ਮਿੱਠੜਾ ਕਾਲਜ ਦੇ ਬੀ ਸੀ ਏ ਭਾਗ ਤੀਜਾ  ਵਿਦਿਆਰਥੀਆਂ ਨੇ ਪ੍ਰੀਖਿਆਵਾਂ ਵਿੱਚ ਮਾਰੀਆਂ ਮੱਲ੍ਹਾਂ 

ਕਪੂਰਥਲਾ (ਕੌੜਾ)– ਵਿੱਦਿਅਕ ਪੁਲਾਂਘਾਂ ਪੁੱਟ ਰਹੇ ਬੇਬੇ ਨਾਨਕ ਯੂਨੀਵਰਸਿਟੀ ਕਾਲਜ ਮਿੱਠੜਾ  ਦੀਆਂ ਮਈ, ਜੂਨ ਯੂਨੀਵਰਸਿਟੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ। ਕਾਲਜ ਦੇ ਪ੍ਰਿੰਸੀਪਲ ਡਾਕਟਰ ਦਲਜੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਚੱਲ ਰਿਹਾ ਇਸ ਕਾਲਜ ਨੇ ਬੀ ਸੀ ਏ ਭਾਗ ਤੀਜਾ ਦੇ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਨਾਂ ਨੂੰ ਰੁਸ਼ਨਾਇਆ ਹੈ। ਕੰਪਿਊਟਰ ਵਿਭਾਗ ਦੇ ਮੁੱਖੀ ਨੇ  ਪਰਮਜੀਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਬਹੁਤ ਹੀ ਮਿਹਨਤ ਤੇ ਲਗਨ ਨਾਲ ਮਿਹਨਤ ਕਰਦਿਆਂ ਪ੍ਰੀਖਿਆ ਪਾਸ ਕੀਤੀ ਹੈ। ਬੀ ਸੀ ਏ ਭਾਗ ਤੀਜਾ ਦੇ ਸਾਰੇ ਵਿਦਿਆਰਥੀ 75 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕਰਦਿਆਂ ਪਾਸ ਹੋਏ। ਇਹਨਾਂ ਪ੍ਰੀਖਿਆਵਾਂ ਵਿੱਚ ਅਰਪਨਦੀਪ ਕੌਰ ਨੇ ਡਿਸਟਿਕਸ਼ਨ ਪੁਜੀਸ਼ਨ ਹਾਸਲ ਕਰਦਿਆਂ 83 ਪ੍ਰਤੀਸ਼ਤ ਅੰਕ ਹਾਸਲ ਕਰਕੇ ਪਹਿਲੇ ਸਥਾਨ,ਅੰਮ੍ਰਿਤਵੀਨ ਕੌਰ ਨੇ 77 ਫੀਸਦੀ ਅੰਕ ਲੈ ਕੇ ਦੂਸਰਾ ਸਥਾਨ,ਅਤੇ ਜਸਪਾਲ ਕੌਰ ਨੇ 75 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾਕਟਰ ਦਲਜੀਤ ਸਿੰਘ ਖਹਿਰਾ ਨੇ ਇਹਨਾਂ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ।  ਉਨ੍ਹਾਂ ਕਿਹਾ ਕਿ ਸਖਤ ਮਿਹਨਤ ਤੇ ਲਗਨ ਨਾਲ ਕੋਈ ਵੀ ਵਿਦਿਆਰਥੀ ਸਫ਼ਲਤਾ ਹਾਸਲ ਕਰ ਸਕਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਨਸਲਵਾਦ ਵਿਰੋਧੀ ਇਨਕਲਾਬੀ ਰਾਜਨੇਤਾ ਨੈਲਸਨ ਮੰਡੇਲਾ”   
Next article ਵਿਗੜੇ ਲੋਕ ਕਦੋਂ ਤੱਕ ਤੁਹਾਡੇ ਮੂੰਹ ‘ਤੇ ਮੂਤਣਗੇ ?