ਰਾਹੋਂ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਬਲਦੇਵ ਭਾਰਤੀ ਜੀ ਦੇ ਪਿਤਾ ਨਿਰੰਜਨ ਦਾਸ ਜੀ ਜੋ ਸਾਨੂੰ ਅਚਨਚੇਤ ਸਦੀਵੀ ਵਿਛੋੜਾ ਦੇ ਗਏ ਹਨ ਸ੍ਰੀ ਬਲਦੇਵ ਭਾਰਤੀ ਜੀ ਅਤੇ ਸਮੁੱਚੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਕਿਉਂਕਿ ਭਾਰਤੀ ਪਰਿਵਾਰ ਤੇ ਪਹਿਲਾਂ ਵੀ ਸ੍ਰੀ ਨਵਜੋਤ ਕੌਰ ਭਾਰਤੀ ਜੀ ਦੇ ਜਾਣ ਨਾਲ ਪਰਿਵਾਰ ਪਹਿਲਾਂ ਹੀ ਬਹੁਤ ਸਦਮੇ ਅਤੇ ਕਸ਼ਟ ਵਿੱਚੋਂ ਗੁਜਰ ਰਿਹਾ ਸੀ ਪਰ ਅੱਜ ਅੰਕਲ ਨਿਰੰਜਨ ਦਾਸ ਜੀ ਦੇ ਜਾਣ ਦੇ ਨਾਲ ਪਰਿਵਾਰ ਤੇ ਬਹੁਤ ਹੀ ਅਸਹਿ ਕਸ਼ਟ ਆਇਆ ਪਰਮਾਤਮਾ ਇਸ ਸਦਮੇ ਚੋਂ ਨਿਕਲਣ ਦਾ ਪਰਿਵਾਰ ਨੂੰ ਬਲ ਬਖਸ਼ੇ ਅਤੇ ਵਾਹਿਗੁਰੂ ਜੀ ਦਾ ਭਾਣਾ ਮੰਨਣ ਦਾ ਬਲ ਬਖਸ਼ੇ ਇਹ ਸ਼ਬਦ ਅਫਸੋਸ ਕਰਨ ਗਏ ਡਾ ਨਛੱਤਰ ਪਾਲ ਐਮ ਐਲ ਏ ਨਵਾਂਸ਼ਹਿਰ ਜੀ ਨੇ ਕਹੇ ਇਹਨਾਂ ਦੇ ਨਾਲ ਸਰਬਜੀਤ ਸਿੰਘ ਜਾਫਰਪੁਰੀ ਜ਼ਿਲ੍ਹਾ ਪ੍ਰਧਾਨ, ਗੁਰਮੁਖ ਸਿੰਘ ਨੌਰਥ ਐਮ ਸੀ ਉਪ ਪ੍ਰਧਾਨ ਅਤੇ ਰਾਹੋਂ ਦੀ ਟੀਮ ਵੀ ਹਾਜ਼ਰ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



