HOME ਕਾਰ ਅਸਤੁਲਿੰਤ ਹੋ ਕੇ ਡਿਵਾਈਡਰ ‘ਤੇ ਚੜ੍ਹ ਕੇ ਖੰਭੇ...

ਕਾਰ ਅਸਤੁਲਿੰਤ ਹੋ ਕੇ ਡਿਵਾਈਡਰ ‘ਤੇ ਚੜ੍ਹ ਕੇ ਖੰਭੇ ਵਿੱਚ ਵੱਜੀ ਕਾਰ ਸਵਾਰ ਦੋ ਵਿਆਕਤੀ ਤੇ ਇਕ ਮਹਿਲਾਂ ਗੰਭੀਰ ਰੂਪ ਨਾਲ ਜਖ਼ਮੀ ਕਾਰ ਦੇ ਉੱਡੇ ਪਖਚੜੇ, ਜਾਨੀ ਨੁਕਸਾਨ ਤੋਂ ਬਚਾਅ

1
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਕਾਠਗੜ੍ਹ ਮੋੜ ਨਿਆਰਾ ਪੰਟਰੋਲ ਪੰਪ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਐਕਸੀਡੈਂਟ ਹੋ ਗਿਆ ਹੈ | ਉਹ ਤਰੁੰਤ ਆਪਣੀ ਟੀਮ ਨਾਲ ਮੋਕੇ ਤੇ ਪਹੁੰਚ ਕੇ ਦੇਖਿਆ ਕਿ ਇੱਕ ਹੁੰਡਈ ਕੰਪਨੀ ਦੀ ਕਾਰ ਪੀ ਬੀ 23 ਐਮ 6645 ਜਿਸ ਨੂੰ ਸਿਮਰਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸੈਕਟਰ 10 ਮੋਹਾਲੀ ਚਲਾ ਰਿਹਾ ਸੀ ਅਤੇ ਇਸ ਨਾਲ   ਸਾਕਿਬ ਪੁੱਤਰ ਗਾਫਰ ਵਾਸੀ ਮੁਜ਼ੱਫਰਾਨਗਰ ਅਤੇ ਕਵਿਤਾ ਪੁੱਤਰੀ ਰਮੇਸ਼ ਕੁਮਾਰ ਵਾਸੀ ਯਮੁਨਾਨਗਰ ਹਰਿਆਣਾ ਕਾਰ ਵਿੱਚ ਸਵਾਰ ਸਨ | ਇਹ ਬਲਾਚੌਰ ਤੋਂ ਰੋਪੜ੍ਹ ਸਾਇਡ ਜਾ ਰਹੇ ਸਨ | ਜਦੋਂ ਇਹ ਕਾਰ ਕਾਠਗੜ੍ਹ ਮੋੜ ਦੇ ਨੇੜੇ ਨਿਆਰਾ ਪੰਟਰੋਲ ਪੰਪ ਦੇ ਸਾਹਮਣੇ ਪਹੁੰਚੀ ਤਾਂ ਅਚਾਨਕ ਕਾਰ ਸਤੁੰਨਲ ਵਿਗੜ ਗਿਆ ਜਿਸ ਨਾਲ ਇਹ ਕਾਰ ਬੇਕਾਬੂ ਹੋ ਕੇ ਡਿਵਾਈਡਰ ਤੇ ਜਾ ਚੜ੍ਹੀ ਅਤੇ ਨੈਸ਼ਨਲ ਹਾਈਵੇ ਤੇ ਲੱਗੇ ਲਾਈਟਾਂ ਖੰਭੇ  ਲੱਗੇ ਜਾ ਟਕਰਾਈ ਜਿਕਰਯੋਗ ਹੈ ਹਾਦਸਾ ਇਹਨਾਂ ਭਿਆਨਕ ਸੀ ਕਾਰ ਨੇ ਖੰਭੇ ਜੜੋ ਪੁੱਟ ਦਿੱਤਾ ਜਿਸ ਨਾ ਕਾਰ ਵਿੱਚ ਸਵਾਰ 2ਵਿਅਕਤੀ ਅਤੇ ਮਹਿਲਾ ਗੰਭੀਰ ਰੂਪ ਵਿੱਚ ਜਖਮੀ ਹੋ ਗਏ  |ਜਿਨ੍ਹਾਂ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੂਲੈਂਸ ਨਾਲ ਇਲਾਜ਼ ਲਈ ਰੋਪੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ | ਹਾਦਸਾ ਇਹਨਾਂ ਜ਼ਿਆਦਾ ਭਿਆਨਕ ਸੀ ਕਿ ਕਾਰ ਦੇ ਚਿਥਤੜੇ ਉੱਡ ਗਏ | ਅਤੇ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ | ਐਸ ਐਸ ਐਫ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਨਾਲ ਕਾਰ ਨੂੰ ਸਾਇਡ ਤੇ ਕਰਵਾਇਆ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆਂ ਅਤੇ ਹਾਦਸੇ ਦੀ ਸੂਚਨਾ ਥਾਣਾ ਕਾਠਗੜ੍ਹ ਅਤੇ ਕੰਟ੍ਰੋਲਰ ਰੂਮ ਨਵਾਂਸ਼ਹਿਰ ਨੂੰ ਦੇ ਦਿੱਤੀ ਗਈ ਹੈ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅੱਪਰਾ-ਮੁਕੰਦਪੁਰ ਰੋਡ ਪਿੰਡ ਤੂਰਾਂ ਵਿਖੇ ਚਾਰ ਦਿਨਾਂ ਹੋਲਾ ਮਹੱਲਾ ਲੰਗਰ ਸੰਪੰਨ
Next articleਉੱਤਮ ਪੰਜਾਬੀ ਸਾਹਿਤ ਨੂੰ ਸਸਤੇ ਭਾਅ ਤੇ ਪਾਠਕਾਂ ਤੱਕ ਪੁੱਜਦਾ ਕਰਨ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦਾ ਨਵਾਂ ਉਪਰਾਲਾ