ਸਿਰਮੌਰ ਸ਼ਾਇਰ ਉਸਤਾਦ ਸ਼ੌਕਤ ਢੰਡਵਾੜਵੀ ਦੀ ਯਾਦ ‘ਚ ਸੂਫ਼ੀਆਨਾ ਮਹਿਫ਼ਿਲ ਤੇ ਕਵੀ ਸੰਮੇਲਨ ਆਯੋਜਿਤ

*ਸ਼ਾਇਰ ਸ਼ੁਸ਼ੀਲ ਦੁਸਾਂਝ ਨੂੰ ਉਸਤਾਦ ਸ਼ੌਕਤ ਢੰਡਵਾੜਵੀ ਯਾਦਗਾਰੀ ਐਵਾਰਡ ਨਾਲ ਸਨਮਾਨਿਤ*

ਜਲੰਧਰ/ਅੱਪਰਾ (ਸਮਾਜ ਵੀਕਲੀ)- ਜੱਸੀ-ਕਰੀਬੀ ਪਿੰਡ ਢੰਡਵਾੜ ਵਿਖੇ ਪੰਜਾਬੀ ਦੇ ਸਿਰਮੌਰ ਸ਼ਾਇਰ ਉਸਤਾਦ ਸ਼ੌਕਤ ਢੰਡਵਾੜਵੀ ਦੀ ਯਾਦ ‘ਚ ਸੁਪਰ ਸੰਗੀਤ ਮਿਊਜ਼ਿਕ ਕੰਪਨੀ ਤੇ ਸ਼ੌਕਤ ਸਾਹਿਬ ਦੇ ਲਖਤੇ ਜਿਗਰ ਦਿਲਬਹਾਰ ਸ਼ੌਕਤ (ਪ੍ਰਮੋਟਰ ਤੇ ਪ੍ਰਡਿਊਸਰ), ਸਮੂਹ ਸ਼ੌਕਤ ਪਰਿਵਾਰ, ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੂਫ਼ੀਆਨਾ ਮਹਿਫ਼ਿਲ ਤੇ ਕਵੀ ਸੰਮੇਲਨ ਆਯੋਜਿਤ ਕੀਤਾ ਗਿਆ | ਸਮਾਗਮ ਦੀ ਸ਼ਮਾਂ ਰੌਸ਼ਨ ਕਰਨ ਦੀ ਰਸਮਮ ਬਾਲਾ ਮੰਗੂਵਾਲੀਆ (ਸ਼ਾਇਰ ਤੇ ਉੱਘੇ ਸਮਾਜ ਸੇਵਕ) ਨੇ ਆਪਣੇ ਕਰ ਕਮਲਾਂ ਨਾਲ ਕੀਤਾ | ਉਪਰੰਤ ਸੂਫ਼ੀਆਨਾ ਮਹਿਫਿਲ ਦਾ ਆਗਾਜ਼ ਸੂਫੀ ਗਾਇਕ ਗੁਲਾਮ ਅਲੀ ਨੇ ਜਨਾਬ ਸ਼ੌਕਤ ਢੰਡਵਾੜਵੀ ਦੀ ਰਚਨਾ ਨਾਲ ਕੀਤਾ | ਇਸ ਉਪਰੰਤ ਗਾਇਕ ਆਰ. ਕੇ ਮਹਿੰਦੀ, ਪ੍ਰੋ. ਵਿਜੈ ਭੱਟੀ, ਰਜਾ ਹੂਸੈਨ, ਜਗੀਰ ਸਿੰਘ ਤੇ ਧਰਮਿੰਦਰ ਮਸਾਣੀ ਨੇ ਆਪਣੀ ਹਾਜ਼ਰੀ ਲਗਵਾਈ | ਸਮਾਗਮ ਦੇ ਦੂਸਰੇ ਦੌਰ ‘ਚ ਕਵੀ ਦਰਬਾਰ ਕਰਵਾਇਆ ਗਿਆ |

ਇਸ ਮੌਕੇ ਪ੍ਰੋ. ਸੰਧੂ ਵਰਿਆਣਵੀ, ਜਗਦੀਸ਼ ਰਾਣਾ, ਸ਼ੁਸ਼ੀਲ ਦੁਸਾਂਝ, ਵਰਿੰਦਰ ਔਲਖ, ਨਕਾਸ਼ ਚਿਤੇਬਾਣੀ, ਬਲਦੇਵ ਰਾਜ ਕੋਮਲ, ਰੱਤੂ ਰੰਧਾਵਾ, ਪ੍ਰੇਮ ਲਤਾ, ਸ਼ਾਮ ਸਰਗੂੰਦੀ, ਰਾਮ ਪ੍ਰਕਾਸ਼ ਟੋਨੀ, ਸੋਹਣ ਸਿੰਘ ਭਿੰਡਰ, ਰਾਜਦੀਪ ਤੂਰ, ਚਰਨਜੀਤ ਅੱਟਾ, ਮਨਦੀਪ ਸੈਣੀ, ਤਲਵਿੰਦਰ ਸ਼ੇਰਗਿੱਲ, ਜਸਵਿੰਦਰ ਕੌਰ ਸਹੋਤਾ, ਸ. ਪ੍ਰੀਤਮ ਸਿੰਘ, ਅਰਵਿੰਦਰ ਸਿੰਘ ਸਹੋਤਾ, ਅਮਿਤ ਸ਼ਰਮਾ ਐਡਵੋਕੇਟ ਆਦਿ ਸ਼ਾਇਰਾਂ ਨੇ ਆਪਣੀ ਹਾਜ਼ਰੀ ਲਗਵਾਈ | ਸਮਾਗਮ ਦੌਰਾਨ ਪੰਜਾਬੀ ਸਾਹਿਤ ਲਈ ਵਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਾਇਰ ਸ਼ੁਸ਼ੀਲ ਦੁਸਾਂਝ ਨੂੰ ਉਸਤਾਦ ਸ਼ੌਕਤ ਢੰਡਵਾੜਵੀ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉੱਘੇ ਸ਼ਾਇਰ ਰੇਸ਼ਮ ਚਿੱਤਰਕਾਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸਾਧੂ ਸੰਪ੍ਰਦਾਇ ਪੰਜਾਬ, ਨਈਮ ਖਾਨ ਐਡਵੋਕੇਟ ਮੁਸਲਿਮ ਕਮੇਟੀ ਪੰਜਾਬ ਤੇ ਹੋਰ ਮਹਿਮਾਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ | ਆਏ ਹੋਏ ਮਹਿਮਾਨਾਂ ਨੂੰ ਜਨਾਬ ਦਿਲਬਹਾਰ ਸ਼ੌਕਤ, ਵਿਜੈ ਸ਼ੌਕਤ, ਅੰਨੂ ਸ਼ੌਕਤ ਤੇ ਸਮੂਹ ਸ਼ੌਕਤ ਪਰਿਵਾਰ ਵਲੋਂ ਸਿਰੋਪਾਓ ਪਹਿਨਾ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਸਟੇਜ ਸਕੱਤਰ ਦੀ ਜਿੰਮੇਵਾਰੀ ਨੌਜਵਾਨ ਮੰਚ ਸੰਚਾਲਕ ਸ਼ਿੰਗਰਾ ਲੰਗੇਰੀ ਨੇ ਬਾਖੂਬੀ ਨਿਭਾਈ |

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleItaly conducting 2 operations to rescue 1,200 migrants
Next articleਡਾ. ਬੀ. ਆਰ. ਅੰਬੇਡਕਰ ਜੀ ਦੇ 132ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਚੇਤਨਾ ਕੱਢਿਆ