ਪੁੱਤ ਭੇਜ ਪ੍ਰਦੇਸੀਂ

(ਸਮਾਜ ਵੀਕਲੀ)

ਧੀ ਵਿਆਹੀ ਤਾਂ ਜੁਆਈ ਪੁੱਤ ਲੈ ਗਿਆ।
ਨੂੰਹ ਪੁੱਤ ਵੀ ਕਨੇਡਾ ਜਾ ਕੇ ਬਹਿ ਗਿਆ।
ਕਰ ਵੀਡਿਓ ਕਾਲ ਦੋਵੇਂ ਜਾਣੇ,
ਤੇ ਔਨਲਾਇਨ ਮੱਥਾ ਟੇਕਦੇ।
ਪੁੱਤ ਭੇਜ ਪ੍ਰਦੇਸੀਂ ਬੁੱਢੇ ਮਾਪੇ,ਵਿਛੋੜੇ ਵਾਲੀ ਅੱਗ ਸੇਕਦੇ।
ਪੁੱਤ ਭੇਜ ਪ੍ਰਦੇਸੀਂ………..

ਮੁੱਲ ਇੰਡੀਆ ਚ ਰਿਹਾ ਨਾ ਪੜ੍ਹਾਈਆਂ ਦਾ।
ਮਿਲੇ ਨੌਕਰੀ ਨਾ ਹੀਲਾ ਕੀ ਕਮਾਈਆਂ ਦਾ।
ਹੁਣ ਤੇਰੇ ਵਾਲੇ ਕਮਰੇ ਚ ਬੈਠਕੇ,
ਤੇਰਾ ਰਹਿੰਦੇ ਰਾਹ ਵੇਖਦੇ।
ਪੁੱਤ ਭੇਜ ਪ੍ਰਦੇਸੀਂ ਬੱਢੇ ਮਾਪੇ……….

ਚੁੱਕ ਗਹਿਣੇ ਬੇਬੇ ਆਖਦੀ ਸੀ ਤੇਰੀ ਉਏ।
ਵੀਜਾ ਆਉਣ ਚ ਨਾ ਲੱਗੇ ਕੋਈ ਦੇਰੀ ਉਏ।
ਫਿਰ ਏਜੰਟਾਂ ਕੋ ਫਾਇਲ ਲਵਾਉਣ ਲੀ,
ਸਾਰੇ ਗੱਠ ਚ ਲਪੇਟ ਤੇ।
ਪੁੱਤ ਭੇਜ ਪ੍ਰਦੇਸੀਂ ਬੁੱਢੇ ਮਾਪੇ………..

ਸਦਾ ਮਾਪਿਆਂ ਦਾ ਬਣਜੋ ਸਹਾਰਾ ਜੀ।
ਮਾਂ ਬਾਪੂ ਬਿਨਾ ਕਿਤੇ ਨਾ ਗੁਜਾਰਾ ਜੀ।
ਕੁਲਵੰਤ ਕੋਹਾੜ ਮੇਰੇ ਰੱਬ ਨੇ,
ਸਾਡੇ ਧੁਰੋਂ ਲੇਖ ਲਿਖਦੇ।
ਪੁੱਤ ਭੇਜ ਪ੍ਰਦੇਸੀਂ ਬੁੱਢੇ ਮਾਪੇ,ਵਿਛੋੜੇ ਵਾਲੀ ਅੱਗ ਸੇਕਦੇ।
ਪੁੱਤ ਭੇਜ ਪ੍ਰਦੇਸੀਂ ਬੁੱਢੇ ਮਾਪੇ………..

ਗੀਤਕਾਰ:-
ਕੁਲਵੰਤ ਸਿੰਘ ਕੋਹਾੜ(ਗੁਰਦਾਸਪੁਰ)
9803720820

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਫ਼ਰਤ ਦੀ ਅੱਗ
Next articleਗੁਬਾਰੇ