HOME ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਪਰਿਵਾਰ ਦੀ ਸ਼ਹਾਦਤ ਦਾ...

ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਪਰਿਵਾਰ ਦੀ ਸ਼ਹਾਦਤ ਦਾ ਦੇਣਾ ਕੌਂਮ ਕਦੀ ਮੋੜ ਨਹੀਂ ਸਕਦੀ :- ਡਾਕਟਰ ਸਲੋਹ, ਡਾਕਟਰ ਬੱਧਣ।

3

ਨਵਾਂਸ਼ਹਿਰ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਬਲਾਕ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਪਰਮਜੀਤ ਬੱਧਣ ਦੀ ਪ੍ਰਧਾਨਗੀ ਹੇਠ ਸ਼ਹਾਦਤ ਏ ਸਫ਼ਰ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਕੀਤੀ ਗਈ। ਮੀਟਿੰਗ ਵਿੱਚ ਸੂਬਾ ਚੇਅਰਮੈਨ ਡਾਕਟਰ ਪ੍ਰੇਮ ਸਲੋਹ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਐਸੋਸੀਏਸ਼ਨ ਨੂੰ ਪੇਸ਼ ਆ ਰਹੀਆਂ ਮੁਸਕਲਾਂ ਤੇ ਵਿਚਾਰ ਚਰਚਾ ਕੀਤੀ ਗਈ। ਸੂਬਾ ਚੇਅਰਮੈਨ ਡਾਕਟਰ ਪ੍ਰੇਮ ਸਲੋਹ ਅਤੇ ਬਲਾਕ ਪ੍ਰਧਾਨ ਡਾਕਟਰ ਪਰਮਜੀਤ ਬੱਧਣ ਨੇ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ। ਧੰਨ ਧੰਨ ਜਿਗਰਾ ਕਲਗ਼ੀਆਂ ਵਾਲੇ ਪਾਤਸ਼ਾਹ ਜੀ ਦਾ ਧਰਮ ਦੀ ਖ਼ਾਤਰ ਸੀਸ ਕਟਵਾਉਣ ਲਈ ਆਪਣੇ ਪਿਤਾ ਨੂੰ ਦਿੱਲੀ ਤੋਰਿਆ, ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਿੱਤੀ,ਬੜੇ ਸਾਹਿਬਜ਼ਾਦਿਆਂ ਨੂੰ ਜੰਗ ਦੇ ਮੈਦਾਨ ਵਿੱਚ ਸ਼ਹੀਦ ਕਰਵਾਇਆ। ਸਾਰਾ ਪਰਿਵਾਰ ਵਾਰ ਕੇ ਵੀ ਇਹੀ ਆਖਿਆ ਭਾਣਾ ਮੀਠਾ ਲਾਗੇ ਤੇਰਾ। ਆਪਣਾ ਆਪ ਵੀ ਕੌਮ ਦੇ ਲੇਖੇ ਲਾ ਦਿੱਤਾ। ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਾ ਦੁਨੀਆਂ ਤੇ ਕੋਈ ਹੋਰ ਨਹੀਂ ਹੋਇਆ। ਮੀਟਿੰਗ ਦੌਰਾਨ ਸੂਬਾ ਚੇਅਰਮੈਨ ਡਾਕਟਰ ਪ੍ਰੇਮ ਸਲੋਹ ਨੇ ਇਹ ਵੀ ਦੱਸਿਆ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਮਸਲੇ ਨੂੰ ਹੱਲ ਕਰਵਾਉਣ ਲਈ ਸੂਬਾ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਕਾਲਖ਼ ਅਤੇ ਸਮੁੱਚੀ ਸੂਬਾ ਕਮੇਟੀ ਵੱਲੋਂ ਜੋ ਸੰਘਰਸ਼ ਉਲੀਕਿਆ ਹੈ ਕਿ ਪੂਰੇ ਪੰਜਾਬ ਵਿੱਚ ਜੋਨ ਪੱਧਰ ਤੇ ਰੈਲੀਆਂ ਕੀਤੀਆਂ ਜਾਣਗੀਆਂ ਜਿਸ ਦੀ ਸ਼ੁਰੂਆਤ 21 ਦਸੰਬਰ ਨੂੰ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਹਲਕੇ ਜ਼ਿਲ੍ਹਾ ਫ਼ਰੀਦਕੋਟ ਤੋਂ 7 ਜ਼ਿਲਿਆਂ ਦੀ ਅਗਵਾਈ ਵਿੱਚ ਕੋਟਕਪੂਰਾ ਵਿਖੇ ਇੱਕ ਭਰਵੀਂ ਰੈਲੀ ਕੀਤੀ ਜਾਵੇਗੀ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਬਲਕਾਰ ਕਟਾਰੀਆ ਅਤੇ ਸਮੁੱਚੀ ਜ਼ਿਲ੍ਹਾ ਕਮੇਟੀ ਦੀ ਅਗਵਾਈ ਵਿੱਚ ਇੱਕ ਇਕਾਈ ਦੇ ਰੂਪ ਵਿੱਚ ਰੈਲੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਜ਼ਿਲ੍ਹਾ ਆਰਗੇਨਾਈਜ਼ਿਰ ਡਾਕਟਰ ਸੁਰਿੰਦਰ ਮਹਾਲੋਂ ਅਤੇ ਬਲਾਕ ਜਨਰਲ ਸਕੱਤਰ ਡਾਕਟਰ ਮਨਜਿੰਦਰ ਬੰਗਾ ਨੇ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸਾਰੇ ਮੈਂਬਰਾਂ ਨੂੰ ਆਪਣੀ ਏਕਤਾ ਬਣਾਈ ਰੱਖਣ ਲਈ ਅਤੇ ਆਪਣੇ ਕਿੱਤੇ ਨੂੰ ਬਚਾਉਣ ਲਈ ਹਰ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਪ੍ਰੇਰਿਤ ਕੀਤਾ। ਇਸ ਸਮੇਂ ਡਾਕਟਰ ਦਿਲਬਾਗ ਸਿੰਘ, ਡਾਕਟਰ ਜੁਗਿੰਦਰ ਪਾਲ ਬਰਨਾਲਾ, ਡਾਕਟਰ ਸੁਰਜੀਤ ਰਲ਼, ਡਾਕਟਰ ਤਰਸੇਮ ਸਲੋਹ, ਡਾਕਟਰ ਇੰਦਰਜੀਤ ਸਿੰਘ, ਡਾਕਟਰ ਜੀਵਨ ਸਿੰਘ, ਡਾਕਟਰ ਰਾਮ ਕਪੂਰ, ਡਾਕਟਰ ਰੋਸ਼ਨ ਲਾਲ, ਡਾਕਟਰ ਅਮਰਜੀਤ ਜੱਬੋਵਾਲ, ਡਾਕਟਰ ਪ੍ਰਵੀਨ ਕਾਹਮਾ, ਡਾਕਟਰ ਤਜਿੰਦਰਪਾਲ ਸਿੰਘ, ਡਾਕਟਰ ਸਤਨਾਮ ਲਾਡੀ, ਡਾਕਟਰ ਸੰਦੀਪ ਮੱਟੂ, ਡਾਕਟਰ ਸਤਨਾਮ ਸਿੰਘ ਜੱਬੋਵਾਲ, ਡਾਕਟਰ ਨਗੀਨ ਸਿੰਘ, ਡਾਕਟਰ ਸੰਤੋਸ਼ ਵੈਦ ਆਦਿ ਮੈਂਬਰ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਕੁਮਾਰ ਆਲ ਇੰਡੀਆ ਕੌਂਸਲ ਆਫ਼ ਮੇਅਰਜ਼ ਦੇ ਸਕੱਤਰ ਨਿਯੁਕਤ-ਸੂਰਤ ‘ਚ ਹੋਇਆ ਸਹੁੰ ਚੁੱਕ ਸਮਾਗਮ
Next articleਬੰਗਾ ਹਲਕੇ ਤੋਂ ਪਹਿਲਾਂ ਉਮੀਦਵਾਰ ਬਸਪਾ ਦੀ ਖੋਥੜਾ ਜੋਨ ਤੋਂ ਜੇਤੂ ਹੋਈ।