HOME ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ 69ਵਾਂ ਮਹਾਂਪ੍ਰੀਨਿਰਵਾਣ ਦਿਵਸ ਮਨਾਇਆ ਗਿਆ

ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ 69ਵਾਂ ਮਹਾਂਪ੍ਰੀਨਿਰਵਾਣ ਦਿਵਸ ਮਨਾਇਆ ਗਿਆ

ਕਪੂਰਥਲਾ  (ਸਮਾਜ ਵੀਕਲੀ)  ( ਕੌੜਾ )- ਆਲ ਇੰਡੀਆ ਅਨੂਸੁਚਿਤ ਜਾਤੀ, ਜਨਜਾਤੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਵੱਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ  69ਵਾਂ ਮਹਾਂਪ੍ਰੀਨਿਰਵਾਣ ਦਿਵਸ ਆਰ ਸੀ ਐਫ ਦੇ ਵਾਰਿਸ ਸ਼ਾਹ ਹਾਲ ਵਿਖੇ ਸ਼ਰਧਾ ਪੂਰਵਕ ਮਨਾਇਆ ਗਿਆ । ਜਿਸ ਵਿੱਚ ਰੇਲ ਕੋਚ ਫੈਕਟਰੀ ਦੇ ਪ੍ਰਿੰਸੀਪਲ ਚੀਫ ਇਲੈਕਟਰੀਕਲ ਇੰਜੀਨੀਅਰ ਰਮੇਸ਼ ਕੁਮਾਰ ਜੈਨ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਜੋਗਿੰਦਰ ਸਿੰਘ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਜੋਨਲ ਪ੍ਰਧਾਨ ਜੀਤ ਸਿੰਘ, ਜੋਨਲ ਸਕੱਤਰ ਆਰ ਸੀ ਮੀਣਾ, ਜੋਨਲ ਕਾਰਜਕਾਰੀ ਪ੍ਰਧਾਨ ਸੋਹਨ ਬੈਠਾ , ਦੇਸ ਰਾਜ ਅਤੇ ਜੋਨਲ ਖਜਾਨਚੀ ਧਰਮਵੀਰ ਸਿੰਘ ਨੇ ਸਾਂਝੇ ਤੌਰ ਤੇ ਕੀਤੀ। ਸਮਾਗਮ ਦੀ ਸ਼ੁਰੂਆਤ ਜੋਤੀ ਪ੍ਰਜੱਲਿਤ ਕਰਦੇ ਹੋਏ ਬਾਬਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਅੱਗੇ ਮੁੱਖ ਮਹਿਮਾਨ ਰਮੇਸ਼ ਕੁਮਾਰ ਜੈਨ, ਪ੍ਰਿੰਸੀਪਲ ਜੋਗਿੰਦਰ ਸਿੰਘ ਫੁੱਲ ਅਰਪਿਤ ਕੀਤੇ। ਐਸੋਸੀਏਸ਼ਨ ਵੱਲੋਂ ਜੀਤ ਸਿੰਘ, ਸੋਹਨ ਬੈਠਾ ,ਦੇਸ ਰਾਜ, ਧਰਮਵੀਰ ਸਿੰਘ, ਟੀ ਪੀ ਸਿੰਘ ਨੇ ਸਮੂਹ ਹਾਲ ਵਿੱਚ ਸ਼ਾਮਿਲ ਹੋ ਕੇ  ਸਾਂਝੇ ਤੌਰ ਤੇ ਕੀਤੀ। ਇੰਜੀਨੀਅਰ ਜੀਤ ਸਿੰਘ ਨੇ ਬੋਲਦਿਆਂ ਹੋਇਆਂ ਕਿਹਾ ਕਿ ਸਾਨੂੰ ਪ੍ਰਣ ਲੈਣਾ ਚਾਹੀਦਾ ਕਿ ਬਾਬਾ ਸਾਹਿਬ ਵੱਲੋਂ ਦੱਸੇ ਮੰਤਰ ਅਨੁਸਾਰ ਸੰਗਠਿਤ ਹੋਈਏ।  ਸੰਗਠਨ ਨਹੀਂ ਬਣਾਉਣੇ ਚਾਹੀਦੇ ਸੰਗਠਿਤ ਹੋ ਕੇ ਹੀ ਅਸੀਂ ਆਪਣੇ ਹੱਕਾਂ ਹਕੂਕਾਂ ਨੂੰ ਬਰਕਰਾਰ ਰੱਖ ਸਕਦੇ ਹਾਂ। ਮੁੱਖ ਮਹਿਮਾਨ ਨੇ ਆਪਣੇ ਵਿਚਾਰ ਰੱਖਦਿਆਂ ਹੋਇਆ ਕਿਹਾ ਕਿ ਬਾਬਾ ਸਾਹਿਬ ਸਾਡੇ ਸਭ ਦੇ ਮਾਰਗ ਦਰਸ਼ਕ ਹਨ ਅਤੇ ਨਾਲ ਹੀ ਉਹਨਾਂ ਦੇ ਵਿਚਾਰ ਮਨੁੱਖ ਜਨਮ ਤੋਂ ਹੀ ਆਪਣੇ ਕਰਮ ਤੋਂ ਮਹਾਨ ਹਨ। ਇਸ ਮੌਕੇ ਤੇ ਬੀ ਆਰ ਅੰਬੇਡਕਰ ਸੁਸਾਇਟੀ ਜਲੰਧਰ ਦੇ ਰੌਸ਼ਨ ਭਾਰਤੀ ਨੇ ਕਿਹਾ ਕਿ ਬਾਬਾ ਸਾਹਿਬ ਨੇ  ਔਰਤਾਂ ਤੇ ਦੱਬੇ ਕੁਚਲੇ ਲੋਕਾਂ ਨੂੰ ਉਹਨਾਂ ਦੇ ਹੱਕ ਦਿਵਾਏ। ਜਿੰਨ੍ਹਾਂ ਦੀ ਬਦੌਲਤ ਅੱਜ ਉਹ ਵਧੀਆ ਜ਼ਿੰਦਗੀ ਜਿਓ ਰਹੇ ਹਨ। ਇਸ ਮੌਕੇ ਤੇ ਕਸ਼ਮੀਰ ਸਿੰਘ ਤੇ ਲੱਖਣਪਾਲ, ਲਲਿਤ ਕੁਮਾਰ, ਮਨੀ ਕੁਮਾਰ, ਦਿਨੇਸ਼ ਕੁਮਾਰ, ਕ੍ਰਿਸ਼ਨ ਸਿੰਘ ,ਕੇਸ਼ੋ ਰਾਮ, ਗਿਰੀਰਾਜ ਮੀਣਾ ,ਨੀਰਜ ਕੁਮਾਰ ,ਬਲਵਿੰਦਰ ਸਿੰਘ ,ਰਜਿੰਦਰ ਕੁਮਾਰ, ਰਣਜੀਤ ਸਿੰਘ, ਨਿਰਵੈਰ ਸਿੰਘ ਆਦਿ ਨੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ਼ਹੀਦਾਂ ਦੀ ਲਾਸ਼ਾਨੀ ਯਾਦ ਨੂੰ ਸਮਰਪਿਤ ਸੂਰੀ ਹਸਪਤਾਲ ਵਲੋਂ ਮੈਗਾ ਸਰਜੀਕਲ ਮੈਡੀਕਲ ਚੈਁਕਅਪ ਅਤੇ ਆਪ੍ਰੇਸ਼ਨ ਕੈਂਪ 15 ਦਸੰਬਰ ਤੋਂ 15 ਜਨਵਰੀ ਤੱਕ :ਡਾਕਟਰ ਭੁਪਿੰਦਰ ਸਿੰਘ ਸੂਰੀ
Next articleਵਿੱਦਿਅਕ ਸੈਸ਼ਨ 2026- 27 ਲਈ ਨਵੋਦਿਆ ਵਿਦਿਆਲਿਆ ਦੀ ਪ੍ਰਵੇਸ਼ ਪ੍ਰੀਖਿਆ 13 ਨੂੰ