ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬੰਗਾ ਹਲਕੇ ਤੋਂ ਸਭ ਤੋਂ ਪਹਿਲਾਂ ਬਸਪਾ ਦਾ ਉਮੀਦਵਾਰ ਰੇਖਾ ਰਾਣੀ ਖੋਥੜਾ ਜੋਨ ਤੋਂ ਬਲਾਕ ਸੰਮਤੀ ਮੈਂਬਰ ਦੀ ਚੋਣ 261 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ। ਇਸ ਮੌਕੇ ਤੇ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ, ਚਰਨਜੀਤ ਮੰਢਾਲੀ ਜਨਰਲ ਸਕੱਤਰ ਬਸਪਾ ਬੰਗਾ, ਵਿਜੇ ਗੁਣਾਚੌਰ ਜ਼ਿਲ੍ਹਾ ਸਕੱਤਰ ਮੌਜੂਦ ਸਨ ਇਨ੍ਹਾਂ ਨੇ ਜਿੱਤਣ ਤੇ ਖੁਸ਼ੀ ਮਨਾਈ ਅਤੇ ਬਸਪਾ ਦੇ ਲਈ ਵਧੀਆ ਰਜਿਲਟ ਆਵੇਗਾ ਇਸ ਦੀ ਉਮੀਦ ਕੀਤੀ। ਬੰਗਾ ਹਲਕੇ ਤੋਂ 10 ਬਲਾਕ ਸੰਮਤੀ ਆਮ ਆਦਮੀ ਪਾਰਟੀ ਜਿੱਤ,2 ਬਲਾਕ ਸੰਮਤੀ ਅਕਾਲੀ ਦਲ , ਇੱਕ ਜ਼ਿਲ੍ਹਾ ਪ੍ਰੀਸ਼ਦ ਕਾਂਗਰਸ ਅਤੇ 1 ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਸੀ ਬਾਕੀਆਂ ਦੀ ਗਿਣਤੀ ਹਾਲੇ ਚੱਲ ਰਹੀ ਹੈ ਖ਼ਬਰ ਭੇਜਣ ਤੱਕ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



