ਬਾਬਾ ਸਾਹਿਬ ਅੰਬੇਡਕਰ ਜੀ ਲਿਖੀ ਕਿਤਾਬ ਦਾ ਪੰਜਾਬੀ ਵਿੱਚ ਅਨੁਵਾਦ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਮਿਤੀ 20 ਅਕਤੂਬਰ 2024 ਦਿਨ ਐਤਵਾਰ ਨੂੰ ਬਾਬਾ ਸਾਹਿਬ ਅੰਬੇਡਕਰ ਜੀ ਦੁਆਰਾ ਲਿਖੀ ਸਵੈ ਜੀਵਨੀ Waiting For Visa ਕਿਤਾਬ ਦਾ ਪੰਜਾਬੀ ਅਨੁਵਾਦ ‘ਰਾਹਦਾਰੀ ਦੀ ਉਡੀਕ ਵਿੱਚ’ ਜੋਂ ਕਿ ਕੈਲੀਫੋਰਨੀਆ ਸਟੱਡੀ ਗਰੁੱਪ ਅਤੇ ਅਸ਼ੋਕਾ ਇੰਨਫੋਟੇਨਮੈਂਟ ਦੀ ਟੀਮ ਵੱਲੋਂ ਕੀਤਾ ਗਿਆ ਹੈ, ਜਿਸਨੂੰ ਮਿਸਟਰ ਸਿੰਘ ਪਬਲੀਕੇਸ਼ਨ ਵੱਲੋਂ ਛਾਪਿਆ ਗਿਆ ਹੈ। ਅੱਜ ਇਸ ਕਿਤਾਬ ਨੂੰ ਡਾ. ਅੰਬੇਡਕਰ ਪਾਰਕ ਹਦੀਆਬਾਦ ਫਗਵਾੜਾ ਦੇ ਨਾਲ ਬਣੇ ਕਮਿਊਨਿਟੀ ਹਾਲ ਵਿਖੇ ਮਨਾਏ ਗਏ ਅਸ਼ੋਕਾ ਵਿਜੇ ਦਸ਼ਮੀ ਮੇਲੇ ਦੌਰਾਨ ਰਿਲੀਜ਼ ਕੀਤਾ ਗਿਆ। ਮੈਂ ਇਸ ਕਿਤਾਬ ਬਾਰੇ ਸੰਖੇਪ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪ੍ਰੋਗਰਾਮ ਦੌਰਾਨ ਸਿੰਘ ਪਬਲੀਕੇਸ਼ਨਜ਼ ਦੇ ਪਬਲੀਸ਼ਰਜ਼ ਨੂੰ ਟੀਮ ਵੱਲੋਂ ਵਿਸ਼ੇਸ ਰੂਪ ਵਿੱਚ ਸਨਮਾਨਿਤ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅੱਜ 21ਅਕਤੂਬਰ ਦਾ ਗੜ੍ਹਸ਼ੰਕਰ ਥਾਣੇ ਘਿਰਾਓ ਮੁਲਤਵੀ
Next articleਕੁਦਰਤ ਸਾਨੂੰ ਬਲ ਬਖਸ਼ੇ