HOME ਪਿੰਡ ਕੰਗਣੀਵਾਲ, ਸਿਕੰਦਰਪੁਰ ਅਤੇ ਮਹੱਦੀਪੁਰ ਵਿਖੇ ‘ਡਿੱਗੇ ਪਾਕਿਸਤਾਨੀ ਮਿਜ਼ਾਈਲ ਦੇ ਟੁਕੜੇ, ਪਿੰਡਾਂ...

ਪਿੰਡ ਕੰਗਣੀਵਾਲ, ਸਿਕੰਦਰਪੁਰ ਅਤੇ ਮਹੱਦੀਪੁਰ ਵਿਖੇ ‘ਡਿੱਗੇ ਪਾਕਿਸਤਾਨੀ ਮਿਜ਼ਾਈਲ ਦੇ ਟੁਕੜੇ, ਪਿੰਡਾਂ ਵਿੱਚ ਬਣਿਆ ਡਰ ਦਾ ਮਾਹੌਲ

2
ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ /ਕੰਗਣੀਵਾਲ   (ਸਮਾਜ ਵੀਕਲੀ)   (ਤਰਸੇਮ ਦੀਵਾਨਾ )– ਜਿਲਾ ਜਲੰਧਰ ਵਿੱਚ ਪੈਂਦੇ ਪਿੰਡ ਕੰਗਣੀਵਾਲ, ਸਿਕੰਦਰਪੁਰ ਅਤੇ ਮਹੱਦੀਪੁਰ ਵਿਖੇ ਸ਼ੁਕਰਵਾਰ ਰਾਤ ਪਾਕਿਸਤਾਨੀ ਵਲੋਂ ਭਾਰਤ ਵੱਲ ਸੁੱਟੀਆ ਮਿਜ਼ਾਈਲਾ ਦੇ ਟੁਕੜੇ ਆ ਕੇ ਡਿੱਗੇ , ਪਿੰਡ ਕੰਗਣੀਵਾਲ ਵਿਖੇ ਪਾਕਿਸਤਾਨ ਵੱਲੋਂ ਭਾਰਤ ਤੇ ਦਾਗੀਆਂ ਗਈਆਂ ਮੁਜਾਇਲਾਂ ਦੇ ਡਿੱਗੇ ਟੁਕੜਿਆਂ ਨਾਲ ਇਕ ਪ੍ਰਵਾਸੀ ਜ਼ਖ਼ਮੀ ਹੋ ਗਿਆ ਅਤੇ ਬਾਹਰ  ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ  ਗਈ। ਪਿੰਡ ਕੰਗਣੀਵਾਲ ਵਿੱਚ ਕਈ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਵੀ ਟੁੱਟ ਗਏ। ਮੌਕੇ ਤੇ ਡੀ.ਐਸ.ਪੀ. ਕੁਲਵੰਤ ਸਿੰਘ ਤੇ ਪਤਾਰਾ ਪੁਲਿਸ ਦੀ ਟੀਮ ਪਹੁੰਚ ਗਈ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮਜਾਇਲ ਦੇ ਟੁਕੜਿਆਂ ਨਾਲ  ਜ਼ਖ਼ਮੀ ਸਿਕੰਦਰ ਨੇ ਦੱਸਿਆ ਕੀ ਉਹ ਆਪਣੇ ਬੱਚਿਆਂ ਨੂੰ ਲੈ ਕੇ ਵੇਹੜੇ ਵਿਚ ਸੁੱਤਾ ਪਿਆ ਸੀ ਕਿ ਅਚਾਨਕ ਡੇਢ ਵਜੇ ਦੇ ਕਰੀਬ ਅਸਮਾਨ ਤੋਂ ਕੁਛ ਲੋਹੇ ਦੇ ਪੁਰਜੇ ਉਸ ਦੇ ਉੱਤੇ ਆ ਕੇ ਡਿੱਗੇ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਸਿਕੰਦਰ ਸਿੰਘ ਨੇ ਦੱਸਿਆ ਕਿ ਜਦੋਂ ਇਹ ਧਮਾਕਾ ਹੋਇਆ ਤੇ ਸਾਰੇ ਪਿੰਡ ਵਾਲੇ ਇਕੱਠੇ ਹੋ ਗਏ ਪਿੰਡ ਵਾਲਿਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ । ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਫਵਾਹ ਤੋਂ ਸੁਚੇਤ ਰਹਿਣ ਅਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਚੜਿਆ ਪੁਲਿਸ ਦੇ ਅੜਿੱਕੇ 
Next articleयुद्ध विराम की घोषणा