* ਅਭਿਸ਼ੇਕ ਤਿਵਾੜੀ ਅਤੇ ਲਵਪ੍ਰੀਤ ਸਾਰਾ ਨੇ ਕੀਤਾ ਟਾਪ
* ਚੇਅਰਮੈਨ ਅਤੇ ਡਾਇਰੈਕਟਰ ਨੇ ਪਾਸ ਵਿਦਿਆਰਥੀਆਂ ਨੂੰ ਦਿੱਤੀ ਵਧਾਈ
ਡੇਰਾਬਸੀ, 12 ਅਗਸਤ, ਸੰਜੀਵ ਸਿੰਘ ਸੈਣੀ -ਸ੍ਰੀ ਸੁਖਮਨੀ ਗਰੁੱਪ ਆਫ ਇੰਸਟੀਚਿਊਸ਼ਨਜ਼ ਡੇਰਾਬੱਸੀ ਦੇ ਵਿਦਿਆਰਥੀਆਂ ਨੇ ਬੀ.ਸੀ.ਏ.ਸਮੈਟਰ-4 ਦੀ ਪ੍ਰੀਖਿਆ ਵਿੱਚ 8 SGPA ਤੋਂ ਵੱਧ ਅੰਕ ਪ੍ਰਾਪਤ ਕਰਕੇ ਇਕ ਫਿਰ ਬਾਜ਼ੀ ਮਾਰੀ ਹੈ। ਇੰਦਰ ਕੁਮਾਰ ਗੁਜਰਾਲ ਟੈਕਨੀਕਲ ਯੂਨੀਵਰਸਿਟੀ ਵੱਲੋਂ ਬੈਚੂਲਰ ਆਫ ਕੰਪਿਊਟਰ ਐਪਲੀਕੇਸ਼ਨ ਚੌਥੇ ਸਮੈਸਟਰ ਦੇ ਐਲਾਨੇ ਗਏ ਨਤੀਜਿਆਂ ਵਿੱਚ ਸ੍ਰੀ ਸੁਖਮਨੀ ਗਰੁੱਪ ਦੇ ਵਿਦਿਆਰਥੀਆਂ ਨੇ ਆਪਣੀ ਉੱਤਮਤਾ ਦਾ ਸਬੂਤ ਦਿੱਤਾ। ਕਾਲਜ ਦੇ ਅਧਿਕਾਰੀ ਰਸ਼ਪਾਲ ਸਿੰਘ ਵੱਲੋਂ ਦਿਤੀ ਗਈ ਜਾਣਕਾਰੀ ਅਨੁਸਾਰ ਇਨ੍ਹਾਂ ਨਤੀਜਿਆਂ ਵਿੱਚ ਅਭਿਸ਼ੇਕ ਤਿਵਾੜੀ ਨੇ 8.48 ਐਸਜੀਪੀਏ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦਕਿ ਲਵਪ੍ਰੀਤ ਕੌਰ ਸਾਰਾ 8.13 ਐਸ.ਜੀ.ਪੀ.ਏ. ਲੈ ਕੇ ਦੂਜੇ ਸਥਾਨ ਤੇ ਰਹੀ ਹੈ। ਇਸੇ ਤਰ੍ਹਾਂ ਨੇਹਾ ਅਤੇ ਰਾਜ ਗੁਪਤਾ 8.04 ਐਸ ਜੀ ਪੀ ਏ ਲੈ ਕੇ ਤੀਜੇ ਸਥਾਨ ਤੇ ਰਹੇ।
ਕਰਕੇ ਪ੍ਰੀਖਿਆ ਪਾਸ ਕੀਤੀ।
ਇਨ੍ਹਾਂ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ ਨੇ ਉਨ੍ਹਾਂ ਦੀ ਖੁਸ਼ੀ ਅਤੇ ਉਤਸ਼ਾਹ ਨੂੰ ਵਧਾਇਆ। ਉਨ੍ਹਾਂ ਨੇ ਯੂਨੀਵਰਸਿਟੀ ਪ੍ਰੀਖਿਆ ਦੇ ਨਤੀਜਿਆਂ ਵਿੱਚ ਸਫਲਤਾ ਲਈ ਆਪਣੇ ਅਧਿਆਪਕਾਂ ਦਾ ਧੰਨਵਾਦ ਕੀਤਾ। ਕੰਵਲਜੀਤ ਸਿੰਘ, ਚੇਅਰਮੈਨ ਐਸ.ਐਸ.ਜੀ.ਆਈ. ਅਤੇ ਡਾਇਰੈਕਟਰ ਸ੍ਰੀ ਦਮਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਸ਼ਾਨਦਾਰ ਵਿੱਦਿਅਕ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਉਨਾਂ ਦੇ ਕੈਰੀਅਰ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰੋ: ਰਸ਼ਪਾਲ ਸਿੰਘ ਮੁੱਖ ਪ੍ਰਸ਼ਾਸਕ, ਡੀਨ ਅਕਾਦਮਿਕ ਅਤੇ ਐਸ. ਐਸ.ਆਈ.ਈ.ਟੀ ਦੇ ਪ੍ਰਿੰਸੀਪਲ ਵੀ ਹਾਜ਼ਰ ਸਨ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਵਧਾਈ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly