HOME ਅੱਜ ਆਪਣੀ ਵੀ ਜਨਮ ਤਰੀਕ ਐ ( 14 ਅਕਤੂਬਰ )

ਅੱਜ ਆਪਣੀ ਵੀ ਜਨਮ ਤਰੀਕ ਐ ( 14 ਅਕਤੂਬਰ )

9
ਮੂਲ ਚੰਦ ਸ਼ਰਮਾ

 (ਸਮਾਜ ਵੀਕਲੀ) 

ਅੱਜ ਦੀ ਤਰੀਕ ਉੱਨੀਂ ਸੌ ‘ਤੇ ਤਰਵੰਜਾ ਸੀ ।
ਆਮ ਜਿਹਾ ਘਰ ਸੀ ਤੇ ਬਾਣ ਆਲ਼ਾ ਮੰਜਾ ਸੀ।
ਜਨਮ ਪਿੰਡ ਰੰਚਣਾਂ ‘ਚ ਸੀਗ੍ਹਾ ਅਸੀਂ ਧਾਰਿਆ।
ਦੁੱਖਾਂ ਤਕਲੀਫ਼ਾਂ ਵਿੱਚ ਬਚਪਨ ਗੁਜ਼ਾਰਿਆ ।
ਖੇਤੀ ਵਾੜੀ ਕਿੱਤਾ ਅਤੇ ਮਾਪੇ ਅਨਪੜ੍ਹ ਸੀ ।
ਤਾਂ ਵੀ ਅਸੀਂ ਵਿੱਦਿਆ ਦੀ ਪੌੜੀ ਗਏ ਚੜ੍ਹ ਸੀ ।
ਖ਼ੁਦ ਪੜ੍ਹੇ ਫ਼ੇਰ ਸਾਰੀ ਜ਼ਿੰਦਗੀ ਪੜ੍ਹਾਉਂਦੇ ਰਹੇ ।
ਸਾਹਿਤ ਸਮੁੰਦਰਾਂ ‘ਚ ਤਾਰੀਆਂ ਵੀ ਲਾਉਂਦੇ ਰਹੇ ।
ਢੋਲੇ ਦੀਆਂ ਲਾਈਆਂ ਮਾਣੀਂ ਵੱਖਰੀ ਹੀ ਮੌਜ ਐ।
ਪਾਠਕਾਂ ਸਰੋਤਿਆਂ ਦੀ ਕਾਫ਼ੀ ਵੱਡੀ ਫ਼ੌਜ ਐ ।
ਲੋਕੀ ਕਹਿਣ ਸੱਤਰਾ ਬਹੱਤਰਾ ਤੂੰ ਹੋਇਆ ਏਂ ।
ਬੁੱਢਿਆਂ ਦੀ ਲਾਈਨ ਵਿੱਚ ਹੁਣ ਤਾਂ ਖਲੋਇਆ ਏਂ।
ਦਿਲ ਆਖੇ ਅਜੇ ਵੀ ਜਵਾਨਾਂ ਨਾਲ਼ੋਂ ਘੱਟ ‘ਨੀਂ ।
ਮਾੜਿਆਂ ਕੰਮਾਂ ਦੀ ਕਿਉਂਕਿ ਖਾਧੀ ਕੋਈ ਸੱਟ ‘ਨੀਂ।
ਮਾੜਿਆਂ ਕੰਮਾਂ ਦੀ ਕਿਉਂਕਿ ਖਾਧੀ ਕੋਈ ਸੱਟ ‘ਨੀਂ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਬਲਦੇਵ ਭਾਰਤੀ ਨਾਲ ਉਸ ਦੇ ਪਿਤਾ ਜੀ ਨਿਰੰਜਨ ਦਾਸ ਸਾਨੂੰ ਵਿਛੋੜਾ ਦੇ ਗਏ ਹਨ ਅਫਸੋਸ ਪ੍ਰਗਟ ਕੀਤਾ –ਡਾ ਨਛੱਤਰ ਪਾਲ ਐਮ ਐਲ ਏ
Next articleਸੈਂਟਰ ਸਕੂਲ ਟਿੱਬਾ ( ਮਸੀਤਾਂ) ਵਿਖੇ ਵੱਖ ਵੱਖ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਇੱਕ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਆਯੋਜਿਤ