ਬਾਬੇ ਤਕੜੇ ਅਜੇ ਵੀ ਫਿਰਦੇ

ਕੁਲਵੀਰ ਸਿੰਘ ਘੁਮਾਣ

ਸਮਾਜ ਵੀਕਲੀ

ਕੰਮ ਨੀ ਕਰਦੇ ਕੋਈ, ਸਾਹ ਫੁੱਲ ਜਾਂਦਾ ਛੇਤੀ ।
ਨਾ ਸਾਂਭ ਦੇ ਡੰਗਰ ਵੱਛਾ,ਨਾ ਕਰ ਸਕਦੇ ਖੇਤੀ।
ਠੇਕੇ ਤੇ ਪੈਲੀ ਦੇਕੇ ,ਵਿਹਲੇ ਹੋਏ ਪੁੱਤ ਕਿਸਾਨਾਂ ਦੇ ।
ਬਾਬੇ ਤਕੜੇ ਅਜੇ ਵੀ ਫਿਰਦੇ ,ਮੁੱਕ ਗਏ ਜੋਰ ਜਵਾਨਾਂ ਦੇ ।
ਬਾਬੇ ਤਕੜੇ ਅਜੇ ਵੀ ਫਿਰਦੇ ,ਮੁੱਕ ਗਏ ਜੋਰ ਜਵਾਨਾਂ ਦੇ ।

ਨਸ਼ੇ-ਪੱਤੇ ਤੇ ਲੱਗੇ ,ਛੋਟੀ ਉਮਰ ਵਿਚਾਰੇ ।
ਕੀ ਬਣੂਗਾ ਅੱਗੇ ਜਾਕੇ,ਬਾਪੂ ਹੱਥ ਮੱਥੇ ਤੇ ਮਾਰੇ ।
ਬੱਚ ਗਏ ਜਿਹੜੇ ਬਾਕੀ,ਉਹ ਮਾਰੇ ਦਿਲਜਾਨਾ ਨੇ ।
ਬਾਬੇ ਤਕੜੇ ਅਜੇ ਵੀ ਫਿਰਦੇ ,ਮੁੱਕ ਗਏ ਜੋਰ ਜਵਾਨਾਂ ਦੇ ।
ਬਾਬੇ ਤਕੜੇ ਅਜੇ ਵੀ ਫਿਰਦੇ ,ਮੁੱਕ ਗਏ ਜੋਰ ਜਵਾਨਾਂ ਦੇ

ਜਿੰਨੀ ਕਮਾਈ ਬਾਬਿਆ ਕੀਤੀ,ਸਾਥੋਂ ਕਮਾਈ ਜਾਣੀ ਨੀ ।
ਜਿੰਨੀ ਉਮਰ ਬਾਬਿਆ ਹੰਢਾਈ,ਸਾਥੋਂ ਹੰਢਾਈ ਜਾਣੀ ਨੀ ।
ਕੁਲਵੀਰੇ ਇਤਿਹਾਸ ਹੀ ਬਣਕੇ ਰਹਿ ਗਏ ,ਕਿੱਸੇ ਮਹਾਨਾ ਦੇ ।
ਬਾਬੇ ਤਕੜੇ ਅਜੇ ਵੀ ਫਿਰਦੇ , ਮੁੱਕ ਗਏ ਜੋਰ ਜਵਾਨਾਂ ਦੇ ।
ਬਾਬੇ ਤਕੜੇ ਅਜੇ ਵੀ ਫਿਰਦੇ , ਮੁੱਕ ਗਏ ਜੋਰ ਜਵਾਨਾਂ ਦੇ ।

ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ 98555-29111

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleFarmers, administration reach agreement in Lakhimpur Kheri
Next articleਅੰਬੇਡਕਰਾਈਟ ਲੀਗਲ ਫੋਰਮ, ਜਲੰਧਰ ਵੱਲੋਂ, ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੀ ਬੇਰਹਮੀ ਨਾਲ ਹੱਤਿਆ ਦੀ ਘਟਨਾ ਦੀ ਘੋਰ ਨਿਖੇਦੀ ਕੀਤੀ ਗਈ।