ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਭਾਵੇਂ ਅੱਜ ਅਸੀਂ ਜੀਉਂਦੇ ਜੀਅ ਜਨਮ ਦਿਨ ਮਨਾਉਣ ਦੀ ਪਿਰਤ ਪਾ ਲਈ ਹੈ ਪ੍ਰੰਤੂ ਜਨਮ ਦਿਨ ਦਾ ਮਹੱਤਵ ਮਨੱਖ ਦੇ ਮਰਨ ਤੋਂ ਬਾਅਦ ਬਣਦਾ ਹੈ l ਇਹ ਉਸ ਦੇ ਜੀਵਨ ਭਰ ਦੀ ਘਾਲਣਾ ਤੋਂ ਪ੍ਹੇਰਨਾ ਲੈਣ ਲਈ ਮਨਾਇਆ ਜਾਂਦਾ ਹੈ lਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਾਰਾ ਜੀਵਨ ਅਣਮਨੁੱਖੀ ਵਿਤਕਰਿਆਂ ਨੂੰ ਸਹਿਣ ਕਰਦਿਆਂ ਉਹਨਾਂ ਵਿਰੁੱਧ ਲਗਾਤਾਰ ਸੰਘਰਸ਼ ਕਰਦੇ ਰਹੇ l ਬਾਬਾ ਸਾਹਿਬ ਅੰਬੇਡਕਰ ਜੀ ਦਾ 134ਵਾਂ ਜਨਮ ਦਿਨ ਦੁਨੀਆਂ ਭਰ ਵਿੱਚ ਮਨਾਇਆ ਜਾ ਰਿਹਾ ਹੈl ਉਹਨਾਂ ਦਾ ਜਨਮ 14 ਅਪ੍ਰੈਲ 1891 ਦਿਨ ਮੰਗਲਵਾਰ ਨੂੰ ਬੜੌਦਾ ਰਿਆਸਤ ਦੀ ਮਹੁ ਛਾਉਣੀ ਵਿਖੇ ਹੋਇਆ l ਜੋ ਕਿ ਮੱਧ ਪ੍ਰਦੇਸ਼ ਦੇ ਜਿਲ੍ਹਾ ਇਦੌਰ ਦੀ ਛਾਉਣੀ ਹੈ l ਆਪ ਜੀ ਦੇ ਪਿਤਾ ਜੀ ਦਾ ਨਾਮ ਰਾਮ ਜੀ ਅਤੇ ਮਾਤਾ ਦਾ ਨਾਮ ਸ੍ਰੀਮਤੀ ਭੀਮਾ ਬਾਈ ਸੀ lਆਪ ਜੀ ਦਾ ਵਿਆਹ ਰਮਾ ਬਾਈ ਨਾਲ ਹੋਇਆ l ਆਪ ਜੀ ਦੇ ਪੰਜ ਬੱਚਿਆਂ ਰਮੇਸ਼, ਗੰਗਾਧਰ, ਯਸਵੰਤ, ਇੰਦੂ, ਤੇ ਰਾਜ ਰਤਨ ਵਿੱਚੋਂ ਸਿਰਫ ਯਸਵੰਤ ਰਾਓ ਹੀ ਬਿਮਾਰੀ, ਗਰੀਬੀ ਤੇ ਪੈਸੇ ਦੀ ਘਾਟ ਕਾਰਨ ਜੀਵਤ ਰਹੇ l ਡਾਕਟਰ ਅੰਬੇਡਕਰ ਜੀ ਨੂੰ ਵੀਹਵੀਂ ਅਤੇ ਇੱਕੀਵੀਂ ਦੇ ਚਿੰਤਕਾਂ, ਵਿਦਵਾਨਾਂ ਅਤੇ ਸਿਆਸਤਦਾਨਾਂ ਨੇ ਬਹੁਪੱਖੀ ਪ੍ਰਤਿਭਾ ਦਾ ਮਾਲਕ ਮੰਨਿਆ ਹੈ lਉਹ ਭਾਰਤ ਦੇ ਸੰਵਿਧਾਨ ਦੇ ਮੁੱਖ ਰਚਣਹਾਰੇ ਹਨl ਡਾਕਟਰ ਅੰਬੇਡਕਰ ਜੀ ਨੇ ਭਾਰਤ ਦੇ ਗਰੀਬ ਨਾਗਰਿਕਾਂ ਅਤੇ ਔਰਤਾਂ ਨੂੰ ਵੋਟਾਂ ਦਾ ਬਰਾਬਰ ਹੱਕ ਲੈ ਕੇ ਦਿੱਤਾ lਮਜ਼ਦੂਰਾਂ, ਕਿਸਾਨਾਂ ਨੂੰ ਜ਼ਮੀਨ ਮਾਲਕੀ ਲਈ ਹੱਕ ਦਿਵਾਉਣ ਲਈ ਸੰਘਰਸ਼ ਕੀਤਾ lਉਹ ਜੀਵਨ ਭਰ ਮਨੁੱਖੀ ਹੱਕਾਂ ਲਈ ਅਵਾਜ਼ ਬੁਲੰਦ ਕਰਦੇ ਰਹੇ lਉਹ ਇੱਕ ਵਰਗ ਲਈ ਨਹੀਂ ਸਮਾਜ ਦੇ ਸਾਰੇ ਵਰਗਾਂ ਦੇ ਹੱਕਾਂ ਦੀ ਤਰਜਮਾਨੀ ਕਰਨ ਵਾਲੇ ਮਹਾਨ ਨਿਧੱੜਕ ਆਗੂ ਅਤੇ ਦੂਰਦਿ੍ਸ਼ਟੀ ਦੇ ਮਾਲਕ ਸਨl ਉਹਨਾਂ ਨੂੰ ਦੁਨੀਆਂ ਭਰ ਵਿੱਚ ” ਸਿੰਬਲ ਆਫ ਨਾਲਿਜ ” ਦੇ ਤੌਰ ਤੇ ਵੀ ਯਾਦ ਕੀਤਾ ਜਾਂਦਾ ਹੈl ਉਹਨਾਂ ਦਾ ਸਮੁੱਚਾ ਜੀਵਨ ਮੁਸ਼ਕਲਾਂ ਨਾਲ ਮੱਥਾ ਲਾਉਣ ਲਈ ਪ੍ਰੇਰਤ ਕਰਦਾ ਹੈlਪੜ੍ਹੋ, ਜੁੜੋ ਤੇ ਸੰਘਰਸ਼ ਕਰੋ ਵਰਗੇ ਉਹਨਾਂ ਦੇ ਵਿਚਾਰਾਂ ਤੇ ਅਮਲ ਕਰਕੇ ਅਸੀਂ ਜੀਵਨ ਵਿੱਚ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹਾਂl
ਜੈ ਭੀਮ, ਜੈ ਭਾਰਤ
ਜਸਵੀਰ ਮੋਰੋਂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj