ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਅੱਜ ਪੂਰੇ ਪੰਜਾਬ ਵਿੱਚ ਜਿਲਾ ਪੱਧਰ ਤੇ ਮਾਨਯੋਗ ਰਾਸ਼ਟਰਪਤੀ ਜੀ ਨੂੰ ਮੰਗ ਪੱਤਰ ਡਿਪਟੀ ਕਮਿਸ਼ਨਰ ਨਵਾਂ ਸ਼ਹਿਰ ਰਾਹੀਂ ਦਿੱਤਾ ਗਿਆ ਜਿਸ ਵਿੱਚ ਪਿਛਲੇ ਦਿਨੀ ਬਾਈ ਪੂਰਨ ਸਿੰਘ ਜੀ ਵੱਲੋਂ 7 ਅਕਤੂਬਰ 2025 ਨੂੰ ਆਤਮ ਹੱਤਿਆ ਕਰ ਲਈ ਜਿਸ ਵਿੱਚ ਉਹਨਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਤੇ ਜਾਤੀਵਾਦੀ ਮਾਨਸਿਕਤਾ ਬਾਲੇ ਲੋਕਾਂ ਰਾਹੀਂ ਉਹਨਾਂ ਨੂੰ ਪ੍ਰਤਾਪਿਤ ਕੀਤਾ ਗਿਆ ਉਹਨਾਂ ਨੇ ਆਪਣੇ ਸੂਸਾਈਡ ਨੋਟ ਵਿੱਚ ਜਿਹੜੇ ਅਧਿਕਾਰੀਆਂ ਦੇ ਨਾਮ ਲਿਖੇ ਅੱਜ ਲਗਭਗ ਸੱਤ ਦਿਨ ਬੀਤਣ ਦੇ ਬਾਵਜੂਦ ਵੀ ਕਿਸੇ ਵੀ ਅਧਿਕਾਰੀ ਨੂੰ ਜੇਲ ਨਹੀਂ ਭੇਜਿਆ ਗਿਆ ਪਹਿਲਾਂ ਪਰਿਵਾਰ ਵੱਲੋਂ ਬਹੁਤ ਹੀ ਜਦੋ ਜਹਿਦ ਦੇ ਨਾਲ ਐਫਆਈਆਰ ਕਰਵਾਈ ਦੇਸ਼ ਦੀ ਅਤੇ ਹਰਿਆਣਾ ਦੀ ਬੀਜੇਪੀ ਸਰਕਾਰ ਵੱਲੋਂ ਇੱਕ ਬਹੁਤ ਹੀ ਸੀਨੀਅਰ ਅਧਿਕਾਰੀ ਜਿਹੜਾ ਲੰਮੇ ਸਮੇਂ ਤੋਂ ਦੇਸ਼ ਦੀ ਸੇਵਾ ਵਿੱਚ ਲੱਗਿਆ ਹੋਇਆ ਸੀ ਉਸ ਨੂੰ ਇਨਸਾਫ ਦਵਾਉਣ ਦੇ ਲਈ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੇ ਇੱਕ ਵੱਡੇ ਅੰਦੋਲਨ ਦੀ ਚੇਤਾਵਨੀ ਦਿੱਤੀ ਉਸ ਤੋਂ ਬਾਅਦ ਦੇਸ਼ ਦਾ ਹਰ ਮਨੁੱਖ ਜਿਹੜਾ ਜਿਹੜਾ ਇਸ ਦੇਸ਼ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸੰਵਿਧਾਨ ਦੇ ਰਾਹੀਂ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰ ਰਿਹਾ ਸੀ ਪਰ ਅੱਜ ਪੂਰੇ ਦੇਸ਼ ਨੂੰ ਇਹ ਲੱਗਣ ਲੱਗਾ ਕਿ ਜਦੋਂ ਇਹ ਕਿੰਨਾ ਵੱਡਾ ਸੀਨੀਅਰ ਅਧਿਕਾਰੀ ਸੇਫ ਨਹੀਂ ਸੁਰੱਖਿਆ ਨਹੀਂ ਤਾ ਆਮ ਲੋਕਾਂ ਦਾ ਕੀ ਹਾਲ ਹੋ ਸਕਦਾ ਹੈ ਇਸ ਕਰਕੇ ਬਹੁਜਨ ਸਮਾਜ ਪਾਰਟੀ ਪੰਜਾਬ ਹਰਿਆਣਾ ਚੰਡੀਗੜ੍ਹ ਭਾਰਤ ਦੀ ਰਾਸ਼ਟਰਪਤੀ ਤੋਂ ਮੰਗ ਕਰਦੀ ਹੈ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਕੇ ਉਹਨਾਂ ਨੂੰ ਜੇਲ ਭੇਜਿਆ ਜਾਵੇ ਇਸ ਦੇ ਨਾਲ ਹੀ ਦੇਸ਼ ਦੀ ਸਭ ਤੋਂ ਸਰਵਉਚ ਅਦਾਲਤ ਦੇ ਚੀਫ ਜਸਟਿਸ ਆਫ ਇੰਡੀਆ ਚੀਫ ਜਸਟਿਸ ਬੀ ਆਰ ਗਵਈ ਤੇ ਵੀ ਜੁੱਤੀ ਸਿੱਟਣੀ ਇਸ ਦੇਸ਼ ਦੇ ਵਿੱਚ ਹਿੰਦੂ ਰਾਸ਼ਟਰ ਵੱਲ ਨੂੰ ਵਧਣ ਵਾਲੇ ਕਦਮ ਹਨ ਇਹ ਆਉਣ ਵਾਲੇ ਸਮੇਂ ਦੇ ਅੰਦਰ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਇਸ ਦੇ ਵਿੱਚ ਅਜਿਹੀਆਂ ਘਟਨਾਵਾਂ ਘਟਣੀਆਂ ਦੇਸ਼ ਦੇ ਲੋਕਤੰਤਰ ਲਈ ਬਹੁਤ ਹੀ ਮਾੜੀਆਂ ਹਨ ਇਸ ਕਰਕੇ ਜਲਦ ਤੋਂ ਜਲਦ ਅਜਿਹੇ ਗਲਤ ਅਨਸਰਾਂ ਖਿਲਾਫ ਕਾਰਵਾਈ ਕਰਕੇ ਇਸ ਦੇਸ਼ ਦੇ ਮਾਨਵਤਾ ਬਾਅਦ ਦੀ ਲੜਾਈ ਲੜਨ ਵਾਲੇ ਲੋਕਾਂ ਨੂੰ ਇਨਸਾਫ ਦਵਾਇਆ ਜਾਵੇਇਸ ਕਰਕੇ ਇਸ ਦੇਸ਼ ਦੇ ਸਾਰੇ ਆਈਐਸ ਆਈਪੀਐਸ ਔਰ ਸਾਰੇ ਮੁਲਾਜ਼ਮਾਂ ਨੂੰ ਅਜਿਹੇ ਵਰਤਾਰੇ ਦੇ ਖਿਲਾਫ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਅੰਦਰ ਕਿਸੇ ਦੇ ਨਾਲ ਵੀ ਅਜਿਹੀ ਘਟਨਾ ਨਾ ਕਰ ਸਕੇ ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਸਰਬਜੀਤ ਜਾਫਰਪੁਰ ਜਿਲਾ ਪ੍ਰਧਾਨ ਦੇ ਹੇਠ ਹੋਈ ਇਸ ਮੋਕੇ ਤੇ ਬਸਪਾ ਪੰਜਾਬ ਦੇ ਇੰਚਾਰਜ ਡਾ ਨਛਤਰ ਪਾਲ ਜੀ ਵਿਧਾਇਕ ਹਲਕਾ ਨਵਾ ਸ਼ਹਿਰ ਸਟ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਜੋਨ ਇੰਚਾਰਜ, ਹਰਜਿੰਦਰ ਸਿੰਘ ਜੀ ਵਰਲਡ ਵਾਈਡ ਬੀਐਸਪੀ ਸਪੋਰਟਰ, ਸੁਰਜੀਤ ਝੰਡੇਰ ਵਰਲਡ ਵਾਇਡ ਹਰਗੋਪਾਲ ਸਿੰਘ ਸਾਬਕਾ ਐਮਐਲਏ, ਗਿਆਨ ਚੰਦ, ਦਿਲਬਾਗ ਚੰਦ ਮਹਿੰਦੀਪੁਰ, ਗੁਰਮੁਖ ਨੌਰਦ ਕੌਂਸਲਰ, ਹਰਬਲਾਸ ਬਸਰਾ ਭੁਪਿੰਦਰ ਬੇਗਮ ਪੂਰੀ, ਮਨੋਹਰ ਕਮਾਮ, ਸੋਹਣ ਸਿੰਘ, ਵਿਜੇ ਗੁਣਾਚੋਰ, ਹਰਨਰਜਨ ਬੇਗਮਪੁਰ, ਜੈਪਾਲ ਸੁੰਡਾ, ਸਤਪਾਲ ਜੱਸੀ,ਜਗਤਾਰ ਲਾਡੀ,ਹਰਮੇਸ਼ ਲਾਲ,ਗਿਆਨ ਚੰਦ ਬੀ ਈ ਉ ਰਿਟਾਇਰਡ,ਮੇਜਰ ਰਾਮ,ਗੁਰਦੇਵ ਰਾਮ, ਸਤਪਾਲ ਰਟੈਂਡਾ, ਰੂਪ ਲਾਲ ਧੀਰ,ਚਮਨ ਲਾਲ ਸ਼ਿੰਗਾਰਾ ਰਾਮ, ਹਰੀ ਰਾਮ,ਸੱਤਪਾਲ ਸਰੋਆ, ਭੁਪਿੰਦਰ ਬੇਗਮਪੁਰ, ਕੁਲਦੀਪ ਬਹਿਰਾਮ, ਨਿਰਮਲ ਸਿੰਘ,ਚਰਨਜੀਤ ਮੰਢਾਲੀ, ਦਰਸ਼ਨ ਸਿੰਘ ਵਿਜੇ ਮੂਸਾਪੁਰ ,ਪਰਮਜੀਤ,ਸਤਨਾਮ, ਬਸਪਾ ਦੇ ਲੇਡੀਜ਼ ਵਿੰਗ ਦੇ ਆਗੂ ਰਵਿੰਦਰ ਮਹਿਮੀ,ਸੱਤ ਪਾਲ ਔਡ਼,ਅਸ਼ਵਨੀ ਕੁਮਾਰ ਜਸਵੀਰ ਮੋਰੋਂ,ਮਨਜੀਤ ਸੋਨੂੰ ਸੁਰਿੰਦਰ ਕਰਨਾਣਾ ਆਦਿ ਸਾਥੀ ਮੌਜੂਦ ਸਨ l
ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਸ ਭ ਸ ਨਗਰ ਦੇ ਲੀਡਰਸ਼ਿਪ ਅਤੇ ਵਰਕਰਾਂ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ –ਡਾ ਨਛੱਤਰ ਪਾਲ ਐਮ ਐਲ ਏ ਜਾਤੀਵਾਦੀ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ –ਪ੍ਰਵੀਨ ਬੰਗਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


