ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਸਮਾਜ ਸੇਵਾ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਰੋਟਰੀ ਕਲੱਬ ਬੰਗਾ ਗਰੀਨ ਦੇ ਵੱਲੋਂ ਮਹਿਰਮਪੁਰ ਦੇ ਇੱਕ ਲੋੜਵੰਦ ਮਰੀਜ਼ ਦਵਿੰਦਰ ਸਿੰਘ ਭੀਮਾ ਜੋ ਕੇ ਗੁਰੂਦੁਆਰਾ ਸਾਹਿਬ ਵਿਖੇ ਪਾਠੀ ਸਿੰਘ ਦੀ ਸੇਵਾ ਕਰ ਰਿਹਾ ਹੈ ਉਹ ਸਾਹ ਦੀ ਬਿਮਾਰੀ ਤੋਂ ਪੀੜਿਤ ਸੀ ਜਿਸ ਨੂੰ ਡਾਕਟਰਾਂ ਦੇ ਵੱਲੋਂ ਇਹ ਸਲਾਹ ਦਿੱਤੀ ਗਈ ਸੀ ਕਿ ਉਸ ਨੂੰ ਇਸ ਬਿਮਾਰੀ ਤੋਂ ਰਾਹਤ ਵਾਸਤੇ ਮਸ਼ੀਨ ਲਗਵਾਓਣੀ ਪਵੇਗੀ ਨਹੀਂ ਤਾਂ ਕੋਈ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਜਦੋਂ ਇਸ ਗੱਲ ਦਾ ਪਤਾ ਰੋਟਰੀ ਕਲੱਬ ਬੰਗਾ ਗਰੀਨ ਨੂੰ ਲੱਗਾ ਤਾਂ ਦਿਲਬਾਗ ਸਿੰਘ ਬਾਗੀ ਦੀ ਪ੍ਰਧਾਨਗੀ ਹੇਠ ਸਾਰੇ ਮੈਂਬਰਾਂ ਦੀ ਸਾਂਝੀ ਸਲਾਹ ਮੁਤਾਬਕ ਇਸ ਮਸ਼ੀਨ ਲਈ 12,100 ਰੁਪਏ ਦੀ ਆਰਥਿਕ ਮਦਦ ਕਰਨ ਦਾ ਫੈਸਲਾ ਕੀਤਾ ਗਿਆ ਪ੍ਰਧਾਨ ਦਿਲਬਾਗ ਸਿੰਘ ਬਾਗੀ ਅਤੇ ਸ਼ਮਿੰਦਰ ਸਿੰਘ ਗਰਚਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਲੋੜਵੰਦ ਦੀ ਮਦਦ ਕਰਨਾ ਇਨਸਾਨੀਅਤ ਦਾ ਸਭ ਤੋਂ ਵੱਡਾ ਧਰਮ ਹੈ ਅਤੇ ਸਾਨੂੰ ਰਲ ਮਿਲ ਕੇ ਲੋੜਵੰਦਾ ਦੀ ਮਦਦ ਕਰਨੀ ਚਾਹੀਦੀ ਹੈ ਜਿਸ ਲਈ ਉਹਨਾਂ ਨੇ ਆਪਣੇ ਕਲੱਬ ਦੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਇਸ ਮਰੀਜ਼ ਦੀ ਮਦਦ ਲਈ ਹੱਥ ਅੱਗੇ ਵਧਾਇਆ ਲੋਕਾਂ ਨੂੰ ਇਲਾਕਾ ਨਿਵਾਸੀਆਂ ਨੂੰ ਵੀ ਇਹ ਸੁਨੇਹਾ ਦਿੱਤਾ ਕਿ ਤੁਸੀਂ ਆਪਣੇ ਤੌਰ ਤੇ ਕਿਸੇ ਵੀ ਤਰਹਾਂ ਬੱਚਿਆਂ ਦੀ ਪੜ੍ਹਾਈ ਵਾਸਤੇ ਮਰੀਜ਼ਾਂ ਦੀ ਦਵਾਈ ਵਾਸਤੇ ਬਜ਼ੁਰਗਾਂ ਦੇ ਇਲਾਜ ਵਾਸਤੇ ਜਰੂਰ ਮਦਦ ਕਰੋ। ਇਸ ਪ੍ਰੋਜੈਕਟ ਵਿੱਚ ਮਹਿਰਮਪੁਰ ਨਿਵਾਸੀ ਸੀਸਾ ਸਿੰਘ ਲਹਿਲ ਯੂਕੇ ਵੱਲੋਂ 5000 ਰੁਪਏ ਦੀ ਮਦਦ ਕੀਤੀ ਗਈ ਜਿਨਾਂ ਦਾ ਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਧੰਨਵਾਦ ਕੀਤਾ ਗਿਆ ਇਸ ਮੌਕੇ ਵਾਈਸ ਪ੍ਰਧਾਨ ਰੋਟੇਰੀਅਨ ਸ਼ਮਿੰਦਰ ਸਿੰਘ ਗਰਚਾ ,ਰੋਟੇਰੀਅਨ ਜੀਵਨ ਦਾਸ ਕੌਸ਼ਲ, ਰੋਟੇਰੀਅਨ ਗਗਨਦੀਪ ਸਿੰਘ ,ਰੋਟੇਰੀਅਨ ਬਲਦੇਵ ਜਵੈਲਰ ਆਜ਼ਾਦ ਚੌਂਕ ਬੰਗਾ, ਸੈਕਟਰੀ ਰੋਟੇਰੀਅਨ ਰਣਵੀਰ ਸਿੰਘ ਰਾਣਾ, ਰੋਟੇਰੀਅਨ ਹਰਪ੍ਰੀਤ ਹੀਉ, ਰੋਟੇਰੀਅਨ ਸੁਖਵਿੰਦਰ ਸਿੰਘ ਧਾਮੀ, ਆਦਿ ਮੈਂਬਰ ਹਾਜ਼ਰ ਸਨ।
ਰੋਟਰੀ ਕਲੱਬ ਬੰਗਾ ਗਰੀਨ ਦੇ ਵੱਲੋਂ ਸਾਹ ਦੀ ਬਿਮਾਰੀ ਤੋਂ ਪੀੜਤ ਮਰੀਜ਼ ਲਈ ਮਸ਼ੀਨ ਲੈਣ ਲਈ ਨਕਦ ਰਾਸ਼ੀ ਭੇਟ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



