(ਸਮਾਜ ਵੀਕਲੀ) (ਮੂ.ਸੰ) ਜਲ਼ੰਧਰ: ਬਾਮਸੇਫ ਵੱਲੋਂ ਭਾਰਤੀ ਸੰਵਿਧਾਨ ਦੀ 75ਵੀਂ ਵਰੇਗੰਢ ਤੇ ਦੇਸ਼ ਭਰ ਦੇ 200 ਤੋਂ ਵੱਧ ਜਿਲਿਆਂ ਵਿੱਚ BS4 (ਭਾਰਤੀ ਸੰਵਿਧਾਨ ਸਨਮਾਨ ਅਤੇ ਸੁਰੱਖਿਆ ਅਤੇ ਸੰਵਰਧਨ) ਅਭਿਆਨ ਨੂੰ ਲੈ ਕੇ ਕਲੱਸਟਰ ਕਨਵੈਂਸ਼ਨਾਂ ਕਰਨ ਦਾ ਟੀਚਾ ਮਿਥਿਆ ਗਿਆ ਹੈ। ਜਿਸ ਵਿੱਚ ਪੰਜਾਬ ਦੇ 7 ਜਿਲਿਆਂ ਵਿੱਚ ਕਲੱਸਟਰ ਕਨਵੈਂਸ਼ਨ ਕਰਨ ਦਾ ਨਿਸ਼ਚਾ ਕੀਤਾ ਗਿਆ ਅਤੇ ਉਸੇ ਲੜੀ ਤਹਿਤ ਜਲੰਧਰ ਦੀ ਕਲਸਟਰ ਕਨਵੈਂਸ਼ਨ ਮਿਤੀ 13 ਜੁਲਾਈ 2025 ਨੂੰ ਮਾਤਾ ਰਮਾ ਬਾਈ ਅੰਬੇਡਕਰ ਹਾਲ, ਅੰਬੇਡਕਰ ਭਵਨ, ਨਕੋਦਰ ਰੋਡ ਜਲੰਧਰ ਵਿੱਖੇ ਕੀਤੀ ਗਈ। ਇਸ ਕਨਵੈਂਸ਼ਨ ਵਿੱਚ ਪੂਰੇ ਪੰਜਾਬ ਦੇ ਕਾਰਜਕਰਤਾਵਾਂ ਨੇ ਹਿੱਸਾ ਲਿਆ। ਇਸ ਦੀ ਸ਼ੁਰੂਆਤ ਉਦਘਾਟਨ ਸਤਰ ਰਾਹੀਂ ਕੀਤੀ ਗਈ ਜਿਸ ਵਿੱਚ ‘ਪੂਰਨ ਰਾਸਟਰੀ ਕਰਨ ਤੋਂ ਬਿਨ੍ਹਾਂ ਰਾਸ਼ਟਰਵਾਦ – ਬ੍ਰਹਾਮਣਵਾਦ ਦਾ ਖੋਖਲਾ ਰਾਸ਼ਟਰਵਾਦ ‘ਵਿੱਸ਼ੇ ਉੱਤੇ ਚਰਚਾ ਕੀਤੀ ਗਈ। ਸਤਰ ਦੀ ਪ੍ਰਧਾਨਗੀ ਬਾਮਸੇਫ ਦੇ ਰਾਸ਼ਟਰੀ ਪ੍ਰਧਾਨ ਮਾ.ਆਰ . ਐਲ. ਧਰੁਵ ਨੇ ਕੀਤੀ । ਇਸ ਦਾ ਉਦਘਾਟਨ ਪ੍ਰੋਫੈਸਰ ਜੀ ਸੀ ਕੌਲ (ਪੀਐਚਡੀ) ਨੇ ਕੀਤਾ। ਮਾ.ਲਾਲ ਵਿਸ਼ਵਾਸ ਜੀ, ਪੀ ਸੀ ਐਸ (ਐਸ.ਡੀ.ਐਮ ਨਕੋਦਰ) ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ । ਪ੍ਰੋ. ਬਲਵੀਰ ਨੇ ਇਸ ਸਤਰ ਵਕਤਾ ਵਜੋਂ ਆਪਣੇ ਵਿਚਾਰ ਰੱਖੇ। ਡਾ.ਅਰਜਨ ਦੇਵ( ਐਮ.ਬੀ.ਬੀ.ਐਸ)ਪ੍ਰਧਾਨ ਬਾਮਸੇਫ ਪੰਜਾਬ ਨੇ ਵਿਸ਼ੇ ਦੀ ਪ੍ਰਸਤਾਵਨਾ ਪੇਸ਼ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਮਾ .ਪਵਨ ਕੁਮਾਰ (ਕਾਰਜਕਰਤਾ ਬਾਮਸੇਫ) ਨੇ ਨਿਭਾਈ। ਰਾਸਟਰੀ ਪ੍ਰਧਾਨ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਿੱਸ਼ੇ ਉਤੇ ਬੋਲਦਿਆਂ ਕਿਹਾ ਕਿ ਅਸੀਂ ਹਜ਼ਾਰਾਂ ਸਾਲਾਂ ਦੇ ਕਲਚਰਲ ਸੰਘਰਸ਼ ਵਿੱਚੋਂ ਗੁਜਰੇ ਹਾਂ , ਜਿਸ ਵਿੱਚ ਗੌਤਮ ਬੁੱਧ, ਗੁਰੂ ਨਾਨਕ, ਸੰਤ ਕਬੀਰ, ਸੰਤ ਰਵਿਦਾਸ, ਜੋਤੀ ਰਾਓ ਫੂਲੇ, ਪੇਰੀਆਰ , ਬਿਰਸਾ ਮੁੰਡਾ, ਸ਼ਾਹੂ ਜੀ ਮਹਾਰਾਜ ਅਤੇ ਬਾਬਾ ਸਾਹਿਬ ਡਾ.ਅੰਬੇਡਕਰ ਜਿਹੇ ਮਹਾਂਪੁਰਸ਼ਾਂ ਨੇ ਸਮੇਂ ਸਮੇਂ ਤੇ ਸਾਨੂੰ ਰਾਸਤਾ ਦਿਖਾਇਆ ਤੇ ਉਹ ਰਾਸਤਾ ਕੀ ਸੀ ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰਨਾ ਜੋ ਸਮਤਾ, ਸੁਤੰਤਰਤਾ, ਬੰਧੁਤਾ ਅਤੇ ਨਿਆ ਤੇ ਅਧਾਰਿਤ ਹੋਵੇ। ਇਹੀ ਗੱਲ ਸੰਵਿਧਾਨ ਅੰਦਰ ਆਈ ਜਿਸ ਨੂੰ ਲੈ ਕੇ ਇਹ ਵਿਸ਼ਾ ਚਰਚਾ ਵਿੱਚ ਲਿਆਂਦਾ ਗਿਆ ਹੈ। ਰਾਸ਼ਟਰੀ ਨਿਰਮਾਣ ਤਦ ਹੀ ਸੰਭਵ ਹੈ ਜਦੋਂ ਸਾਰਿਆਂ ਨੂੰ ਸਮਾਨ ਅਧਿਕਾਰ ਹੋਣਗੇ ਅਤੇ ਸਮਾਨ ਆਰਥਿਕਤਾ ਦੀ ਵੰਡ ਹੋਵੇ । ਪਰ ਵਰਤਮਾਨ ਸਮੇਂ ਵਿੱਚ ਅਸੀਂ ਦੇਖਦੇ ਹਾਂ ਕਿ ਦੇਸ਼ ਦਾ 40% ਤੋਂ ਵੱਧ ਪੈਸਾ 1 % ਲੋਕਾਂ ਕੋਲ ਹੈ। ਜਿਸ ਨਾਲ ਆਰਥਿਕ ਅਸਮਾਨਤਾ ਪੈਦਾ ਹੋਈ ਹੈ।ਇਸ ਆਰਥਿਕ ਅਸਮਾਨਤਾ ਨੂੰ ਘੱਟ ਕਰਨ ਲਈ ਸੰਵਿਧਾਨ ਵਿੱਚ ਸਮਤਾ ਸ਼ਬਦ ਆਇਆ ਅਤੇ ਸਮਤਾ ਸਥਾਪਿਤ ਕਰਨ ਲਈ ਬੰਧੂਤਾ ਦੀ ਧਾਰਨਾ ਲਿਆਂਦੀ ਗਈ । ਇਸ ਕਰਕੇ ਜੇਕਰ ਅਸੀਂ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਵਿੱਚ ਅਸੀਂ ਜਾਣਾ ਹੈ ਤਾਂ ਸਾਨੂੰ ਸਮਤਾ ਅਤੇ ਸੁਤੰਤਰਤਾ ਤੋਂ ਵੀ ਪਹਿਲਾਂ ਬੰਦੂਤਾ ਦੀ ਸਥਾਪਨਾ ਕਰਨੀ ਹੋਏਗੀ। ਅਤੇ ਇਹ ਭਾਰਤ ਦੇ ਮੂਲ ਨਿਵਾਸੀ ਬਹੁਜਨ ਦੇ ਲੋਕਾਂ ਨੂੰ ਹੀ ਕਰਨਾ ਹੋਏਗਾ।
ਦੁਪਹਿਰ ਤੋਂ ਬਾਅਦ ਰੱਖੇ ਗਏ ਪ੍ਰਬੋਧਨ ਸਤਰ ਵਿਚ ‘ਪੂੰਜੀਪਤੀਆਂ ਦੀ ਗੁਲਾਮੀ ਦੇਸ਼ ਨੂੰ ਲੈ ਡੁੱਬੇਗੀ- ਮੂਲਨਿਵਾਸੀਓ ਇਕ ਹੋ ਜਾਓ ‘ਵਿਸ਼ੇ ਉੱਤੇ ਵਿਚਾਰ ਚਰਚਾ ਕੀਤੀ ਗਈ ।ਜਿਸ ਦੀ ਪ੍ਰਧਾਨਗੀ ਨਿਤਿਨ ਥਾਬਲਕੇ ਸੇਂਟਰ ਕਮੇਟੀ ਮੈਂਬਰ ਬਾਮਸੇਫ ਨੇ ਕੀਤੀ। ਪ੍ਰਸਤਾਵਨਾ ਅਸ਼ੋਕ ਖੇੜਾ ਜਨਰਲ ਸਕੱਤਰ ਬਾਮਸੇਫ਼ ਪੰਜਾਬ ਨੇ ਕੀਤੀ । ਬੁਲਾਰਿਆਂ ਦੇ ਵਿੱਚ ਗਿਆਨ ਸਿੰਘ ਕਾਰਜਕਰਤਾ ਬਾਮਸੇਫ , ਪਵਨ ਕੁਮਾਰ( ਕਾਰਜਕਰਤਾ ਬਾਮਸੇਫ ਪੰਜਾਬ ) ਡਾ.ਸਤਪਾਲ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ ।ਮੰਚ ਸੰਚਾਲਨ ਦੀ ਕਾਰਵਾਈ ਦੀਪਕ ਕੁਮਾਰ (ਮੀਡੀਆ ਸਕੱਤਰ ਬਾਮਸੇਫ ਪੰਜਾਬ) ਨੇ ਕੀਤੀ । ਨਿਤਿਨ ਥਾਬਲਕੇ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਅੱਜ ਜਿਸ ਪੂੰਜੀਵਾਦੀ ਵਿਵਸਥਾ ਦਾ ਅਸੀਂ ਸ਼ਿਕਾਰ ਹੋ ਰਹੇ ਹਾਂ ਇਸ ਪੂੰਜੀਵਾਦੀ ਵਿਵਸਥਾ ਦੇ ਖ਼ਤਰਿਆਂ ਬਾਰੇ ਡਾ.ਅੰਬੇਡਕਰ ਆਪਣੀ ਲਿਖਤ ਰਾਜ ਅਤੇ ਘੱਟ ਗਿਣਤੀਆਂ ਵਿੱਚ ਦੱਸਿਆ ਸੀ ਕਿ ਭਾਰਤ ਦੇ ਤੇਜ਼ੀ ਨਾਲ ਉਦਯੋਗੀ ਕਰਨ ਲਈ ਰਾਜ ਸਮਾਜਵਾਦ ਜਰੂਰੀ ਹੈ ਨਿੱਜੀ ਉਦਮ ਅਜਿਹਾ ਨਹੀਂ ਕਰ ਸਕਦੇ ਜੇ ਹੋਇਆ ਤਾਂ ਇਹ ਧਨ ਦੌਲਤ ਦੀਆਂ ਅਸਮਾਨਤਾਵਾਂ ਪੈਦਾ ਕਰੇਗਾ। ਨਿਜੀ ਪੂੰਜੀਵਾਦ ਨੇ ਯੂਰਪ ਵਿੱਚ ਪੈਦਾ ਕੀਤੀਆਂ ਅਤੇ ਜੋ ਕਿ ਭਾਰਤੀਆਂ ਲਈ ਚੇਤਾਵਨੀ ਹੋਣੀ ਚਾਹੀਦੀ ਹੈ । ਬਾਬਾ ਸਾਹਿਬ ਡਾ.ਅੰਬੇਡਕਰ ਨੇ ਆਪਣੀ ਇਸ ਯੋਜਨਾ ਵਿੱਚ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਸੀ ਕਿ ਰਾਜ ਸਮਾਜਵਾਦ ਦੀ ਸਥਾਪਨਾ ਨੂੰ ਵਿਧਾਨ ਸਭਾ ਦੀ ਇੱਛਾ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ । ਇਹ ਸੰਵਿਧਾਨ ਦੇ ਕਾਨੂੰਨ ਦੁਆਰਾ ਰਾਜ ਸਮਾਜਵਾਦ ਨੂੰ ਸਥਾਪਿਤ ਕਰਦਾ ਹੈ । ਬਾਬਾ ਸਾਹਿਬ ਅਨੁਸਾਰ ਵਿਅਕਤੀ ਆਪਣੇ ਆਪ ਵਿੱਚ ਅੰਤ ਹੈ ਅਤੇ ਵਿਅਕਤੀ ਦੇ ਕੁਝ ਅਟੱਲ ਅਧਿਕਾਰ ਹਨ ਜਿਨਾਂ ਦੀ ਸੰਵਿਧਾਨ ਦੁਆਰਾ ਉਸ ਨੂੰ ਗਰੰਟੀ ਦਿੱਤੀ ਜਾਣੀ ਚਾਹੀਦੀ ਹੈ ਅਤੇ ਸਭ ਤੋਂ ਮਹੱਤਵਪੂਰਨ ਗੱਲ ਬਾਬਾ ਸਾਹਿਬ ਅੰਬੇਡਕਰ ਨੇ ਕਹੀ ਸੀ ਕਿ ਰਾਜ ਦੂਜਿਆਂ ਤੇ ਸ਼ਾਸਨ ਕਰਨ ਲਈ ਨਿੱਜੀ ਵਿਅਕਤੀਆਂ ਨੂੰ ਸ਼ਕਤੀਆਂ ਨਹੀਂ ਸੌਂਪੇਗਾ। ਪਰ ਵਰਤਮਾਨ ਸਮੇਂ ਅਸੀਂ ਦੇਖਦੇ ਹਾਂ ਕਿ ਸਾਰੀਆਂ ਸ਼ਕਤੀਆਂ ਕੁਝ ਨਿੱਜੀ ਹੱਥਾਂ ਨੂੰ ਸੌਂਪੀਆਂ ਜਾ ਰਹੀਆਂ ਹਨ ਜਿਸ ਦੇ ਨਾਲ ਪੈਸਾ ਕੁਝ ਹੱਥਾਂ ਦੇ ਵਿੱਚ ਇਕੱਠਾ ਹੋ ਰਿਹਾ ਅਤੇ ਪੂਰੇ ਦੇਸ਼ ਵਿੱਚ ਆਰਥਿਕ ਅਸਮਾਨਤਾ ਪੈਦਾ ਹੋ ਰਹੀ ਹੈ। ਅਤੇ ਇਸ ਦਾ ਨਤੀਜਾ ਕਿ ਦੇਸ਼ ਪੂੰਜੀਪਤੀਆਂ ਦਾ ਗੁਲਾਮ ਹੋ ਰਿਹਾ ਹੈ ।ਇਸ ਗੁਲਾਮੀ ਤੋਂ ਆਜ਼ਾਦ ਕਰਨ ਲਈ ਮੂਲ ਨਿਵਾਸੀ ਬਹੁਜਨ ਦਾ ਇੱਕ ਜੁੱਟ ਹੋਣਾ ਬਹੁਤ ਜਰੂਰੀ ਹੈ। ਜੋ ਸਮੇਂ ਦੀ ਲੋੜ ਹੈ ਅਤੇ ਜਿਸ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ । ਅਤੇ ਬਾਮਸੇਫ ਇਸ ਲਈ ਬਹੁਤ ਵੱਡੀ ਭੁਮਿਕਾ ਨਿਭਾ ਰਿਹਾ ਹੈ। ਇਸ ਮੌਕੇ ਪਵਨ ਕੁਮਾਰ ( ਕਾਰਜਕਰਤਾ ਬਾਮਸੇਫ ) ਵਲੋਂ ਡੀ.ਕੇ. ਖਾਪਰਡੇ ਮੈਮੋਰੀਅਲ ਟਰੱਸਟ ਨਾਗਪੁਰ ਨੂੰ ਦੋ ਲੱਖ ਰੁਪਏ ਦਾ ਆਰਥਿਕ ਸਹਿਜੋਗ ਵੀ ਦਿੱਤਾ ਗਿਆ। ਇਸ ਦੋਰਾਨ ਬੇਬੀ ਅੰਜੂ, ਭਾਵਨਾ, ਮੰਨਤ, ਮਾ ਰਾਮ ਦਾਸ ਗੁਰੂ ਅਤੇ ਮਾ ਮਨਜੀਤ ਸਿੰਘ ਪ੍ਰਧਾਨ ਮੂਲਨਿਵਾਸੀ ਸੱਭਿਅਤਾ ਸੰਘ ਪੰਜਾਬ ਵੱਲੋਂ ਕਵਿਤਾਵਾਂ ਰਾਹੀਂ ਆਪਣੀ ਹਾਜ਼ਰੀ ਲਗਵਾਈ।ਅੰਤ ਵਿੱਚ ਕਲਸਟਰ ਵਿੱਚ ਪਹੁੰਚੇ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਉਪਰੰਤ ਰਾਸ਼ਟਰੀ ਪ੍ਰਧਾਨ ਵੱਲੋਂ ਬਾਮ ਸੇਫ ਦੇ ਰਾਜਕਾਰਜ਼ਕਾਰਨੀ ਸਭਾ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਆਉਣ ਵਾਲੇ ਦਿਨਾਂ ਦੀਆਂ ਯੋਜਨਾਵਾਂ ਨੂੰ ਕਾਰਜਕਰਤਾਵਾਂ ਨਾਲ ਸਾਂਝਾ ਕੀਤਾ ਗਿਆ ਅਤੇ ਅਤੇ ਸੰਗਠਨ ਦੇ ਢਾਂਚੇ ਨੂੰ ਮਜਬੂਤ ਕਰਨ ਦੇ ਉੱਤੇ ਜ਼ੋਰ ਦਿੱਤਾ ਗਿਆ । ਅੰਤ ਵਿੱਚ ਜਿਲ੍ਹਾ ਕਲੱਸਟਰ ਦੇ ਇੰਚਾਰਜ ਮਾ.ਮੇਹਰ ਚੰਦ ਉਪ ਪ੍ਰਧਾਨ ਬਾਮਸੇਫ, ਪੰਜਾਬ ਵੱਲੋਂ ਆਏ ਹੋਏ ਸਾਰੇ ਸਾਥੀਆਂ ਦਾ, ਡਾ. ਅੰਬੇਡਕਰ ਭਵਨ ਮੈਨੇਜਮੈਂਟ ਕਮੇਟੀ ਦਾ ਅਤੇ ਰਾਸ਼ਟਰੀ ਪ੍ਰਧਾਨ ਦਾ ਵਿਸ਼ੇਸ ਤੌਰ ਤੇ ਇਸ ਕਲੱਸਟਰ ਵਿੱਚ ਪਹੁੰਚਣ ਦੇ ਉੱਤੇ ਧੰਨਵਾਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


