ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)-ਚਾਨਣ ਰਾਮ ਸਾਂਪਲਾ ਚੈਰੀਟੇਬਲ ਹਸਪਤਾਲ (ਰਜਿ) ਚਾਨਣ ਨਗਰ ਸੋਫੀ ਪਿੰਡ ਜਲੰਧਰ ਵਿਖੇ ਮਾਨਯੋਗ ਸ਼੍ਰੀ ਚਾਨਣ ਰਾਮ ਸਾਂਪਲਾ ਜੀ ਦੀ ਬਰਸੀ ਬਹੁਤ ਸ਼ਰਧਾ ਨਾਲ ਮਨਾਈ ਗਈ ।ਦੱਸਣਯੋਗ ਹੈ ਕਿ ਸ਼੍ਰੀ ਚਾਨਣ ਰਾਮ ਸਾਂਪਲਾ ਇੱਕ ਪ੍ਰਸਿੱਧ ਸਮਾਜ ਸੇਵਕ ਸਨ। ਜਿਨਾਂ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਅਤੇ ਬੁੱਧ ਧੰਮ ਦਾ ਬੂਟਾ ਸੋਫੀ ਪਿੰਡ ਵਿੱਚ ਲਗਾਇਆ ਸੀ। ਬਾਅਦ ਵਿੱਚ ਉਹ ਇੰਗਲੈਂਡ ਚਲੇ ਗਏ ਅਤੇ ਉੱਥੇ ਹੀ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਸ੍ਰੀ ਭਗਤ ਰਾਮ ਸਾਂਪਲਾ ,ਜੋ ਕਿ ਚਾਨਣ ਰਾਮ ਸਾਂਪਲਾ ਜੀ ਦੇ ਵੱਡੇ ਬੇਟੇ ਹਨ। ਉਹਨਾਂ ਨੇ ਸੋਫੀ ਪਿੰਡ, ਰਹਿਮਾਨਪੁਰ ਏਰੀਏ ਵਿੱਚ ਥਾਂ ਖਰੀਦ ਕੇ ਆਪਣੇ ਪਿਤਾ ਸ਼੍ਰੀ ਚਾਨਣ ਰਾਮ ਸਾਂਪਲਾ ਦੀ ਮਿੱਠੀ ਯਾਦ ਵਿੱਚ “ਚਾਨਣ ਰਾਮ ਸਾਂਪਲਾ ਚੈਰੀਟੇਬਲ ਹਸਪਤਾਲ” ਬਣਾਇਆ ,ਜਿੱਥੇ ਬਾਕੀ ਹਸਪਤਾਲਾਂ ਨਾਲੋਂ ਮਰੀਜ਼ਾਂ ਦਾ ਸਸਤੇ ਰੇਟਾਂ ਵਿੱਚ ਇਲਾਜ ਕੀਤਾ ਜਾਂਦਾ ਹੈ ।ਇਥੇ ਹੀ ਇੱਕ “ਸੱਦਾਤਿਸ ਬੁੱਧ ਵਿਹਾਰ “ਭਵਨ ਵੀ ਚਲਾਇਆ ਜਾ ਰਿਹਾ ਹੈ ।ਇਸਦਾ ਸਾਰਾ ਪ੍ਰਬੰਧ ਸ੍ਰੀ ਭਗਤ ਰਾਮ ਸਾਂਪਲਾ ਵੱਲੋਂ ਬਣਾਈ ਕਮੇਟੀ ਚਾਨਣ ਰਾਮ ਸਾਂਪਲਾ ਚੈਰੀਟੇਬਲ ਹਸਪਤਾਲ ਦੁਆਰਾ ਕੀਤਾ ਜਾਂਦਾ ਹੈ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਮੁਲਖ ਰਾਜ ,ਸ੍ਰੀ ਪਰਸ ਰਾਮ ਪ੍ਰਧਾਨ, ਜਸਵਿੰਦਰ ਲਾਲ, ਰਾਮ ਲਾਲ ,ਪਰਦੀਪ ਚਾਹਲ, ਸੰਤੋਖ ਰਾਮ ਤੇ ਹੋਰਾਂ ਨੇ ਸ਼ਰਧਾਂਜਲੀ ਭੇਟ ਕੀਤੀ। ਸ੍ਰੀ ਭਗਤ ਰਾਮ ਸਾਂਪਲਾ ਜੀ ਨੇ ਫੋਨ ਰਾਹੀਂ ਜਾਣਕਾਰੀ ਦਿੱਤੀ ਕਿ ਸ੍ਰੀ ਚਾਨਣ ਰਾਮ ਸਾਂਪਲਾ ਚੈਰੀਟੇਬਲ ਹਸਪਤਾਲ ਵਿੱਚ ਲੋੜਵੰਦ ਮਰੀਜ਼ਾਂ ਦਾ ਇਲਾਜ ਸਸਤੇ ਰੇਟਾਂ ‘ਤੇ ਕੀਤਾ ਜਾਂਦਾ ਹੈ, ਜੋ ਇਸੇ ਤਰ੍ਹਾਂ ਜਾਰੀ ਰਹੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



