(ਸਮਾਜ ਵੀਕਲੀ)
ਗੁਬਾਰੇ ਵਾਲਾ ਆਇਆ ਜੀ,ਗੁਬਾਰੇ ਵਾਲਾ ਆਇਆ।
ਛੋਟੇ ਵੱਡੇ ਰੰਗ ਬੇਰੰਗੇ,ਗੁਬਾਰੇ ਨੇ ਲਿਆਇਆ।
ਗਲੀਆਂ ਦੇ ਵਿੱਚ ਉੱਚੀ ਅਵਾਜ਼ੇ,ਲੰਮਾਂ ਹੋਕਾ ਦੇਵੇ।
ਆਓ ਮੇਰੇ ਪਿਆਰੇ ਬੱਚਿਓ,ਮਾਪਿਆਂ ਦੇ ਮਿੱਠੜੇ ਮੇਵੇ।
ਮੇਲੇ ਮੱਸਿਆ ਸਹਿਰਾਂ ਦੇ ਵਿੱਚ,ਕੋਈ ਹੋਵੇ ਤਿਉਹਾਰ।
ਗੁਬਾਰੇ ਵਾਲੇ ਕਮਾਕੇ ਖਾਵਣ,ਇਹਨਾ ਦਾ ਰੁਜਗਾਰ।
ਕਦੇ ਮੂੰਹ ਨਾਲ ਫਲਾਵੇ,ਗੈਸ ਕਈਆਂ ਵਿੱਚ ਭਰਦਾ।
ਬੱਚਿਆਂ ਨੂੰ ਸਦਾ ਖੁਸ਼ ਰੱਖੇ,ਪਿਆਰ ਬੜਾ ਹੈ ਕਰਦਾ।
ਜੱਪ ਭਾਲਾ ਬੰਟੀ ਪ੍ਰੀਤ,ਕਈ ਬੱਚੇ ਭੱਜਦੇ ਆਉਂਦੇ।
ਕਵਿਤਾ ਕੁਲਵੰਤ ਕੋਹਾੜ ਦੀ,ਗੁਬਾਰੇ ਫੜਕੇ ਗਾਉਂਦੇ।
ਕੁਲਵੰਤ ਸਿੰਘ ਕੋਹਾੜ(ਗੁਰਦਾਸਪੁਰ)
9803720820
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly