*ਰਾਸ਼ਟਰੀ ਪੱਧਰ ਤੇ ਹੋਈ ਮਹਾਂਰੈਲੀ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵਲੋਂ ਭਰਵੀਂ ਸ਼ਮੂਲੀਅਤ*

(ਸਮਾਜ ਵੀਕਲੀ)-ਪੁਰਾਣੀ ਪੈਨਸ਼ਨ ਯੋਜਨਾ ਬਹਾਲੀ ਸਯੁੰਕਤ ਮੰਚ ਦੇ ਬੈਨਰ ਹੇਠ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਈ ਮਹਾਂਰੈਲੀ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਕਨਵੀਨਰ ਜਸਵੀਰ ਤਲਵਾੜਾ ਅਤੇ ਸੂਬਾ ਜਨਰਲ ਸਕੱਤਰ  ਜਰਨੈਲ ਸਿੰਘ ਪੱਟੀ ਦੀ ਅਗਵਾਹੀ ਹੇਠ ਭਾਰੀ ਮਾਤਰਾ ਵਿੱਚ ਐੱਨ.ਪੀ.ਐੱਸ ਮੁਲਾਜ਼ਮਾਂ ਨੇ ਸਮੂਲੀਅਤ ਕੀਤੀ।

ਜਿਕਰਯੋਗ ਹੈ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਰਾਸ਼ਟਰੀ ਪੱਧਰ ਤੇ ਦੇਸ਼ ਦੀਆਂ ਵੱਖ ਵੱਖ 52 ਤੋਂ ਵੱਧ ਜੱਥੇਬੰਦੀਆਂ ਦੇ ਸੰਗਠਨ ਜਿਸ ਦੀ ਅਗਵਾਹੀ ਸ਼ਿਵ ਗੋਪਾਲ ਮਿਸ਼ਰਾ (ਰੇਲਵੇ ਵਿਭਾਗ ) ਵਲੋਂ ਕੀਤੀ ਜਾ ਰਹੀ ਹੈ ਵਲੋਂ ਸਾਲ 2024 ਤੋਂ ਪਹਿਲਾਂ ਪਹਿਲਾਂ ਸਮੁੱਚੇ ਭਾਰਤ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਇੱਕ ਸਾਲ ਦੇ ਪ੍ਰੋਗਰਾਮ ਦਿੱਤੇ ਗਏ ਸਨ ਜਿਸ ਦੀ ਲੜੀ ਵਿੱਚ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਲੱਖ ਤੋਂ ਵੱਧ ਐੱਨ.ਪੀ.ਐੱਸ ਮੁਲਾਜ਼ਮਾਂ ਦਾ ਇਕੱਠ ਹੋਇਆ ਅਤੇ ਬਾਅਦ ਵਿੱਚ ਸੰਸਦ ਮਾਰਚ ਕੀਤਾ ਗਿਆ।
ਇਸ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕਨਵੀਨਰ ਜੋ ਰਾਸ਼ਟਰੀ ਪੱਧਰ ਤੇ ਸਟੇਅਰਿੰਗ ਕਮੇਟੀ ਦੇ ਮੈਂਬਰ ਵੀ ਹਨ ਨੇ ਦੱਸਿਆ ਕਿ ਰਾਸ਼ਟਰੀ ਪੱਧਰ ਤੇ ਹੋਏ ਲਾਮਿਸਾਲ ਇੱਕਠ ਕੇਂਦਰ ਸਰਕਾਰ ਦੇ ਨਾਲ ਨਾਲ ਰਾਜ ਸਰਕਾਰਾਂ ਲਈ ਖਤਰੇ ਦੀ ਘੰਟੀ ਹੈ ਕਿਉਂਕਿ ਦੇਸ਼ ਭਰ ਦੇ ਐੱਨ.ਪੀ.ਐੱਸ ਪੀੜਤ ਮੁਲਾਜ਼ਮਾਂ ਨੇ ਪ੍ਰਣ ਲਿਆ ਹੈ ਕਿ ਸੰਪੂਰਨ ਰੂਪ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਵੱਖ ਵੱਖ ਜਿਲ੍ਹਿਆਂ ਦੇ ਕਨਵੀਨਰਾਂ ਦੀ ਅਗਵਾਹੀ ਹੇਠ ਕਰੀਬ 1500 ਐੱਨ.ਪੀ.ਐੱਸ ਮੁਲਾਜ਼ਮਾਂ ਨੇ ਭਾਗ ਲਿਆ।
ਇਸ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕੋ ਕਨਵੀਨਰ ਅਜੀਤਪਾਲ ਸਿੰਘ ਜੱਸੋਵਾਲ,  ਜਸਵਿੰਦਰ ਸਿੰਘ ਜੱਸਾ ਪਿਛੌਰੀਆ,ਰਣਬੀਰ ਸਿੰਘ ਉੱਪਲ਼, ਕਰਮਜੀਤ ਸਿੰਘ ਤਾਮਕੋਟ,ਲਖਵਿੰਦਰ ਸਿਂਘ ਭੋਰ,ਵਿੱਤ ਸਕੱਤਰ ਵਰਿੰਦਰ ਵਿੱਕੀ,ਸਹਾਇਕ ਸਕੱਤਰ ਬਿਕਰਮਜੀਤ ਸਿੰਘ, ਕੱਦੋ,ਨਿਰਮਲ ਮੋਗਾ, ਸ਼ਿਵ ਪ੍ਰੀਤ, ਹਰਪ੍ਰੀਤ ਸਿੰਘ ਉਪਲ,ਹੈਰੀ ਬਰਾੜ, ਅਮਰਜੀਤ ਸਿੰਘ ਕਲੇਰ, ਸਰਬਜੀਤ ਸਿੰਘ ਧਾਲੀਵਾਲ ਹਰਵਿੰਦਰ ਬਿਲਗਾ
 ਸੂਬਾ ਆਈ ਟੀ ਸੈੱਲ ਇੰਚਾਰਜ਼ ਸੱਤ ਪ੍ਰਕਾਸ਼, ਸੰਜੀਵ ਧੂਤ, ਤਿਲਕ ਰਾਜ, ਪ੍ਰਿੰਸ ਕੁਮਾਰ ਕੁਲਵਿੰਦਰ ਸਿੰਘ, ਦਰਸ਼ਨ ਸਿੰਘ, ਗੁਰਦਿਆਲ ਮਾਨ, ਕੁਲਦੀਪ ਵਾਲੀਆਂ, ਗੁਰਪ੍ਰੀਤ ਸਿੰਘ ਰੰਗੀਲਪੁਰ, ਪਰਮਿੰਦਰ ਪਾਲ ਸਿੰਘ ਫਗਵਾੜਾ,ਗੁਰਦੀਪ ਚੀਮਾ,, ਗੁਰਪ੍ਰੀਤ ਔਲਖ, ਗੁਰਤੇਜ ਸਿੰਘ ਖਹਿਰਾ,ਤਿਲਕ ਰਾਜ, ਗੁਰਿੰਦਰ ਪਾਲ ਸਿੰਘ ਖੇੜੀ ਆਦਿ ਆਗੂ ਆਪਣੇ ਆਪਣੇ ਕਾਫ਼ਲਿਆਂ ਸਮੇਤ ਪਹੁੰਚੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleWracked by desertions post May 9, Imran’s PTI finds itself at deep end
Next articleਬੀ.ਸੀ.ਏ. ਦੇ ਨਤੀਜਿਆਂ ਵਿੱਚ ਸ੍ਰੀ ਸੁਖਮਨੀ ਗਰੁੱਪ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ