ਸੁਰਜੀਤ ਪਾਤਰ ਰਿਹਾਇਸ਼ਗਾਹ ਜਾਏਗਾ ਕਾਫ਼ਲਾ
ਫਿਲੌਰ, ਅੱਪਰਾ (ਜੱਸੀ)-ਜਮਹੂਰੀ, ਸਾਹਿਤਕ ਅਤੇ ਤਰਕਸ਼ੀਲ ਸੰਸਥਾਵਾਂ ਨੇ ਇੱਕ ਸੂਚਨਾ ਸਾਂਝੀ ਕੀਤੀ ਹੈ ਕਿ ਡਾ. ਸੁਰਜੀਤ ਪਾਤਰ ਜੀ ਦੀ ਅੰਤਿਮ ਵਿਦਾਇਗੀ ‘ਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਮਿਲ਼ਕੇ ਸਿਜਦਾ ਕਰਨ ਲਈ ਜਨਤਕ ਲੋਕ- ਪੱਖੀ,ਜਮਹੂਰੀ ਇਨਕਲਾਬੀ ਜੱਥੇਬੰਦੀਆਂ ਦੇ ਕਾਰਕੁਨਾਂ ਦਾ ਕਾਫ਼ਲਾ 13 ਮਈ ਸਵੇਰੇ ਠੀਕ 9:00 ਵਜੇ ਬੀਬੀ ਅਮਰ ਕੌਰ ਲਾਇਬਰੇਰੀ ਆਰਤੀ ਚੌਂਕ ਲੁਧਿਆਣਾ ਤੋਂ ਡਾ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ਵੱਲ ਰਵਾਨਾ ਹੋਵੇਗਾ। ਸਾਰੇ ਲੋਕ-ਪੱਖੀ ਸਾਥੀਆਂ ਨੂੰ ਬੇਨਤੀ ਹੈ ਕਿ ਜੋ ਸਾਥੀ ਇਸ ਇਸ ਕਾਫ਼ਲੇ ਵਿੱਚ ਸ਼ਾਮਲ ਹੋ ਸਕਦੇ ਹਨ ਜ਼ਰੂਰ ਸ਼ਾਮਲ ਹੋਣ।
ਇਹ ਕਾਫ਼ਲਾ, ਪਾਤਰ ਹੋਰਾਂ ਦੇ ਘਰ ਤੋਂ ਵਡੇਰੇ ਕਾਫ਼ਲੇ ਸੰਗ ਜੁੜਕੇ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਸ਼ਮਸ਼ਾਨ ਘਾਟ ਜਾਏਗਾ ਜਿੱਥੇ 11 ਵਜੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਸਪੁਰਦ- ਏ- ਆਤਿਸ਼ ਕੀਤਾ ਜਾਏਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly