HOME ਪਹਿਲਗਾਮ ਹਮਲਾ, ਸਚਾਈ ਕਦੇ ਬਾਹਰ ਨਹੀਂ ਆਏਗੀ।

ਪਹਿਲਗਾਮ ਹਮਲਾ, ਸਚਾਈ ਕਦੇ ਬਾਹਰ ਨਹੀਂ ਆਏਗੀ।

   (ਸਮਾਜ ਵੀਕਲੀ)   22 ਅਪ੍ਰੈਲ 2025 ਨੂੰ ਇੱਕ ਸ਼ਰਮਨਾਕ ਘਟਨਾ ਵਾਪਰੀ ਜਿਸ ਨੇ 26 ਜਾਨਾਂ ਲੈ ਲਈਆਂ। ਉਸ ਤੋਂ ਵੀ ਸ਼ਰਮ ਵਾਲੀ ਗੱਲ ਗੋਦੀ ਮੀਡੀਆ ਵਾਲੇ ਸੰਘ ਪਾੜ ਪਾੜ ਕਹਿੰਦਾ ਰਿਹਾ ਧਰਮ ਪੁੱਛਿਆ ਤੇ ਗੋਲੀ ਮਾਰੀ। ਜ਼ਾਤ ਨਹੀਂ ਪੁੱਛੀ। ਹੁਣ ਜਿਹੜੀ ਪਛਾਣ ਉਸ ਹਮਲੇ ਵਿੱਚ ਮਰਨ ਵਾਲਿਆਂ ਦੀ ਆਈ ਹੈ ਉਸ ਵਿੱਚ 26 ਮਰਨ ਵਾਲਿਆਂ ਵਿੱਚ 15 ਮੁਸਲਮਾਨ,2 ਕ੍ਰਿਸ਼ਚੀਅਨ,2 ਵਿਦੇਸ਼ੀ, ਅਤੇ 7 ਹਿੰਦੂ ਸਨ। ਜਿਹੜੇ ਧਰਤੀ ਦੇ ਕਹੇ ਜਾਂਦੇ ਸ੍ਵਰਗ ਕਸ਼ਮੀਰ ਵਿੱਚ ਘੁੰਮਣ ਜਾਂਦੇ ਹਨ ਉਹ ਅਪਨਾ ਧਰਮ ਦੇਖ਼ ਕੇ ਥੋੜ੍ਹਾ ਜਾਂਦੇ ਹਨ। ਇੱਕ ਨੇਵੀ ਅਫਸਰ ਹਰਿਆਣੇ ਤੋਂ ਵਿਆਹ ਕਰਵਾ ਕੇ ਖੁਸ਼ੀ ਖੁਸ਼ੀ ਘੁੰਮਣ ਗਿਆ ਅਤੇ ਉਹ ਜਿਉਂਦਾ ਵਾਪਸ ਨਹੀਂ ਆਇਆ। ਉਸ ਲੜਕੀ ਦਾ ਕੀ ਕਸੂਰ ਸੀ ਜਿਹੜੀ ਇੱਕ ਹਫ਼ਤੇ ਵਿੱਚ ਹੀ ਵਿਧਵਾ ਹੋ ਗਈ। 56 ਇੰਚ ਦੀ ਛਾਤੀ ਵਾਲਾ ਜਰਨੈਲ,, ਵਿਦੇਸ਼ੀ ਦੌਰੇ ਤੋਂ ਵਾਪਸ ਆ ਗਿਆ ਗੋਦੀ ਮੀਡੀਆ ਨੇ ਸ਼ੋਰ ਪਾਇਆ ਕਿ ਸਾਡੇ ਫ਼ਕੀਰ ਵਾਪਸ ਆ ਗਏ ਪਰ ਪਹਿਲਗਾਮ ਜਾਣ ਦੀ ਜਗ੍ਹਾ ਬਿਹਾਰ ਵਿੱਚ ਚੋਣ ਪ੍ਰਚਾਰ ਕਰਨ ਲੱਗ ਪਏ। ਕਿਸੇ ਕਵੀ ਨੇ ਸੱਚ ਹੀ ਕਿਹਾ ਹੈ ਕਿ **ਸਰਹੱਦੋਂ ਪਰ ਤਨਾਵ ਹੈ,, ਕਿਆ ਦੇਸ਼ ਮੇਂ ਚੁਨਾਵ ਹੈ** ਭਾਜਪਾ ਦੀ ਸਰਕਾਰ 2002 ਵਿੱਚ ਕਾਰਗਿਲ ਲੜਾਈ,, ਪੁਲਵਾਮਾ ਹਮਲਾ 2019 46 ਫੌਜ ਦੇ ਜਵਾਨ ਸਦਾ ਲਈ ਖਾਮੋਸ਼ ਹੋ ਗਏ। ਸਾਡੇ ਪ੍ਰਧਾਨ ਸੇਵਕ ਨੇ ਉਨ੍ਹਾਂ ਦੇ ਨਾਂ ਤੇ ਵੋਟਾਂ ਮੰਗੀਆਂ। ਖੈਰ ਮੈਂ ਬੱਸ ਲੈ ਕੇ ਅਮਰਨਾਥ ਯਾਤਰਾ ਤੇ ਗਿਆ ਉਥੇ ਫੌਜ ਦੀ ਨਿਗਰਾਨੀ ਹੇਠ ਯਾਤਰਾ ਚਲਦੀ ਹੈ। ਕੋਈ ਯਾਤਰਾ ਦੇ ਕਾਫਲੇ ਵਿੱਚ ਘੁਸਪੈਠ ਨਹੀਂ ਕਰ ਸਕਦਾ।  ਪਹਿਲਗਾਮ ਜਾਂ ਬਾਰਾਮੂਲਾ ਦੋ ਜਗ੍ਹਾ ਹਨ ਜਿੱਥੇ ਤੱਕ ਬੱਸਾਂ ਜਾਂਦੀਆਂ ਹਨ। ਬਾਕੀ ਟ੍ਰੈਫਿਕ ਰੋਕ ਕੇ ਇਸ ਯਾਤਰਾ ਦੇ ਕਾਫਲੇ ਨੂੰ ਲੰਘਾਇਆ ਜਾਂਦਾ ਹੈ। ਬਹੁਤ ਲੋਕ ਪ੍ਰੇਸ਼ਾਨ ਵੀ ਹੁੰਦੇ ਹਨ। ਉਨ੍ਹਾਂ ਦਿਨਾਂ ਵਿੱਚ ਧਰਮ ਦਾ ਰੰਗ ਚੜ੍ਹਿਆ ਹੁੰਦਾ ਹੈ ਅਤੇ ਕਸ਼ਮੀਰੀ ਵੀ ਯਾਤਰੂਆਂ ਦੀ ਲੋੜ ਦਾ ਧਿਆਨ ਰੱਖਦਿਆਂ ਮੀਟ ਮੱਛੀ ਦੀਆਂ ਦੁਕਾਨਾਂ ਘੱਟ ਹੀ ਲਾਉਂਦੇ ਹਨ ਖਾਸ ਕਰ ਯਾਤਰਾ ਦੇ ਰਸਤੇ ਵਿੱਚ। ਅਸੀਂ ਸੱਤ ਅੱਠ ਦਿਨ ਬੱਸਾਂ ਕੋਲ਼ ਰਹੇ ਆਲੇ ਦੁਆਲੇ ਤੁਰ ਫਿਰ ਕੇ ਉਨ੍ਹਾਂ ਦੇ ਵਿਚਾਰ ਜਾਣਨ ਦਾ ਮੌਕਾ ਮਿਲਿਆ ਖ਼ੁਸ਼ ਸਨ ਕਿ ਰੋਜ਼ੀ ਰੋਟੀ ਵਧੀਆ ਢੰਗ ਨਾਲ ਚੱਲ ਰਹੀ ਹੈ ਪਰ ਕਈ ਵਾਰ ਪੁਲਿਸ ਜਾਂ ਫੌਜ ਵੱਲੋਂ ਨਜਾਇਜ਼ ਪ੍ਰੇਸ਼ਾਨ ਵੀ ਕੀਤਾ ਜਾਂਦਾ ਹੈ। ਉਨ੍ਹਾਂ ਕਸ਼ਮੀਰ ਦੇ ਵਸਨੀਕਾਂ ਦੀ ਜ਼ਿੰਦਗੀ ਪਹਾੜੀ ਇਲਾਕੇ ਹੋਣ ਕਾਰਨ ਸੈਲਾਨੀਆਂ ਦੀ ਆਮਦ ਨਾਲ ਜੁੜੀ ਹੈ। ਜਦੋਂ ਹਮਲੇ ਤੋਂ ਇੱਕ ਦੋ ਦਿਨ ਬਾਅਦ ਸੋਸ਼ਲ ਮੀਡੀਆ ਤੇ ਸ੍ਰੀ ਨਗਰ ਡੱਲ ਝੀਲ ਦੇ ਵਿੱਚ ਕਿਸ਼ਤੀਆਂ ਰਾਹੀਂ ਅਪਨੇ ਰੋਜ਼ੀ ਰੋਟੀ ਕਮਾਉਣ ਵਾਲੇ ਵਿਹਲੇ ਖੜ੍ਹੇ ਦੇਖੇ ਤਾਂ ਧਾਅ ਨਿਕਲ ਗਈ। ਅਜਿਹੀਆਂ ਕਿਹੜੀਆਂ ਤਾਕਤਾਂ ਹਨ ਜਿਹੜੀਆਂ ਜੰਮੂ ਕਸ਼ਮੀਰ ਜਾਂ ਪੰਜਾਬ ਦੇ ਲੋਕਾਂ ਨੂੰ ਸੁਖ ਦਾ ਸਾਹ ਨਹੀਂ ਲੈਣ ਦਿੰਦੀਆਂ। ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਵਿੱਚ ਕਾਮਯਾਬ ਹੋ ਗਏ ਕਸ਼ਮੀਰ ਚੋ ਸੈਲਾਨੀ ਗ਼ਾਇਬ ਅਤੇ ਪੰਜਾਬ ਦੇ ਅਟਾਰੀ ਬਾਰਡਰ ਬੰਦ। ਮਹਾਰਾਸ਼ਟਰ ਦੀ ਬੰਦਰਗਾਹ ਤੇ ਅਡਾਨੀ ਪੋਰਟ ਰਾਹੀਂ ਵਪਾਰ ਚੱਲ ਰਿਹਾ ਹੈ ਕਿਉਂਕਿ ਮਿੱਤਰ ਪਿਆਰੇ  ਨੂੰ ਘਾਟਾ ਨਹੀਂ ਪੈਣਾ ਚਾਹੀਦਾ। ਇਹ ਕਿਹੋ ਜਿਹਾ ਬੀਜ ਬੀਜਣਾ ਸ਼ੁਰੂ ਕੀਤਾ ਹੈ ਟੁਕੜਬੋਚਾਂ ਨੇ ਜਿਸ ਦਾ ਨਤੀਜਾ ਦੇਸ਼ ਨੂੰ ਲੈ ਡੁੱਬੇਗਾ। ਗੋਦੀ ਮੀਡੀਆ ਨੇ ਉਸ ਮੁਸਲਮਾਨ ਵੀਰ ਦੀ ਕੁਰਬਾਨੀ ਰੋਲ ਕੇ ਰੱਖ ਦਿੱਤੀ ਜਿਹੜਾ ਅਪਨੇ ਮਹਿਮਾਨ ਨੂੰ ਬਚਾਉਂਦਾ ਆਪ ਮਾਰਿਆ ਗਿਆ। ਉਸ ਮੁਸਲਮਾਨ ਘੋੜੇ ਵਾਲੇ ਵੀਰ ਦੇ ਘਰ ਕੋਈ ਲੀਡਰ ਵੀ ਨਹੀਂ ਪਹੁੰਚਿਆ। ਇੱਕ ਮੁਸਲਮਾਨ ਵੀਰ ਨੇ ਜਿਸ ਨੇਂ ਪਿੱਠ ਤੇ ਚੁੱਕ ਕੇ ਜ਼ਖਮੀਆਂ ਨੂੰ ਕੈਂਪ ਤੱਕ ਪਹੁੰਚਾਇਆ ਕੀ ਜ਼ਖ਼ਮੀ ਨੂੰ ਚੁੱਕਣ ਤੋਂ ਪਹਿਲਾਂ ਧਰਮ ਪੁੱਛਿਆ ਸੀ?ਟੈਕਸੀ ਚਾਲਕਾਂ ਨੇ,, ਉਥੋਂ ਦੇ ਵਸਨੀਕਾਂ ਨੇ ਅਪਨੇ ਵਿਤ ਅਨੁਸਾਰ ਹਰ ਸੈਲਾਨੀ ਨੂੰ ਸਹਿਯੋਗ ਦਿੱਤਾ। ਪਰ ਗੋਦੀ ਮੀਡੀਆ ਮੂੰਹ ਚੋਂ ਅੱਗ ਉਗਲਦਾ ਰਿਹਾ। ਉਨ੍ਹਾਂ ਸਵਾਲਾਂ ਦਾ ਜਵਾਬ ਕੌਣ ਦੇਵੇਗਾ ਜੰਮੂ ਕਸ਼ਮੀਰ ਵਿੱਚ 7 ਲੱਖ ਤੋਂ ਉੱਪਰ ਫ਼ੌਜੀ ਤੈਨਾਤ ਹਨ ਹਮਲੇ ਵੇਲੇ ਡੇਢ਼ ਘੰਟਾ ਕੋਈ ਵੀ ਨਹੀਂ ਪਹੁੰਚਿਆ। ਇੱਕ ਭੈਣ ਦੀ ਵੀਡੀਓ ਵਾਇਰਲ ਹੋਈ ਜਿਹੜੀ ਰੋਂਦੀ ਹੋਈ ਕਹਿ ਰਹੀ ਸੀ ਡੇਢ਼ ਘੰਟੇ ਤੱਕ ਮੇਰਾ ਭਰਾ ਜ਼ਖ਼ਮੀ ਤੜਫਦਾ ਰਿਹਾ ਕੋਈ ਸਰਕਾਰੀ ਮਦਦ ਨਹੀਂ ਪਹੁੰਚੀ *ਮੁਦਤੇ ਗੁਜਰੀ ਜੁਲਮ ਸਹਿਤੇ ਹੂਏ ਅਬ ਤੋ ਸ਼ਰਮ ਆਤੀ ਹੈ ਇਸ ਮੁਲਕ ਕੋ ਅਪਨਾ ਮੁਲਕ ਕਹਿਤੇ ਹੂਏ* ਦੋ ਹਜ਼ਾਰ ਦੇ ਕਰੀਬ ਸੈਲਾਨੀ ਹੋਣ ਤੇ ਸੁਰੱਖਿਆ ਲਈ ਕੋਈ ਵੀ ਮੌਜੂਦ ਨਾ ਹੋਵੇ ਫਿਰ ਤਾਂ ਸਵਾਲ ਖੜ੍ਹੇ ਹੁੰਦੇ ਹਨ। ਦੋ ਦਿਨ ਪਹਿਲਾਂ ਪ੍ਰਧਾਨ ਸੇਵਕ ਦਾ ਕਸ਼ਮੀਰ ਦਾ ਦੌਰਾ ਰੱਦ ਕਰਨ ਨੂੰ ਵੀ ਸ਼ੱਕ ਦੇ ਘੇਰੇ ਤੋਂ ਬਾਹਰ ਨਹੀਂ ਕੱਢਿਆ ਜਾ ਸਕਦਾ। ਜਦੋਂ ਪੰਜਾਬ ਸਾਈਡ ਤੋਂ ਲਖਨਪੁਰ ਬੈਰੀਅਰ ਤੇ ਐਨੀਂ ਸਖ਼ਤ ਚੈਕਿੰਗ ਹੋਵੇ। ਮੈਂ 2014 ਵਿੱਚ ਵੀ ਟੈਕਸੀ ਲੈਕੇ ਸ੍ਰੀ ਨਗਰ ਗਿਆ ਸੀ ਕੁੱਝ ਕਿਲੋਮੀਟਰ ਤੋਂ ਬਾਅਦ ਚੈਕਿੰਗ,, ਫਿਰ ਅਜਿਹੇ ਅਨਸਰ ,2019 ਵਿੱਚ ਪੁਲਵਾਮਾ ਹਮਲੇ ਵਿੱਚ ਵਰਤੀ ਗਈ ਆਰ ਡੀ ਐਕਸ ਵਾਲੀ ਗੱਡੀ ਇਨ੍ਹਾਂ ਚੈਕਿੰਗ ਵਾਲੇ ਜਵਾਨਾਂ ਤੋਂ ਕਿਵੇਂ ਬਚ ਗਈ? ਕਿਸੇ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਕਿ ਪਹਿਲਗਾਮ ਹਮਲੇ ਦੀ ਜਾਂਚ ਲਈ ਨਿਰਦੇਸ਼ ਦਿੱਤੇ ਜਾਣ। ਸੁਪਰੀਮ ਕੋਰਟ ਨੇ ਇਹ ਕਹਿ ਕੇ ਪਟੀਸ਼ਨ ਖ਼ਾਰਜ ਕਰ ਦਿੱਤੀ ਕਿ ਇਸ ਨਾਲ ਫੌਜ ਦਾ ਮਨੋਬਲ ਡਿਗਦਾ ਹੈ। ਜਦੋਂ 25 ਸਾਲਾਂ ਦੀ ਨੌਕਰੀ ਚਾਰ ਸਾਲਾਂ ਦੀ ਅਗਨੀ ਵੀਰ ਤੱਕ ਸੀਮਤ ਕੀਤੀ ਕਿ ਉਸ ਵੇਲੇ ਫੌਜ ਦਾ ਮਨੋਬਲ ਵਧਿਆ ਸੀ ਜਾਂ ਘਟਿਆ ਸੀ? ਸੁਪਰੀਮ ਕੋਰਟ ਤੋਂ ਵੀ ਆਮ ਜਨਤਾ ਦਾ ਵਿਸ਼ਵਾਸ ਉੱਠ ਰਿਹਾ ਹੈ। ਸੋ ਭਾਰਤ ਵਾਸੀਓ ਭੁੱਲ ਜਾਓ ਕਿ 22 ਅਪ੍ਰੈਲ ਨੂੰ ਮਾਰੇ ਗਏ ਲੋਕਾਂ ਨੂੰ ਇਨਸਾਫ਼ ਮਿਲ ਜਾਵੇਗਾ। ਪੁਲਵਾਮਾ ਹਮਲੇ ਦੀ ਜਾਂਚ ਨਹੀਂ ਹੋਈ ਅਤੇ ਜਾਂਚ ਇਸ ਹਮਲੇ ਦੀ ਵੀ ਨਹੀਂ ਹੋਣੀ। ਕਿਉਂਕਿ ਅਨਪੜ੍ਹ ਅੰਧ ਭਗਤਾਂ ਨੇ ਵੋਟਾਂ ਪਾ ਕੇ ਜਿਨ੍ਹਾਂ ਨੂੰ ਦੇਸ਼ ਦੀ ਵਾਗਡੋਰ ਸੰਭਾਲ ਦਿੱਤੀ ਉਨ੍ਹਾਂ ਸਿਰਫ਼ ਅਪਨੇ ਮਿਤਰਾਂ ਨੂੰ ਖੁਸ਼ ਰੱਖਣਾ ਹੈ। ਦੇਸ਼ ਦੀ ਜਨਤਾ ਜਾਵੇ ਢੱਠੇ ਖੂਹ ਵਿੱਚ। ਇਹ ਲੱਖ ਜਤਨ ਕਰ ਲੈਣ ਕੁੱਝ ਮੰਦਬੁੱਧੀ ਲੋਕਾਂ ਨੂੰ ਛੱਡ ਸਾਰੇ ਭਾਰਤੀ ਇੱਕ ਦੂਜੇ ਨਾਲ ਦੁਖ ਸੁਖ ਦੀ ਘੜੀ ਖੜ੍ਹੇ ਮਿਲਣਗੇ। ਇਨ੍ਹਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਕਿਸੇ ਨੇ ਸਹੀ ਕਿਹਾ ਹੈ,, *ਜਿਧਰ ਵੀ ਦੇਖੋ ਹਵਸ ਕੇ ਜ਼ਲਾਦ ਬੈਠੇ ਹੈਂ, ਸੰਭਾਲ ਕੇ ਰੱਖੋ ਅਪਨੀ ਫੂਲ ਸੀ ਔਲਾਦ ਕੋ ਕਿਉਂਕਿ ਦੇਸ਼ ਕੇ ਚਲਾਣੇ ਵਾਲੇ ਬੇਔਲਾਦ ਬੈਠੇ ਹੈਂ*
ਤੇਜਿੰਦਰ ਸਿੰਘ ਮਵੀ 
9988941198
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਰੈਸ਼ ਬਲੈਕਆਉਟ ਅਭਿਆਸ ਦੌਰਾਨ ਹੁਸ਼ਿਆਰਪੁਰ ਵਿਖੇ ਰਿਹਾ ਪੂਰੀ ਤਰ੍ਹਾਂ ਬਲੈਕਆਊਟ
Next article10 ਮਈ ਨੂੰ ਹੋਣ ਵਾਲੇ ਮਿਲਡੂਰਾ ਆਸਟ੍ਰੇਲੀਆ ਖੇਡ ਮੇਲੇ ਦੀਆਂ ਤਿਆਰੀਆਂ ਮੁਕੰਮਲ