ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਨਵਾਂਸ਼ਹਿਰ ਹਲਕੇ ਤੋਂ ਬਸਪਾ ਉਮੀਦਵਾਰਾਂ ਦੇ ਤਿੰਨ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਜਿਸ ਵਿੱਚ ਕਰਿਆਮ ਜੋਨ ਤੋਂ ਮਨਜੀਤ ਕੌਰ,ਸਲੋਹ ਜੋਨ ਤੋਂ ਮੈਡਮ ਬਲਵੀਰ ਕੌਰ ਗੰਗੜ ਅਤੇ ਨੀਲੋਵਾਲ ਜੋਨ ਤੋਂ ਰਾਕੇਸ਼ ਕੁਮਾਰ ਬਲਾਕ ਸੰਮਤੀਆਂ ਜਿੱਤੀਆਂ ਹਨ ਇਹ ਗੱਲਬਾਤ ਡਾ ਨਛੱਤਰ ਪਾਲ ਐਮ ਐਲ ਏ ਨਵਾਂਸ਼ਹਿਰ ਨੇ ਕਰਦਿਆ ਕਹੇਂ ਉਹਨਾਂ ਨੇ ਪਹਿਲਾਂ ਤਾਂ ਵਧਾਈਆਂ ਦਿੱਤੀਆਂ ਅਤੇ ਥੋੜੀਆਂ ਵੋਟਾਂ ਤੋਂ ਰਹਿ ਗਏ ਉਮੀਦਵਾਰਾਂ ਨੂੰ ਹੌਸਲਾ ਦਿੱਤਾ ਸਾਡੀ ਲੜਾਈ ਬਹੁਤ ਲੰਬੀ ਹੈ ਇਹ ਇੱਕ ਵਿਚਾਰਧਾਰਾ ਦੀ ਲੜਾਈ ਹੈ। ਸਾਨੂੰ ਲੋਕਾਂ ਦੀਆਂ ਸਮੱਸਿਆਂਵਾਂ ਵੱਧ ਤੋਂ ਵੱਧ ਹੱਲ ਕਰਨੀਆਂ ਚਾਹੀਦੀਆਂ ਹਨ ਅਤੇ ਲੜਾਈ ਝਗੜੇ ਤੋਂ ਦੂਰ ਰਹਿਣਾ ਚਾਹੀਦਾ ਹੈ ਇਸ ਮੌਕੇ ਡਾ ਨਛੱਤਰ ਪਾਲ ਐਮ ਐਲ ਏ ਨਵਾਂਸ਼ਹਿਰ, ਸੁਰਜੀਤ ਕਰੀਹਾ, ਸਰਬਜੀਤ ਜਾਫਰਪੁਰੀ ਜ਼ਿਲ੍ਹਾ ਪ੍ਰਧਾਨ, ਐਡਵੋਕੇਟ ਮੁਕੇਸ਼ ਬਾਲੀ, ਗੁਰਮੁਖ ਨੌਰਥ ਵਾਇਸ ਪ੍ਰਧਾਨ , ਸਤਨਾਮ ਸਿੰਘ ਸੈਣੀ, ਬਹੁਤ ਸਾਰੇ ਵਰਕਰ ਇਸ ਮੌਕੇ ਇੱਕਠੇ ਹੋਏ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



