ਬਾਬਾ ਜੀਵਨ ਸਿੰਘ ਰੰਗਰੇਟੇ ਗੁਰੂ ਕੇ ਬੇਟੇ

(ਸਮਾਜ ਵੀਕਲੀ)

ਸਜਦਾ ਹੈ ਸਿੰਘਾ ਗੁਰੂ ਦਸ਼ਮੇਸ ਦਾ,
ਕਰਤੀ ਕਮਾਲ ਤੂੰ।
ਆਜਾ ਰੰਗਰੇਟਿਆ ਗੁਰੂ ਕੇ ਬੇਟਿਆ,
ਲੱਗ ਛਾਤੀ ਨਾਲ ਤੂੰ।
ਆਜਾ ਰੰਗਰੇਟਿਆ ਗੁਰੂ ਕੇ ਬੇਟਿਆ,
ਲੱਗ ਸੀਨੇ ਨਾਲ ਤੂੰ।

ਗੁਰੂ ਲਈ ਪਿਤਾ ਨੂੰ ਸ਼ਹੀਦ ਕਰਿਆ,
ਯੋਧਿਆ ਦਲੇਰਾ ਤੂੰ।
ਕੀਤੀ ਕੁਰਬਾਨੀ ਜੱਗ ਯਾਦ ਕਰੇਗਾ,
ਕੀਤਾ ਵੱਡਾ ਜੇਰਾ ਤੂੰ।
ਮਿਲਣੀ ਨਹੀ ਹੋਰ ਕਿਤੇ ਵੱਖਰੀ ਹੀ,
ਕਾਇਮ ਕਰਤੀ ਮਿਸਾਲ ਤੂੰ।
ਆਜਾ ਰੰਗਰੇਟਿਆ ਗੁਰੂ ਕੇ ਬੇਟਿਆ,
ਲੱਗ ਛਾਤੀ ਨਾਲ ਤੂੰ।

ਕੰਮ ਸੀ ਵਡੇਰਾ ਸਿਰ ਉੱਤੇ ਮੌਤ ਸੀ,
ਸਿਦਕੋਂ ਨਾ ਹਾਰਿਆ।
ਤੇਰੇ ਉੱਤੇ ਮਾਣ ਹੈ ਦਲੇਰ ਸੂਰਿਆ,
ਗੁਰੂ ਦੇ ਪਿਆਰਿਆ।
ਬਿਖੜਾ ਸੀ ਪੈਂਡਾ ਜਿਹੜਾ ਸਰ ਕਰਿਆ,
ਤੋੜ ਵੈਰੀ ਜਾਲ ਤੂੰ।
ਆਜਾ ਰੰਗਰੇਟਿਆ ਗੁਰੂ ਕੇ ਬੇਟਿਆ,
ਲੱਗ ਛਾਤੀ ਨਾਲ ਤੂੰ।

ਦੁਨੀਆਂ ਤੇ ਸਦਾ ਤੇਰਾ ਨਾਮ ਰਹੇਗਾ,
ਤੇਰੇ ਨਾਲ ਵਾਅਦਾ ਏ।
ਚਾਰ ਪੁੱਤ ਮੇਰੇ ਪੰਜਵਾਂ ਤੂੰ ਜੈਤਿਆ,
ਗੁਰੂ ਦਾ ਸਹਿਜਾਦਾ ਏ।
ਭਰੀ ਸਭਾ ਵਿੱਚ ਦਸ਼ਮੇਸ ਆਖਦਾ,
ਗੁਰੂ ਦਾ ਹੈ ਲਾਲ ਤੂੰ।
ਆਜਾ ਰੰਗਰੇਟਿਆ ਗੁਰੂ ਕੇ ਬੇਟਿਆ,
ਲੱਗ ਛਾਤੀ ਨਾਲ ਤੂੰ।

ਲਿਖੇ ਸਦਾ ਜਾਂਦੇ ਇਤਹਾਸ ਰਹਿਣਗੇ,
ਤੇਰੇ ਭਾਈ ਜੈਤਿਆ।
ਲੋਕ ਤੈਨੂੰ ਕਰਦੇ ਸਲਾਮਾਂ ਰਹਿਣ,
ਰੱਖ ਜੋ ਵਿਖਾਈ ਜੈਤਿਆ।
ਝੁਕ-ਝੁਕ ਕਰੇ “ਸੁਖਚੈਨ” ਸਜਦਾ,
ਵੱਖਰਾ ਜਲਾਲ ਤੂੰ।
ਆਜਾ ਰੰਗਰੇਟਿਆ ਗੁਰੂ ਕੇ ਬੇਟਿਆ,
ਲੱਗ ਛਾਤੀ ਨਾਲ ਤੂੰ।

ਸੁਖਚੈਨ ਸਿੰਘ ਚੰਦ ਨਵਾਂ
9914973876

 

Previous articleਸ਼ਰੀਫ ਬੰਦਾ ਕਮਜ਼ੋਰ ਨਹੀਂ ਹੁੰਦਾ
Next articleਬਹਾਦੁਰੀ