ਗੜ੍ਹਸ਼ੰਕਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ 26 ਜਨਵਰੀ ਸੰਵਿਧਾਨ ਦਿਵਸ ਅੱਧੀ ਰਾਤ ਮੌਕੇ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਜੀ ਇੰਨੀ ਸਖ਼ਤ ਮਿਹਨਤ ਕਰ ਰਹੇ ਹਨ ਕਿ ਗੜ੍ਹਸ਼ੰਕਰ ਦੇ ਪਿੰਡਾਂ ਅਚਲਪੁਰ,ਸਮੁੰਦੜਾ ਅਤੇ ਪਾਰੋਵਾਲ ਵਿੱਚ ਬਾਬਾ ਸਾਹਿਬ ਡਾ ਅੰਬੇਡਕਰ ਜੀ ਨੇ ਸਾਡੇ ਸਮਾਜ ਲਈ ਹੀ ਨਹੀਂ ਇਨਸਾਨੀਅਤ ਦੇ ਲਈ ਪਹਿਲਾਂ ਤਾਂ ਵੱਖ ਵੱਖ ਦੇਸ਼ਾਂ ਦੇ ਸੰਵਿਧਾਨ ਪੜ੍ਹੇ 2 ਸਾਲ 11 ਮਹੀਨੇ 18 ਦਿਨ ਵਿੱਚ ਆਪਣੇ ਮਹਾਂਪੁਰਸ਼ਾਂ ਦੇ ਕਹੇ ਅਨੁਸਾਰ ਗੁਰਬਾਣੀ ਤੇ ਚੱਲਕੇ ਉਨ੍ਹਾਂ ਦੇ ਵਿਚਾਰਾ ਨੂੰ ਅਮਲੀ ਜਾਮਾ ਪਹਿਨਾਉਣ ਦੀ ਪੂਰੀ ਪੂਰੀ ਕੋਸ਼ਿਸ਼ ਹੀ ਨਹੀਂ ਕੀਤੀ ਸਗੋਂ ਆਪਣੇ ਸੰਬੋਧਨ ਵਿੱਚ ਕਾਨੂੰਨ ਇਹੋ ਜਿਹੇ ਬਣਾ ਦਿੱਤੇ ਕਿ ਕੋਈ ਕਿਸੇ ਤੇ ਜ਼ੁਲਮ ਨਾ ਕਰੇ, ਸਗੋ ਪਿਆਰ ਮੁਹੱਬਤ ਨਾਲ ਸਾਰੇ ਇਨਸਾਨਾ ਦੀ ਤਰ੍ਹਾਂ ਰਲ ਮਿਲ ਕੇ ਰਹਿਣ ਨਾ ਕੋਈ ਗ਼ੁਲਾਮ ਹੋਵੇ ਅਤੇ ਨਾ ਕੋਈ ਗ਼ੁਲਾਮ ਕਰੇ। ਬਾਕੀ ਸਾਰੀਆਂ ਰਾਜਨੀਤਕ ਤੁਸੀਂ ਦੇਖ ਹੀ ਲਈਆ ਹਨ ਇੱਕ ਮੌਕਾ ਬਸਪਾ ਨੂੰ ਦਿਓ ਤਾਂ ਕਿ ਭੈਣ ਮਾਇਆਵਤੀ ਜੀ ਵਾਂਗ ਅਸੀਂ ਵੀ ਕਹਿਣ ਵਿੱਚ ਨਹੀਂ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ। ਉਨ੍ਹਾਂ ਦੇ ਨਾਲ ਰਣਬੀਰ ਬੱਬਰ ਜੀ ਵੀ ਉਹਨਾਂ ਦੇ ਨਾਲ ਹੀ ਪਿੰਡ ਪਿੰਡ ਘੁੰਮਦੇ ਰਹੇ। ਪਿੰਡਾਂ ਪਿੰਡ ਵਾਲਿਆਂ ਨੇ ਸਰੋਪੇ ਦੇ ਸਨਮਾਨਿਤ ਕੀਤੇ ਸਾਰੇ ਪਿੰਡਾਂ ਦੀਆਂ ਯੂਨਿਟਾਂ ਵੀ ਬੜੇ ਪੱਧਰ ਤੇ ਤਿਆਰ ਹੋ ਰਹੀਆਂ ਹਨ।