HOME ਗਿਆਨੀ ਪ੍ਰਗਟ ਸਿੰਘ (ਰੌਲੀ ਵਾਲਿਆਂ ) ਦੀ ਪੰਜਵੀਂ ਬਰਸੀ 12 ਦਸੰਬਰ...

ਗਿਆਨੀ ਪ੍ਰਗਟ ਸਿੰਘ (ਰੌਲੀ ਵਾਲਿਆਂ ) ਦੀ ਪੰਜਵੀਂ ਬਰਸੀ 12 ਦਸੰਬਰ ਨੂੰ

ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)- ਪੰਥ ਪ੍ਰਸਿੱਧ ਗੁਰੂ ਘਰ ਦੇ ਮਹਾਨ ਕੀਰਤਨੀਏ ਗਿਆਨੀ ਪ੍ਰਗਟ ਸਿੰਘ ਰੋਲੀ ਵਾਲਿਆਂ  ਦੀ ਪੰਜਵੀਂ ਬਰਸੀ  12 ਦਸੰਬਰ  ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਪਿੰਡ ਰੌਲੀ ਵਿਖੇ ਮਨਾਈ ਜਾਵੇਗੀ। ਇਸ ਮੌਕੇ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕਾਂ ਵੱਲੋਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੰਡ ਪਾਠ ਸਾਹਿਬ  10 ਦਸੰਬਰ ਨੂੰ ਆਰੰਭ ਕੀਤੇ ਜਾਣਗੇ, ਜਿਨ੍ਹਾਂ ਦੇ ਭੋਗ  12 ਦਸੰਬਰ , ਦਿਨ ਸ਼ੁੱਕਰਵਾਰ ਸਵੇਰੇ 11 ਵਜੇ ਪਾਏ ਜਾਣਗੇ ਪ੍ਰਬੰਧਕਾਂ ਅਨੁਸਾਰ ਤਿੰਨ ਦਿਨਾਂ ਬਰਸੀ ਸਮਾਗਮ ਦੌਰਾਨ ਸੰਗਤਾਂ ਵਾਸਤੇ ਗੁਰੂ ਕੇ ਅਤੁੱਟ ਲੰਗਰਾਂ ਦਾ ਖਾਸ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ  ਹਜ਼ੂਰੀ ਰਾਗੀ ਭਾਈ ਸੁਖਵੰਤਜੀਤ ਸਿੰਘ (ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ) ਵਾਲੇ ਕੀਰਤਨ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਤਰਕਸ਼ੀਲ ਭਵਨ ਬਰਨਾਲਾ ਵਿਖੇ ਮਨਾਇਆ ਜਾਵੇਗਾ –ਕਰੀਮਪੁਰੀ
Next articleਮੈਡਮ ਸੁਖਵਿੰਦਰ ਕੌਰ ਨੇ ਪੱਛਮੀ ਬੰਗਾਲ (ਦੁਰਗਾ ਪੁਰ) ਵਿਖੇ 3 ਗੋਲਡ ਮੈਡਲ ਅਤੇ ,ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਚੰਡੀਗੜ੍ ਤੋਂ 2 ਗੋਲਡ ਮੈਡਲ ਜਿੱਤੇ