ਬਲਜਿੰਦਰ ਸਿੰਘ ਨੂੰ ਰਾਜ ਪੱਧਰੀ ਅਧਿਆਪਕ ਪੁਰਸਕਾਰ ਮਿਲਣ ਤੇ ਜੈਨਪੁਰ ਤੇ ਮੁਹੱਬਲੀਪੁਰ ਦੇ ਅਧਿਆਪਕਾਂ ਵੱਲੋਂ ਸਨਮਾਨਿਤ ਕੀਤਾ ਗਿਆ

ਕੈਪਸ਼ਨ-ਬਲਜਿੰਦਰ ਸਿੰਘ ਨੂੰ ਰਾਜ ਪੱਧਰੀ ਅਧਿਆਪਕ ਪੁਰਸਕਾਰ ਮਿਲਣ ਤੇ ਜੈਨਪੁਰ ਤੇ ਮੁਹੱਬਲੀਪੁਰ ਦੇ ਅਧਿਆਪਕਾਂ ਵੱਲੋਂ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼

ਇਹ ਐਵਾਰਡ ਮੇਰੇ ਜੱਦੀ ਪ੍ਰਾਇਮਰੀ ਸਕੂਲ ਜੈਨਪੁਰ ਤੇ ਮੁਹੱਬਲੀਪੁਰ ਦਾ ਹੈ-ਬਲਜਿੰਦਰ ਸਿੰਘ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਬਲਜਿੰਦਰ ਸਿੰਘ ਐੱਸ ਐੱਸ ਮਾਸਟਰ ਨੂੰ ਸਟੇਟ ਐਵਾਰਡ ਮਿਲਣ ਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਉਨ੍ਹਾਂ ਦੇ ਜੱਦੀ ਪਿੰਡ ਦੇ ਸਕੂਲ ਸਰਕਾਰੀ ਸਮਾਰਟ ਸਕੂਲ ਜੈਨਪੁਰ ਦੇ ਅਧਿਆਪਕਾਂ ਵੱਲੋਂ ਕੀਤਾ ਗਿਆ ਇਸ ਦੌਰਾਨ ਸਾਦਾ ਤੇ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬਲਜਿੰਦਰ ਸਿੰਘ ਸਟੇਟ ਐਵਾਰਡੀ ਅਧਿਆਪਕ ਤੇ ਉਨ੍ਹਾਂ ਦੀ ਮਾਤਾ ਜਸਵੀਰ ਕੌਰ ਸਾਬਕਾ ਸਰਪੰਚ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਦੌਰਾਨ ਬਲਜਿੰਦਰ ਸਿੰਘ ਸਟੇਟ ਐਵਾਰਡੀ ਦਾ ਵਿਸ਼ੇਸ਼ ਸਨਮਾਨ ਸਰਕਾਰੀ ਮਿਡਲ ਸਕੂਲ ਜੈਨਪੁਰ ਤੇ ਸਰਕਾਰੀ ਪ੍ਰਾਇਮਰੀ ਸਕੂਲ ਜੈਨਪੁਰ ਦੇ ਸਕੂਲ ਮੁੱਖੀ ਕੰਵਲਪ੍ਰੀਤ ਸਿੰਘ ,ਬਲਾਕ ਸਕੂਲ ਮੀਡੀਆ ਕੋਆਰਡੀਨੇਟਰ ਗੀਤਾਂਜਲੀ , ਰਮਨਦੀਪ ਕੌਰ ਸੰਧਾ ਤੇ ਬਲਜੀਤ ਕੌਰ ਆਦਿ ਸਮੂਹ ਅਧਿਆਪਕਾਂ ਵੱਲੋਂ ਕੀਤਾ ਗਿਆ।

ਬਲਜਿੰਦਰ ਸਿੰਘ ਨੇ ਇਸ ਦੌਰਾਨ ਕਿਹਾ ਕਿ ਇਹ ਸਟੇਟ ਐਵਾਰਡ ਉਨ੍ਹਾਂ ਦੇ ਇਸ ਸਕੂਲ ਦੀ ਹੀ ਦੇਣ ਹੈ। ਜਿੱਥੋਂ ਉਨ੍ਹਾਂ ਨੇ ਆਪਣੀ ਪ੍ਰਾਇਮਰੀ ਦੀ ਸਿੱਖਿਆ ਸ਼ੁਰੂ ਕੀਤੀ ਸੀ , ਤੇ ਜਿਸ ਕਾਰਨ ਅੱਜ ਉਹ ਚੰਗੀ ਸਿੱਖਿਆ ਦੇ ਕੇ ਇਸ ਐਵਾਰਡ ਨੂੰ ਹਾਸਿਲ ਕਰਨ ਵਿੱਚ ਕਾਮਯਾਬ ਹੋਏ ਹਨ। ਉਨ੍ਹਾਂ ਨੇ ਇਸ ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲ ਜੈਨਪੁਰ ਵਿੱਚ ਬਿਤਾਏ ਉਹ ਦਿਨ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਜਦੋਂ ਉਹ ਫੱਟੀ ਤੇ ਬੋਰੀ ਦਾ ਝੋਲਾ ਲੈ ਕੇ ਇਸ ਸਕੂਲ ਵਿੱਚ ਪੜ੍ਹਨ ਆਉਂਦੇ ਸਨ। ਉਨ੍ਹਾਂ ਨੇ ਹੁਣ ਸਕੂਲ ਦੀ ਬਦਲੀ ਦਿੱਖ ਦੀ ਭਰਪੂਰ ਸ਼ਲਾਘਾ ਕੀਤੀ ਤੇ ਸਮੂਹ ਸਟਾਫ਼ ਦਾ ਸਨਮਾਨ ਕਰਨ ਲਈ ਧੰਨਵਾਦ ਕੀਤਾ।

ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਕਾਰੀ ਹਾਈ ਸਕੂਲ ਮਹੁੱਬਲੀਪੁਰ ਦੇ ਸਮੂਹ ਸਟਾਫ ਵੱਲੋਂ ਵੀ ਉਨ੍ਹਾਂ ਨੂੰ ਰਾਜ ਪੱਧਰੀ ਅਧਿਆਪਕ ਪੁਰਸਕਾਰ ਮਿਲਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਸਰਕਾਰੀ ਹਾਈ ਸਕੂਲ ਦੇ ਮੁੱਖੀ ਸੂਰਤ ਸਿੰਘ ਨੇ ਬਲਜਿੰਦਰ ਸਿੰਘ ਵੱਲੋਂ ਸਕੂਲ ਦੀ ਦਿੱਖ ਸੰਵਾਰਨ ਅਤੇ ਪੜ੍ਹਾਈ ਦਾ ਪੱਧਰ ਉੱਚਾ ਚੁੱਕਣ ਲਈ ਕੀਤੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ । ਇਸ ਦੌਰਾਨ ਬਲਜਿੰਦਰ ਸਿੰਘ ਸਟੇਟ ਅਵਾਰਡੀ ਨੇ ਸਰਕਾਰੀ ਹਾਈ ਸਕੂਲ ਮੁਹੱਬਲੀਪੁਰ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਮਿਡਲ ਸਕੂਲ ਜੈਨਪੁਰ ਤੇ ਸਰਕਾਰੀ ਪ੍ਰਾਇਮਰੀ ਸਕੂਲ ਜੈਨਪੁਰ ਦੇ ਸਕੂਲ ਮੁੱਖੀ ਕੰਵਲਪ੍ਰੀਤ ਸਿੰਘ ,ਬਲਾਕ ਸਕੂਲ ਮੀਡੀਆ ਕੋਆਰਡੀਨੇਟਰ ਗੀਤਾਂਜਲੀ , ਰਮਨਦੀਪ ਕੌਰ ਸੰਧਾ ਤੇ ਬਲਜੀਤ ਕੌਰ ,ਜਗਜੀਤ ਸਿੰਘ ਕੰਪਿਊਟਰ ਫੈਕਲਿਟੀ ਹੈਬਤਪੁਰ, ਸਕੂਲ ਮੁੱਖੀ ਸੂਰਤ ਸਿੰਘ, ਦੀਦਾਰ ਸਿੰਘ ਬੀ ਐੱਮ ਇਗਲਿਸ਼ ਦਵਿੰਦਰ ਸਿੰਘ, ਜਸਵਿੰਦਰ ਕੌਰ,ਹਰਜੀਤ ਕੌਰ ,ਜਤਿੰਦਰਜੀਤ ਕੌਰ ,ਪਰਮਜੀਤ ਰਾਣੀ ,ਬਲਜੀਤ ਕੌਰ, ਕੁਸ਼ਲ ਕੁਮਾਰ ਆਦਿ ਸਮੂਈ ਸਟਾਫ਼ ਹਾਜਰ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleएन एम पी योजना के विरोध में 19 सितंबर से 28 सितंबर तक महाअभियान चलाएगी-आई आर ई एफ
Next articleਕੁੜੀ ਦਾ ਜਨਮ