(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬ ਸਰਕਾਰ ਨੇ ਨਸ਼ੇ ਵਿਰੁੱਧ ਯੁੱਧ ਸ਼ੁਰੂ ਕੀਤਾ ਹੋਇਆ ਹੈ ਪੰਜਾਬ ਪੁਲਿਸ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹੋਈਆਂ ਹਨ ਤੇ ਪੁਲਿਸ ਨੇ ਵੀ ਨਸ਼ੇ ਦੇ ਸਮੱਗਲਰਾਂ ਵਿਰੁੱਧ ਵੱਡੀਆਂ ਕਾਰਵਾਈਆਂ ਆਰੰਭੀਆਂ ਹਨ। ਪਿਛਲੇ ਡੇਢ ਮਹੀਨੇ ਤੋਂ ਦੇਖ ਰਹੇ ਹਾਂ ਅਨੇਕਾਂ ਨਸ਼ਾ ਤਸਕਰ ਕਾਬੂ ਕੀਤੇ ਹਨ ਨਸ਼ਾ ਕਾਬੂ ਕੀਤਾ ਗਿਆ ਹੈ ਉਸ ਤੋਂ ਬਿਨਾਂ ਕਈਆਂ ਦੇ ਮਕਾਨ ਆਦਿ ਵੀ ਢਾਹੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਯੁੱਧ ਨਸ਼ੇ ਵਿਰੁੱਧ ਵਿੱਚ ਦਿਲਚਸਪੀ ਲੈ ਰਹੇ ਹਨ। ਇਸ ਤਰ੍ਹਾਂ ਕਰਕੇ ਪੰਜਾਬ ਵਿੱਚ ਨਸ਼ੇ ਨੂੰ ਠੱਲ ਪਾਈ ਜਾ ਸਕਦੀ ਹੈ। ਅੱਜ ਬਠਿੰਡਾ ਤੋਂ ਨਸ਼ੇ ਦੇ ਵਿਰੁੱਧ ਇੱਕ ਬਹੁਤ ਹੀ ਸਖ਼ਤ ਕਾਰਵਾਈ ਐਸਐਸਪੀ ਮੈਡਮ ਅਮਨੀਤ ਕੌਰ ਨੇ ਕੀਤੀ ਹੈ ਜਾਣਕਾਰੀ ਅਨੁਸਾਰ ਬਠਿੰਡਾ ਇਲਾਕੇ ਦੇ ਐਸਐਚ ਓ ਬੇਅੰਤ ਸਿੰਘ ਨੂੰ ਇਲਾਕਾ ਨਿਵਾਸੀਆਂ ਨੇ ਨਸ਼ਾ ਤਸਕਰਾਂ ਸਬੰਧੀ ਸੂਚਨਾਵਾਂ ਦੇ ਰਹੇ ਸਨ ਤੇ ਇਸ ਐਸਐਚਓ ਬੇਅੰਤ ਸਿੰਘ ਨੇ ਲੋਕਾਂ ਦੀਆਂ ਸ਼ਿਕਾਇਤਾਂ ਵੱਲ ਕੋਈ ਬਹੁਤਾ ਧਿਆਨ ਨਾ ਦਿੱਤਾ ਤੇ ਇਲਾਕੇ ਵਿੱਚ ਨਸ਼ਾ ਵਿਕਦਾ ਰਿਹਾ ਜਿਸ ਨੂੰ ਐਸ ਐਚ ਓ ਨੇ ਆਪਣੀ ਜਿੰਮੇਵਾਰੀ ਨਾਲ ਰੋਕਣ ਦਾ ਯਤਨ ਨਾ ਕੀਤਾ। ਇਸ ਮਾਮਲੇ ਉੱਤੇ ਐਸ ਐਸ ਪੀ ਮੈਡਮ ਨੇ ਪਹਿਲਾਂ ਗੁਪਤ ਕਾਰਵਾਈ ਕੀਤੀ ਉਸ ਤੋਂ ਬਾਅਦ ਜਦੋਂ ਸਭ ਕੁਝ ਸਾਹਮਣੇ ਆਇਆ ਤੇ ਜਾਂਚ ਪੜਤਾਲ ਤੋਂ ਬਾਅਦ ਵੱਡੀ ਕਾਰਵਾਈ ਕਰਦਿਆਂ ਐਸ ਐਚ ਓ ਬੇਅੰਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਐਸਐਸਪੀ ਮੈਡਮ ਬਠਿੰਡਾ ਨੇ ਜੋ ਕਾਰਵਾਈ ਪੰਜਾਬ ਪੁਲਿਸ ਦੇ ਐਸਐਚ ਓ ਵਿਰੁੱਧ ਕੀਤੀ ਹੈ ਉਸ ਦੀ ਸ਼ਲਾਘਾ ਹੋ ਰਹੀ ਹੈ ਤੇ ਨਾਲ ਹੀ ਮੈਡਮ ਨੇ ਬਾਕੀ ਪੁਲਿਸ ਮੁਲਾਜ਼ਮਾਂ ਨੂੰ ਵੀ ਹਦਾਇਤਾਂ ਕੀਤੀਆਂ ਹਨ ਕਿ ਜੇਕਰ ਕਿਸੇ ਤਰ੍ਹਾਂ ਦੀ ਕੁਤਾਹੀ ਕਰਦਾ ਕੋਈ ਵੀ ਪੁਲਿਸ ਮੁਲਾਜ਼ਮ ਸਾਹਮਣੇ ਆਇਆ ਤਾਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਇਸ ਕੇਸ ਤੋਂ ਸਮੁੱਚੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਸੇਧ ਲੈਣੀ ਚਾਹੀਦੀ ਹੈ ਕਿ ਜੇਕਰ ਪੰਜਾਬ ਵਿੱਚੋਂ ਨਸ਼ਾ ਖਤਮ ਕਰਨਾ ਹੈ ਤਾਂ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣੀ ਚਾਹੀਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj