ ਵੀ ਦੇਖੇ ਹਨ, ਭਰ ਜਵਾਨੀ ਵਿੱਚ ਜੀਵਨ ਸਾਥੀ ਦਾ ਵਿਛੋੜਾ ਵੀ ਝੱਲਿਆ ਹੈ, ਜਵਾਨ ਪੁੱਤ ਗੁਰਪ੍ਰੀਤ ਦੀ ਅਰਥੀ ਵੀ ਉਹਨਾਂ ਨੇ ਮੋਢੇ ਤੇ ਚੱਕੀ ਹੈ, ਉਹਨਾਂ ਨੇ ਜਿੰਦਗੀ ਨੂੰ ਨੇੜਿਉਂ ਦੇਖਿਆ ਹੀ ਨਹੀਂ ਸਗੋਂ ਸਮਝਿਆ ਵੀ ਹੈ , ਮਾੜੇ ਹਾਲਾਤਾਂ ਦੇ ਬਾਵਜੂਦ ਉਹਨਾਂ ਨੇ ਜਿੰਦਗੀ ਭੋਗੀ ਨਹੀਂ ਸਗੋਂ ਓਹ ਜ਼ਿੰਦਗੀ ਮਾਣ ਰਹੇ ਹਨ। ਉਨਾਂ ਕੋਲੇ ਇਕੱਲੇ ਧਾਰਮਿਕ ਵਿਚਾਰ ਹੀ ਨਹੀਂ ਸਗੋਂ ਗੁਰੂ ਦਾ ਅਟੱਲ ਭਰੋਸਾ ਵੀ ਹੈ। ਉਹਨਾਂ ਦਾ ਕਿਤਾਬ ਲਿਖਣ ਦਾ ਮਕਸਦ ਵੀ ਇਹੀ ਹੈ। ਕਿਤਾਬ ਦੀਆਂ ਕੁੱਝ ਕਵਿਤਾਵਾਂ ਦਾ ਸਿਰਲੇਖ ਭਾਂਵੇ ਥੋੜਾ ਲੰਬਾ ਹੈ ਪਰ ਹੈ ਸਾਰਥਿਕ ਅਤੇ ਸੇਧ ਦੇਣ ਵਾਲਾ ਹੈ। ਬਾਬਾ ਰੁਲਦਾ ਸਿੰਘ ਜੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਇਹ ਕਿਤਾਬ ਪਾਠਕਾਂ ਨਾਲ ਸਾਂਝੀ ਕੀਤੀ ਹੈ । ਇਸ ਕਿਤਾਬ ਤੋਂ ਨੌਜਵਾਨਾਂ ਨੂੰ ਕੁੱਝ ਨਾਂ ਕੁੱਝ ਸਿੱਖਣ ਨੂੰ ਮਿਲੇਗਾ। ਗੁਰੂ ਭਲੀ ਕਰੇ , ਪ੍ਰਮਾਤਮਾ ਬਾਬਾ ਰੁਲਦਾ ਸਿੰਘ ਜੀ ਹੋਰਾਂ ਨੂੰ ਹੋਰ ਸਾਰਥਿਕ ਲਿਖਣ ਦਾ ਬਲ ਦੇਵੇ।
ਜਗਰੂਪ ਸਿੰਘ ਜਰਖੜ ਖੇਡ ਲੇਖਕ
98143-00722
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



