ਗੜ੍ਹਸ਼ੰਕਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਗੜਸ਼ੰਕਰ ਸ਼ਹਿਰੀ ਦੀ ਮੀਟਿੰਗ ਕੀਤੀ ਗਈ ਅਤੇ ਜਿਸ ਤਰ੍ਹਾਂ ਪਿੰਡ ਪਿੰਡ ਪਹੁੰਚ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਹਰੇਕ ਸ਼ਹਿਰ ਦੇ ਮੁਹੱਲਿਆਂ ਵਿੱਚ ਜਾ ਕੇ ਬਸਪਾ ਆਪਣੀ ਵਿਚਾਰਧਾਰਾ ਦਾ ਫੈਲਾਓ ਕਰੇਗੀ ਇਹ ਸ਼ਬਦ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਅੱਜ ਗੜ੍ਹਸ਼ੰਕਰ ਵਿੱਚ ਕਹੇ ਅਤੇ ਸਰਕਾਰ ਦੇ ਮਾੜੀ ਨੀਤੀ ਵਾਰੇ ਚਾਨਣਾ ਪਾਇਆ ।ਸ਼ਹਿਰੀ ਕਮੇਟੀ ਦੀ ਚੋਣ ਕੀਤੀ ਗਈ ਪੰਜਾਬ ਸੰਭਾਲੋ ਮੁਹਿੰਮ ਨੂੰ ਪਿੰਡਾਂ ਅਤੇ ਮਹੱਲਿਆਂ ਤੱਕ ਲੈ ਜਾਣ ਦਾ ਸੱਦਾ ਦਿੱਤਾ ਗਿਆ ਇਸ ਮੌਕੇ ਚੌਧਰੀ ਗੁਰਨਾਮ ਸਿੰਘ ਸਟੇਟ ਕੋਆਰਡੀਨੇਟਰ ਬਸਪਾ,ਸ੍ਰੀ ਰਣਬੀਰ ਬੱਬਰ ਸਟੇਟ ਸੈਕਟਰੀ ਇਨਚਾਰਜ ਗੜਸ਼ੰਕਰ ਵਿਧਾਨ ਸਭਾ ਬਸਪਾ, ਬਖਸ਼ਿਸ਼ ਭੀਮ ਜਿਲਾ ਕੁਆਰਡੀਨੇਟਰ ਅਤੇ ਗੜਸ਼ੰਕਰ ਵਿਧਾਨ ਸਭਾ ਦੇ ਇੰਚਾਰਜ ਮਾਸਟਰ ਮਲਕੀਤ ਸੋਨੀ ਵਿਧਾਨ ਸਭਾ ਹਲਕੇ ਦੇ ਪ੍ਰਧਾਨ, ਚਰਨਜੀਤ ਸਿੰਘ ਮੁਜਾਰਾ ਡਿੰਗਰੀਆਂ ਜਿਲਾ ਬਸਪਾ ਖਜਾਨਚੀ, ਹਰਜਿੰਦਰ ਸਿੰਘ ਖਾਲਸਾ ਜਿਲਾ ਸੈਕਟਰੀ ਤੋ ਇਲਾਵਾ ਹੋਰ ਬਸਪਾ ਲੀਡਰਸ਼ਿਪ ਵੀ ਮੌਜੂਦ ਸੀ ਠੇਕੇਦਾਰ ਪ੍ਰਕਾਸ਼ ਸਿੰਘ ਨੂੰ ਗੜਸ਼ੰਕਰ ਸ਼ਹਿਰ ਦਾ ਸਰਬ ਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਅਤੇ ਉਹਨਾਂ ਦੇ ਨਾਲ ਸ਼ਹਿਰ ਦੇ ਬਾਕੀ ਕਮੇਟੀ ਦੀ ਚੋਣ ਵੀ ਕਰ ਦਿੱਤੀ ਗਈ।
ਬਹੁਜਨ ਸਮਾਜ ਪਾਰਟੀ ਵੱਲੋਂ ਗੜ੍ਹਸ਼ੰਕਰ ਸ਼ਹਿਰੀ ਦੀ ਮੀਟਿੰਗ ਕਰਕੇ ਚੋਣ ਕੀਤੀ ਗਈ –ਸ ਅਵਤਾਰ ਸਿੰਘ ਕਰੀਮਪੁਰੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



