(ਸਮਾਜ ਵੀਕਲੀ)
ਖਾਹਿਸ਼ ਪੂਰੀ ਨਹੀਂ ਹੁੰਦੀ|
ਜ਼ਿੰਦਗੀ ਕਿੰਨੀ ਲੰਬੀ ਜੀ ਲਵੋ|
ਕਦੇ ਖਾਹਿਸ਼ ਪੂਰੀ ਨਹੀਂ ਹੁੰਦੀ|
ਧਨ ਦੌਲਤ ਕਿੰਨਾ ਵੀ ਕਮਾ ਲਓ|
ਖਾਹਿਸ਼ ਪੂਰੀ ਨਹੀਂ ਹੁੰਦੀ|
ਗਿਆਨ ਕਿੰਨਾ ਇਕੱਠਾ ਕਰ ਲਓ|
ਖਾਹਿਸ਼ ਪੂਰੀ ਨਹੀਂ ਹੁੰਦੀ|
ਪਦਵੀ ਕਿੰਨੀ ਵੱਡੀ ਹਾਸਿਲ ਕਰ ਲਓ|
ਖਾਹਿਸ਼ ਪੂਰੀ ਨਹੀਂ ਹੁੰਦੀ|
ਕਾਮ ਵਾਸਨਾ ਕਿੰਨੀ ਮਰਜ਼ੀ ਪੂਰੀ ਕਰ ਲਓ|
ਖਾਹਿਸ਼ ਪੂਰੀ ਨਹੀਂ ਹੁੰਦੀ|
ਪ੍ਰੇਮੀ ਪ੍ਰੇਮਿਕਾ ਕਿੰਨਾ ਮਰਜ਼ੀ ਇਕੱਠੇ ਰਹਿਣ|
ਖਾਹਿਸ਼ ਪੂਰੀ ਨਹੀਂ ਹੁੰਦੀ|
ਜ਼ਿੰਦਗੀ ਵਿੱਚ ਕਿੰਨੀ ਤਰੱਕੀ ਹੀ ਕਰ ਲਓ|
ਖਾਹਿਸ਼ ਪੂਰੀ ਨਹੀਂ ਹੁੰਦੀ|
ਸੱਚੇ ਮਿੱਤਰ ਨਾਲ ਕਿੰਨਾ ਸਮਾਂ ਬਿਤਾ ਲਓ|
ਖਾਹਿਸ਼ ਪੂਰੀ ਨਹੀਂ ਹੁੰਦੀ|
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ|
ਮੋਬਾਈਲ 94 16 359045|
ਰੋਹਤਕ ਹਰਿਆਣਾ|



