HOME ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਤਰਕਸ਼ੀਲ ਭਵਨ ਬਰਨਾਲਾ ਵਿਖੇ...

ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਤਰਕਸ਼ੀਲ ਭਵਨ ਬਰਨਾਲਾ ਵਿਖੇ ਮਨਾਇਆ ਜਾਵੇਗਾ –ਕਰੀਮਪੁਰੀ

1
ਸਰਦਾਰ ਅਵਤਾਰ ਸਿੰਘ ਕਰੀਮਪੁਰੀ

 ਬਰਨਾਲਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਜੋਨ ਪਟਿਆਲਾ ਵੱਲੋਂ 6 ਦਸੰਬਰ 2025 ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ- ਨਿਰਮਾਣ ਦਿਵਸ ਨੂੰ ਸਮਰਪਿਤ ਸਮਾਂ 2 ਵਜੇ ,ਤਰਕਸ਼ੀਲ ਭਵਨ ਬਰਨਾਲਾ, ਵਿਖੇ ਸ਼ਰਧਾ ਦੇ ਫੁੱਲ ਅਰਪਨ ਕਰਨ ਦੇ ਲਈ ਪੰਜਾਬ ਪ੍ਰਧਾਨ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਸਾਹਿਬ ,ਸਾਬਕਾ ਐਮ ਪੀ, ਸਾਬਕਾ ਐਮ ਐਲ ਏ , ਮੁੱਖ ਮਹਿਮਾਨ ਹੋਣਗੇ । ਉਨਾਂ ਦੇ ਨਾਲ ਸਰਦਾਰ ਅਜੀਤ ਸਿੰਘ ਭੈਣੀ ਪਰਜਾਪਤੀ ਇੰਚਾਰਜ ਬਸਪਾ ਪੰਜਾਬ, ਲੈਕਚਰਾਰ ਅਮਰਜੀਤ ਸਿੰਘ ਝਲੂਰ ,ਜਨਰਲ ਸਕੱਤਰ ਪੰਜਾਬ, ਜੋਨ ਇੰਚਾਰਜ ਪਟਿਆਲਾ, ਸ੍ਰੀ ਬਲਦੇਵ ਸਿੰਘ ਮਹਿਰਾ ਸੂਬਾ ਮੀਤ ਪ੍ਰਧਾਨ ,ਜੋਨ ਇੰਚਾਰਜ ਪਟਿਆਲਾ, ਸ ਜੋਗਾ ਸਿੰਘ ਪਨੋਦੀਆ ਜਨਰਲ ਸੈਕਟਰੀ ਪੰਜਾਬ, ਜੋਨ ਇੰਚਾਰਜ ਪਟਿਆਲਾ, ਸ ਰਾਜਾ ਰਜਿੰਦਰ ਸਿੰਘ ਨੰਨ੍ਹਹੇੜੀਆ ,ਜਨਰਲ ਸੈਕਟਰੀ ਪੰਜਾਬ ,ਜੋਨ ਇੰਚਾਰਜ ਪਟਿਆਲਾ, ਡਾਕਟਰ ਮੱਖਣ ਸਿੰਘ ਜਨਰਲ ਸੈਕਟਰੀ ਪੰਜਾਬ ,ਸ ਚਮਕੌਰ ਸਿੰਘ ਵੀਰ ਜਨਰਲ ਸੈਕਟਰੀ ਪੰਜਾਬ ਪਹੁੰਚ ਰਹੇ ਹਨ।ਜ਼ਿਲਾ ਪ੍ਰਧਾਨ ਸਰਬਜੀਤ ਸਿੰਘ ਜੀ ਖੇੜੀ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ। ਉਨਾਂ ਦੇ ਨਾਲ ਸ ਸਤਗੁਰ ਸਿੰਘ ਜੀ ਕੋਰੀਆਂ ਜ਼ਿਲਾ ਪ੍ਰਧਾਨ ਸੰਗਰੂਰ, ਸ ਜਗਤਾਰ ਸਿੰਘ ਨਾਰੀ ਕੇ ਜਿਲਾ ਪ੍ਰਧਾਨ ਮਲੇਰਕੋਟਲਾ, ਸਰਦਾਰ ਮੇਜਰ ਸਿੰਘ ਟਿੱਬੀ, ਜਿਲਾ ਪ੍ਰਧਾਨ ਪਟਿਆਲਾ , ਸ ਸਰਦੂਲ ਸਿੰਘ ਜਿਲਾ ਪ੍ਰਧਾਨ ਰੋਪੜ , ਸਾਰੀਆਂ ਵਿਧਾਨ ਸਭਾ, ਸੈਕਟਰ ਤੇ ਬਹੁਜਨ ਸਮਾਜ ਪਾਰਟੀ ਦੇ ਸਾਰੇ ਵਰਕਰ ਸਮਰਥਕ ਸਾਥੀਆਂ ਨੂੰ ਬੇਨਤੀ ਹੈ ਕਿ ਆਓ ਉਸ ਮਹਾਨ ਰਹਿਬਰ ਨੂੰ ਸ਼ਰਧਾ ਦੇ ਫੁੱਲ ਅਰਪਨ ਕਰਨ ਦੇ ਲਈ ਇਕੱਤਰ ਹੋਈਏ । ਉਹਨਾਂ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਪਰਨ ਕਰੀਏ । ਜੈ ਭੀਮ ਜੈ ਭਾਰਤ ਜੈ ਸ੍ਰੀ ਕਾਂਸ਼ੀ ਰਾਮ ਜੀ

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਅੱਜ ਕੀਤੀ ਗਈ।
Next articleਗਿਆਨੀ ਪ੍ਰਗਟ ਸਿੰਘ (ਰੌਲੀ ਵਾਲਿਆਂ ) ਦੀ ਪੰਜਵੀਂ ਬਰਸੀ 12 ਦਸੰਬਰ ਨੂੰ